Pics : ਟੀ. ਵੀ. ਦੀ ਹੌਟ ਨਾਗਿਨ ਨੇ ਇਸ ਅੰਦਾਜ਼ ''ਚ ਕੀਤਾ ਆਪਣਾ ਬਰਥਡੇ ਸੈਲੀਬ੍ਰੇਟ
5/18/2017 5:29:56 PM
ਮੁੰਬਈ— ਟੀ. ਵੀ. ਦੀ ਮਸ਼ਹੂਰ ਅਭਿਨੇਤਰੀ ਅਦਾ ਖਾਨ ਨੇ ਬੀਤੇ ਦਿਨੀਂ 12 ਮਈ ਨੂੰ ਆਪਣਾ ਬਰਥਡੇ ਕੁਝ ਇਸ ਅੰਦਾਜ਼ ''ਚ ਸੈਲੀਬ੍ਰੇਟ ਕੀਤਾ ਸੀ। ਅਦਾ ਖਾਨ ਆਪਣੇ ਇਸ ਬਰਥਡੇ ਨੂੰ ਸਪੈਸ਼ਲ ਬਣਾਉਣ ਲਈ ਸ਼ਿਮਲਾ ਪਹੁੰਚੀ ਹੋਈ ਸੀ। ਅਦਾ ਨੇ ਇਸ ਮੌਕੇ ਦੀਆਂ ਕੁਝ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ''ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ''ਚ ਅਦਾ ਪੁਲ ''ਤੇ ਮਸਤੀ ਕਰਦੀ ਨਜ਼ਰ ਆ ਰਹੀ ਹੈ। ਅਦਾ ਨੇ ਇਨ੍ਹਾਂ ਤਸੀਵਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ''''ਬਰਥਡੇ ਫਨ ਇੰਨ ਸ਼ਿਮਲਾ।''''
ਜ਼ਿਕਰਯੋਗ ਹੈ ਕਿ ਅਦਾ ਖਾਨ ਨੂੰ ਕਲਰਸ ਟੀ. ਵੀ. ਦੇ ਮਸ਼ਹੂਰ ਸੀਰੀਅਲ ''ਨਾਗਿਨ 2'' ''ਚ ਪ੍ਰਸ਼ੰਸਕਾਂ ਵੱਲੋਂ ਕਾਫੀ ਪਿਆਰ ਮਿਲਿਆ ਹੈ। ਇਸ ਸੀਰੀਅਲ ''ਚ ਅਦਾ ਦੀ ਅਦਾਕਾਰੀ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਅਦਾ ਦੀ ਇਸ ਪਾਰਟੀ ''ਚ ਉਨ੍ਹਾਂ ਦੇ ਦੋਸਤ ਵੀ ਨਜ਼ਰ ਆਏ ਹਨ। ਇਸ ਪਾਰਟੀ ਦੀਆਂ ਤਸਵੀਰਾਂ ਨੂੰ ਅਦਾ ਨੇ ਆਪਣੇ ਇੰਸਟਾਗ੍ਰਾਮ ''ਤੇ ਸ਼ੇਅਰ ਕੀਤਾ ਹੈ। ਟੀ. ਵੀ. ਦੀ ਮਸ਼ਹੂਰ ਅਭਿਨੇਤਰੀ ਮੌਨੀ ਰਾਏ ਵੀ ਇਸ ਪਾਰਟੀ ''ਚ ਨਜ਼ਰ ਆਈ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ