ਮਸ਼ਹੂਰ ਅਦਾਕਾਰਾ ਨੂੰ ਕੁਝ ਇਸ ਤਰ੍ਹਾਂ ਲਗਾਇਆ ਬਦਮਾਸ਼ਾਂ ਨੇ ਲੱਖਾ ਦਾ ਚੂਨਾ
1/22/2018 12:53:12 PM
ਮੁੰਬਈ(ਬਿਊਰੋ)— ਟੀ.ਵੀ. ਸੀਰੀਅਲ 'ਨਾਗਿਨ' ਤੋਂ ਨਾਮ ਕਮਾਉਣ ਵਾਲੀ ਅਦਾਕਾਰਾ ਅਦਾ ਖਾਨ ਠੱਗੀ ਦਾ ਸ਼ਿਕਾਰ ਹੋ ਗਈ। ਦਰਅਸਲ ਉਨ੍ਹਾਂ ਦੇ ਡੇਬਿਟ ਕਾਰਡ ਤੋਂ ਬਦਮਾਸ਼ਾਂ ਨੇ 2 ਲੱਖ ਰੁਪਏ ਇਸਤੇਮਾਲ ਕਰ ਲਏ। ਇਹ ਅਦਾਕਾਰਾ ਆਮ ਇਨਸਾਨਾਂ ਦੀ ਤਰ੍ਹਾਂ ਫਰਜੀਵਾਡੇ ਦਾ ਸ਼ਿਕਾਰ ਹੋ ਗਈ। ਅਦਾ ਖਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਮੈਸੇਜ ਆਇਆ ਕਿ ਉਨ੍ਹਾਂ ਦੇ ਬੈਂਕ ਅਕਾਂਊਟ 'ਚੋਂ 24 ਹਜ਼ਾਰ ਰੁਪਏ ਕੱਟ ਗਏ ਹਨ। ਇਸ ਮੇਸੈਜ ਨਾਲ ਉਨ੍ਹਾਂ ਨੂੰ ਥੋੜ੍ਹਾ ਸ਼ੱਕ ਹੋਇਆ, ਕਿਉਂਕਿ ਡੇਬਿਟ ਕਾਰਡ ਤਾਂ ਉਨ੍ਹਾਂ ਦੇ ਬੈਗ 'ਚ ਹੀ ਸੀ। ਇਸ ਤੋਂ ਬਾਅਦ ਅਦਾਕਾਰਾ ਸਮਝ ਗਈ ਕਿ ਕੋਈ ਉਸ ਦੇ ਕਾਰਡ ਦਾ ਇਸਤੇਮਾਲ ਕਰ ਰਿਹਾ ਹੈ। ਇਸ ਤੋਂ ਬਾਅਦ ਲਗਾਤਾਰ 4 ਮੈਸੇਜ ਆਏ, ਇਸੇ ਤਰ੍ਹਾਂ ਬਦਮਾਸ਼ਾਂ ਨੇ ਉਨ੍ਹਾਂ ਦੇ ਅਕਾਂਊਟ 'ਚੋਂ 2 ਲੱਖ ਰੁਪਏ ਤੋਂ ਜ਼ਿਆਦਾ ਪੈਸੇ ਕੱਢ ਲਏ।
ਅਦਾ ਨੇ ਇਸ ਦੇ ਲਈ ਤੁਰੰਤ ਕਾਲ ਸੈਂਟਰ 'ਚ ਫੋਨ ਕੀਤਾ, ਜਿੱਥੇ ਇਹ ਦੱਸਿਆ ਗਿਆ ਕਿ ਉਨ੍ਹਾਂ ਦਾ ਕਾਰਡ ਕੋਈ ਹੋਰ ਹੀ ਆਪਰੇਟ ਕਰ ਰਿਹਾ ਹੈ।
ਇਸ ਤੋਂ ਬਾਅਦ ਅਦਾ ਨੇ ਆਪਣਾ ਡੇਬਿਟ ਕਾਰਡ ਬਲਾਕ ਕਰਵਾਇਆ। ਅਦਾ ਨੇ ਕਿਹਾ ਕਿ ਉਨ੍ਹਾਂ ਨੂੰ ਪੁਲਸ ਅਤੇ ਬੈਂਕ ਨੇ ਇਸ ਮਾਮਲੇ 'ਚ ਕਾਫੀ ਸਪੋਰਟ ਕੀਤਾ। ਹੁਣ ਅਦਾ ਆਪਣੇ ਡੇਬਿਟ ਕਾਰਡ ਨੂੰ ਲੈ ਕੇ ਕਾਫੀ ਸਾਵਧਾਨ ਹੋ ਗਈ ਹੈ। ਦੱਸ ਦਈਏ ਕਿ ਇਸ ਤਰ੍ਹਾਂ ਦੀ ਧੋਖਾਧੜੀ ਦਾ ਮਾਮਲਾ ਪਹਿਲਾਂ ਅਦਾਕਾਰਾ ਦਿਲਜੀਤ ਕੌਰ ਅਤੇ ਅਭਿਨੇਤਾ ਨਕੂਲ ਮਹਿਤਾ ਨਾਲ ਹੀ ਹੋ ਚੁੱਕਿਆ ਹੈ। ਅਦਾ 'ਨਾਗਿਨ-2' 'ਚ ਨਜ਼ਰ ਆ ਚੁੱਕੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ