B''DAY : ਟੀ. ਵੀ. ਦੀ ''ਨਾਗਿਨ'' ਨੇ ਇਨ੍ਹਾਂ ਕਿਰਦਾਰਾਂ ਨਾਲ ਬਣਾਈ ਆਪਣੀ ਵੱਖਰੀ ਪਛਾਣ

5/14/2017 3:55:14 PM

ਮੁੰਬਈ- ਟੀ. ਵੀ. ਦੀ ਮਸ਼ਹੂਰ ਅਭਿਨੇਤਰੀ ਅਤੇ ਮਾਡਲ ਅਦਾ ਖਾਨ ਅੱਜ 27 ਸਾਲ ਦੀ ਹੋ ਗਈ ਹੈ। ਇਸ ਅਭਿਨੇਤਰੀ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਬਤੌਰ ਮਾਡਲ ਦੇ ਰੂਪ ''ਚ ਕੀਤੀ ਸੀ। ਇਨ੍ਹਾਂ ਕਾਫੀ ਐੱਡ ''ਚ ਕੰਮ ਕੀਤਾ ਹੋਇਆ ਹੈ। 2010 ''ਚ ਆਪਣੀ ਅਦਾਕਾਰੀ ਨਾਲ ਸੋਨੀ ਟੀ. ਵੀ. ਦੇ ਮਸ਼ਹੂਰ ਸ਼ੋਅ ''ਪਾਲਮਪੂਰ ਐਕਸਪ੍ਰੈਸ'' ਨਾਲ ਡੈਬਿਊ ਕਰਨ ਵਾਲੀ ਇਸ ਅਭਿਨੇਤਰੀ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਮਿਲਿਆ ਹੈ। ਇਸ ਤੋਂ ਇਲਾਵਾ ਕਰਾਇਮ ਪੈਟਰੋਲ, ਕਾਮੇਡੀ ਨਾਈਟ ਲਾਈਵ, ਕੋਡ ਰੈਡ ਅਤੇ ਮੇਰੀ ਆਸ਼ਕੀ ਤੁਮਹੀ ਸੇ ਹੈ ਵਰਗੇ ਮਸ਼ਹੂਰ ਸ਼ੋਅ ''ਚ ਅਹਿਮ ਕਿਰਦਾਰ ਨਿਭਾਅ ਚੁੱਕੀ ਹੈ।

ਫਿਲਹਾਲ ਕਲਰਸ ਟੀ. ਵੀ. ਦੇ ਮਸ਼ਹੂਰ ਸੀਰੀਅਲ ''ਨਾਗਿਨ'' ''ਚ ਅਦਾ ਦੇ ਕਿਰਦਾਰ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਹੈ। ਇਸ ਸ਼ੋਅ ਦੇ ਦੋਵੇਂ ਸੀਜ਼ਨ ''ਚ ਅਦਾ ਨੇ ਹਰ ਵਾਰ ਦੀ ਤਰ੍ਹਾਂ ਆਪਣੇ ਇਸ ਸੀਰੀਅਲ ''ਚ ਨਾਗਿਨ ਦਾ ਕਿਰਦਾਰ ਬਹੁਤ ਵਧੀਆ ਚੰਗ ਨਾਲ ਨਿਭਾਇਆ ਹੈ। ਇਸ ਸੀਰੀਅਲ ਨਾਲ ਇਸ ਅਦਾਕਾਰਾ ਨੂੰ ਇੰਡਸਟ੍ਰੀ ''ਚ ਕਾਫੀ ਜਾਣਿਆ ਜਾ ਰਿਹਾ ਹੈ। ਆਪਣੇ ਕੈਰੀਅਰ ਦੌਰਾਨ ਇਸ ਅਭਿਨੇਤਰੀ ਨੇ ਕਈ ਐਵਾਰਡ ਵੀ ਆਪਣੇ ਨਾਂ ਕੀਤੇ ਹੋਏ ਹਨ। ''ਸਟਾਰ ਪਰਿਵਾਰ ਐਵਾਰਡ'' ''ਚ ਇਸ ਅਭਿਨੇਤਰੀ ਨੂੰ ''ਫੇਵਰਟ ਬੈਹਨ'' ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ''ਜੀ ਗੋਲਡ ਐਵਾਰਡ'' ''ਚ ਇਸ ਅਭਿਨੇਤਰੀ ਨੂੰ ਬੈਸਟ ਨੈਗਟਿਵ ਕਿਰਦਾਰ ਦਾ ਐਵਾਰਡ ਵੀ ਇਨ੍ਹਾਂ ਨਾਂ ਹੀ ਰਿਹਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News