ਸਹੇਲੀ ਦੇ ਵਿਆਹ ''ਚ ਮੋਨਿਕਾ ਗਿੱਲ ਨੇ ਮੰਗੇਤਰ ਨਾਲ ਪਾਇਆ ਖੂਬ ਭੰਗੜਾ (ਵੀਡੀਓ)

Wednesday, September 11, 2019 12:02 PM
ਸਹੇਲੀ ਦੇ ਵਿਆਹ ''ਚ ਮੋਨਿਕਾ ਗਿੱਲ ਨੇ ਮੰਗੇਤਰ ਨਾਲ ਪਾਇਆ ਖੂਬ ਭੰਗੜਾ (ਵੀਡੀਓ)

ਜਲੰਧਰ (ਬਿਊਰੋ) — ਪੰਜਾਬੀ ਅਦਾਕਾਰਾ ਮੋਨਿਕਾ ਗਿੱਲ ਨੇ ਆਪਣੀ ਸਹੇਲੀ ਦੇ ਵਿਆਹ 'ਚ ਆਪਣੇ ਮੰਗੇਤਰ ਦੇ ਨਾਲ ਖੂਬ ਭੰਗੜਾ ਪਾਇਆ। ਮੋਨਿਕਾ ਗਿੱਲ ਤੇ ਉਨ੍ਹਾਂ ਦਾ ਮੰਗੇਤਰ ਗੁਰਸ਼ਾਨ ਇਸ ਵਿਆਹ 'ਚ ਸਭ ਦੇ ਆਕ੍ਰਸ਼ਣ ਦਾ ਕੇਂਦਰ ਬਣੇ ਰਹੇ। ਦਰਅਸਲ ਮੋਨਿਕਾ ਗਿੱਲ ਦੀ ਕਿਸੇ ਦੋਸਤ ਦਾ ਵਿਆਹ ਸੀ ਅਤੇ ਦੋਵੇਂ ਇਸ ਵਿਆਹ 'ਚ ਮੌਜੂਦ ਸਨ। ਇਸ ਵਿਆਹ 'ਚ ਦੋਵਾਂ ਨੇ ਨੱਚ ਗਾ ਕੇ ਖੂਬ ਇੰਜੁਆਏ ਕੀਤਾ। ਇਸ ਮੌਕੇ ਵਿਆਹ ਵਾਲੀ ਜੋੜੀ ਨਾਲੋਂ ਜ਼ਿਆਦਾ ਇਸ ਜੋੜੀ 'ਤੇ ਸਭ ਦੀਆਂ ਨਜ਼ਰਾਂ ਟਿੱਕੀਆਂ ਰਹੀਆਂ।

 
 
 
 
 
 
 
 
 
 
 
 
 
 

❤️

A post shared by Monica Gill (@monica_gill1) on Sep 10, 2019 at 9:18am PDT


ਦੱਸ ਦਈਏ ਕਿ ਮੋਨਿਕਾ ਗਿੱਲ ਦੀ ਕੁਝ ਮਹੀਨੇ ਪਹਿਲਾਂ ਹੀ ਗੁਰਸ਼ਾਨ ਸਹੋਤਾ ਨਾਲ ਮੰਗਣੀ ਹੋਈ ਹੈ। ਇਸ ਤੋਂ ਪਹਿਲਾਂ ਗੁਰਸ਼ਾਨ ਦੇ ਨਾਲ ਉਨ੍ਹਾਂ ਨੇ ਮੈਕਸੀਕੋ 'ਚ ਆਪਣਾ ਕਵਾਲਿਟੀ ਟਾਈਮ ਗੁਰਸ਼ਾਨ ਨਾਲ ਬਿਤਾਇਆ ਸੀ, ਜਿਸ ਦੀਆਂ ਕਈ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸਾਂਝੀਆਂ ਕੀਤੀਆਂ ਸਨ। ਹੁਣ ਮੁੜ ਤੋਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਸਹੇਲੀ ਦੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਇਸ ਦੇ ਨਾਲ ਹੀ ਇਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ 'ਚ ਦੋਵੇਂ ਨੱਚ-ਨੱਚ ਕੇ ਵਿਹੜਾ ਪੁੱਟਦੇ ਨਜ਼ਰ ਆ ਰਹੇ ਹਨ। ਅਦਾਕਾਰਾ ਮੋਨਿਕਾ ਗਿੱਲ ਅਦਾਕਾਰੀ ਦੇ ਨਾਲ-ਨਾਲ ਮਾਡਲਿੰਗ ਵੀ ਕਰਦੇ ਹਨ। ਉਨ੍ਹਾਂ ਦੀ ਪਿੱਛੇ ਜਿਹੇ ਆਈ ਫਿਲਮ 'ਯਾਰਾ ਵੇ' ਨੂੰ ਵੀ ਕਾਫੀ ਪਸੰਦ ਕੀਤਾ ਗਿਆ। ਇਸ ਫਿਲਮ 'ਚ ਉਨ੍ਹਾਂ ਨਾਲ ਪੰਜਾਬੀ ਗਾਇਕ ਗਗਨ ਕੋਕਰੀ ਮੁੱਖ ਭੂਮਿਕਾ 'ਚ ਸਨ।


Edited By

Sunita

Sunita is news editor at Jagbani

Read More