ਪਹਿਲੀ ਮੁਲਾਕਾਤ ‘ਚ ਇਸ ਬਾਬੇ ਦੀ ਮੁਰੀਦ ਬਣ ਗਈ ਰਾਖੀ ਸਾਵੰਤ, ਤਸਵੀਰਾਂ ਵਾਇਰਲ

Wednesday, May 15, 2019 8:51 AM

ਮੁੰਬਈ (ਬਿਊਰੋ) — ਬਾਲੀਵੁੱਡ ਦੀ ਡਰਾਮਾ ਕੁਈਨ ਦੇ ਨਾਂ ਨਾਲ ਜਾਣੀ ਜਾਣ ਵਾਲੀ ਅਦਾਕਾਰਾ ਰਾਖੀ ਸਾਵੰਤ ਹਮੇਸ਼ਾ ਹੀ ਆਪਣੇ ਵਿਵਾਦਿਤ ਬਿਆਨਾਂ ਤੇ ਤਸਵੀਰਾਂ ਕਾਰਨ ਸੁਰਖੀਆਂ 'ਚ ਛਾਈ ਰਹਿੰਦੀ ਹੈ। ਹਾਲ ਹੀ 'ਚ ਰਾਖੀ ਸਾਵੰਤ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

PunjabKesari

ਇਨ੍ਹਾਂ ਤਸਵੀਰਾਂ 'ਚ ਰਾਖੀ ਸਾਵੰਤ ਕਿਸੇ ਬਾਬੇ ਨਾਲ ਨਜ਼ਰ ਆ ਰਹੀ ਹੈ, ਜਿਸ ਦਾ ਨਾਂ 'ਪਾਇਲਟ ਬਾਬਾ' ਦੱਸਿਆ ਜਾ ਰਿਹਾ ਹੈ। ਇਸ ਤਸਵੀਰ 'ਚ ਰਾਖੀ ਸਾਵੰਤ ਨਾਲ ਹੋਰ ਵੀ ਕਈ ਕਲਾਕਾਰ ਨਜ਼ਰ ਆ ਰਹੇ ਹਨ। ਰਾਖੀ ਸਾਵੰਤ ਅਜਿਹੀ ਅਦਾਕਾਰਾ ਹੈ, ਜੋ ਸੋਸ਼ਲ ਮੀਡੀਆ ਤੇ ਛਾਈ ਰਹਿੰਦੀ ਹੈ ਅਤੇ ਆਪਣੇ ਬੜਬੋਲੇਪਣ ਕਾਰਨ ਅਕਸਰ ਸੁਰਖੀਆਂ ਬਟੋਰਦੀ ਰਹਿੰਦੀ ਹੈ।

 

 
 
 
 
 
 
 
 
 
 
 
 
 
 
 
 

A post shared by Rakhi Sawant (@rakhisawant2511) on May 13, 2019 at 11:42pm PDT

ਦੱਸ ਦਈਏ ਕਿ ਰਾਖੀ ਸਾਵੰਤ ਬਾਲੀਵੁੱਡ ਦੀ ਅਜਿਹੀ ਅਦਾਕਾਰਾ ਹੈ, ਜਿਸ ਨੂੰ ਪਤਾ ਹੈ ਕਿ ਸੁਰਖੀਆਂ 'ਚ ਕਿਵੇਂ ਆਉਣਾ ਹੈ। ਉਹ ਹਮੇਸ਼ਾ ਹੀ ਕੁਝ ਅਜਿਹਾ ਕਰਦੀ ਹੈ, ਜਿਸ ਨਾਲ ਉਹ ਲਾਈਮ ਲਾਈਟ ਆ ਜਾਂਦੀ ਹੈ। ਇਸ ਤੋਂ ਪਹਿਲਾ ਰਾਖੀ ਸਾਵੰਤ ਨੇ ਦੀਪਕ ਕਲਾਲ ਨਾਲ ਵਿਆਹ ਦੀ ਖਬਰ ਦੇ ਕੇ ਸੋਸ਼ਲ ਮੀਡੀਆ 'ਤੇ ਖੂਬ ਹਲਚਲ ਮਚਾਈ ਸੀ। ਰਾਖੀ ਸੋਸ਼ਲ ਮੀਡੀਆ 'ਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। 

 

 
 
 
 
 
 
 
 
 
 
 
 
 
 
 
 

A post shared by Rakhi Sawant (@rakhisawant2511) on May 13, 2019 at 11:43pm PDT

 


About The Author

sunita

sunita is content editor at Punjab Kesari