ਜਦੋਂ ਰੀਮਾ ਲਾਗੂ ਦੇ ਸੰਸਕਾਰ ''ਤੇ ਉਨ੍ਹਾਂ ਦੇ ਪਸੰਦੀਦਾ ਬੇਟੇ ਹੀ ਰਹੇ ਗਾਇਬ

Friday, May 19, 2017 10:49 AM
ਮੁੰਬਈ— ਬਾਲੀਵੁੱਡ ਦੀ ਨਾਮੀ ਹਸਤੀ ਅਦਾਕਾਰਾ ਰੀਮਾ ਲਾਗੂ ਦਾ ਅੰਤਿਮ ਸੰਸਕਾਰ ਬੀਤੇਂ ਦਿਨ ਵੀਰਵਾਰ ਸ਼ਾਮ ਨੂੰ ਓਸ਼ੀਵਾਰਾ (ਮੁੰਬਈ) ਦੇ ਸ਼ਮਸ਼ਾਨ ਘਾਟ ''ਚ ਕੀਤਾ ਗਿਆ। ਇਸ ਮੌਕੇ ''ਤੇ ਫਿਲਮੀ ਇੰਡਸਟਰੀ ਦੇ ਉਹ ਹੀ ਸਿਤਾਰੇ ਗਾਇਬ ਰਹੇ ਹਨ, ਜਿਨ੍ਹਾਂ ਦੀ ਉਹ ਹਮੇਸ਼ਾ ''ਮਾਂ'' ਦਾ ਕਿਰਦਾਰ ਨਿਭਾਦੀ ਸੀ। ਖਾਸ ਕਰਕੇ ਸਲਮਾਨ ਖ਼ਾਨ ਦੀ ਗੱਲ ਕਰੀਏ ਤਾਂ ਰੀਮਾ ਨੇ 7 ਫਿਲਮਾਂ ''ਚ ਉਨ੍ਹਾਂ ਦੀ ''ਮਾਂ'' ਦੀ ਕਿਰਦਾਰ ਨਿਭਾਇਆ ਸੀ। ਇਕ ਇੰਟਰਵਿਊ ''ਚ ਉਨ੍ਹਾਂ ਨੇ ਕਿਹਾ ਵੀ ਸੀ ਕਿ ਸਲਮਾਨ ਹਮੇਸ਼ਾ ਉਨ੍ਹਾਂ ਦੇ ਪਸੰਦੀਦਾ ਬੇਟੇ ਰਹੇ ਹਨ। ਹਾਲਾਂਕਿ, ਸਲਮਾਨ ਰੀਮਾ ਦੀ ਅੰਤਿਮ ਯਾਤਰਾ ''ਚ ਵੀ ਦਿਖਾਈ ਨਹੀਂ ਦਿੱਤੇ।
ਦੱਸਣਾ ਚਾਹੁੰਦੇ ਹਾਂ ਕਿ ਸਲਮਾਨ ਫਿਲਹਾਲ ਯੂ. ਏ. ਈ. ''ਚ ''ਟਾਈਗਰ ਜਿੰਦਾ ਹੈ'' ਦੀ ਸ਼ੂਟਿੰਗ ''ਚ ਰੁੱਝੇ ਹੋਏ ਹਨ।
ਰੀਮਾ ਲਾਗੂ ਦੀ ਨਿੱਜੀ ਜ਼ਿੰਦਗੀ ''ਚ ਕੋਈ ਬੇਟਾ ਨਹੀਂ ਹੈ, ਹਾਂ ਇਕ ਬੇਟੀ ਜ਼ਰੂਰ ਹੈ, ਜਿਸ ਦਾ ਨਾਂ ''ਮ੍ਰਿਣਮਈ ਲਾਗੂ'' ਹੈ। ਜਿਸ ਨੇ ਉਨ੍ਹਾਂ ਦੀ ਅੰਤਿਮ ਕ੍ਰਿਆ ਦਾ ਜਿੰਮਾ ਉਠਾਇਆ। ਰੀਮਾ ਨੂੰ ਅੰਤਿਮ ਵਿਦਾਈ ਦੇਣ ਲਈ ਬਾਲੀਵੁੱਡ ਦੀਆਂ ਹਸਤੀਆਂ ਕਾਜੋਲ, ਕਿਰਨ ਕੁਮਾਰ, ਰਿਸ਼ੀ ਕਪੂਰ ਸਮੇਤ ਕਈ ਨਜ਼ਰ ਆਏ।
ਦੱਸਣਾ ਚਾਹੁੰਦੇ ਹਾਂ ਕਿ ਰੀਮਾ ਦੇ ਦਿਲ ''ਚ ਇਕਦਮ ਦਰਦ ਉਠਿਆ, ਜਿਸ ਤੋਂ ਬਾਅਦ ਉਸ ਨੂੰ ਕੋਕਿਲਾਬੇਨ ਹਸਪਤਾਲ ''ਚ ਭਰੀ ਕਰਵਾਇਆ ਗਿਆ। ਵੀਰਵਾਰ ਸਵੇਰੇ 3 ਵੱਜੇ 15 ਮਿੰਟ ''ਚ ਉਨ੍ਹਾਂ ਨੇ ਆਖੀਰਲਾ ਸਾਹ ਲਿਆ। ਦੱਸਣਾ ਚਾਹੁੰਦੇ ਹਾਂ ਕਿ ਰੀਮਾ ਨੇ ਸੀਰੀਅਲ, ਹਿੰਦੀ ਫਿਲਮਾਂ ''ਚ ਤਾਂ ਆਪਣੀ ਅਦਾਕਾਰੀ ਨਾਲ ਅਮਿੱਟ ਛਾਪ ਤਾਂ ਛੱਡੀ ਹੀ ਹੈ, ਨਾਲ ਹੀ ਉਸ ਨੇ ਮਰਾਠੀ ਫਿਲਮਾਂ ''ਚ ਵੀ ਕੰਮ ਕੀਤਾ ਸੀ।