ਪਾਕਿਸਤਾਨ ਛੱਡ ਭਾਰਤੀ ਨਾਗਰਿਕ ਬਣਿਆ ਇਹ ਮਸ਼ਹੂਰ ਗਾਇਕ

8/16/2019 10:49:31 AM

ਮੁੰਬਈ (ਬਿਊਰੋ) — ਉਂਝ ਤਾਂ ਭਾਰਤ 'ਚ ਦੂਜੇ ਦੇਸ਼ਾਂ ਤੋਂ ਕਈ ਕਲਾਕਾਰ ਕਿਸਮਤ ਆਜਮਾਉਣ ਆਉਂਦੇ ਰਹਿੰਦੇ ਹਨ ਪਰ ਅੱਜ ਅਸੀਂ ਜਿਸ ਦੀ ਗੱਲ ਕਰਨ ਜਾ ਰਹੇ ਹਾਂ, ਉਹ ਕਲਾਕਾਰ ਇਕ ਵਾਰ ਭਾਰਤ ਆਇਆ ਤਾਂ ਇਥੇ ਦਾ ਹੀ ਹੋ ਕੇ ਰਹਿ ਗਿਆ। ਖਾਸ ਗੱਲ ਇਹ ਵੀ ਹੈ ਕਿ ਇਹ ਕਲਾਕਾਰ ਪਾਕਿਸਤਾਨ ਤੋਂ ਆਇਆ ਸੀ। ਉਨ੍ਹਾਂ ਨੇ ਨਾ ਸਿਰਫ ਭਾਰਤ 'ਚ ਪਛਾਣ ਕਾਇਮ ਕੀਤੀ ਸਗੋਂ ਇਥੇ ਦੀ ਨਾਗਰਿਕਤਾ ਵੀ ਲਈ। ਅਸੀਂ ਗੱਲ ਕਰ ਰਹੇ ਹਾਂ ਅਦਨਾਨ ਸਾਮੀ ਦੀ, ਜੋ ਹੁਣ ਦਿਲ ਤੋਂ ਵੀ ਭਾਰਤੀ ਬਣ ਚੁੱਕੇ ਹਨ। 

ਅਦਨਾਨ ਸਾਮੀ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਮੈਂ ਭਾਰਤ 'ਚ ਕਿਉਂ ਵਸਿਆ। ਉਨ੍ਹਾਂ ਨੇ ਦੱਸਿਆ ਸੀ ਕਿ ਮੈਂ ਪਹਿਲੀ ਵਾਰ ਭਾਰਤ 1999 'ਚ ਆਇਆ ਸੀ। ਕੁਝ ਹੀ ਸਮੇਂ 'ਚ ਮੈਨੂੰ ਭਾਰਤ ਨਾਲ ਇੰਨਾ ਜ਼ਿਆਦਾ ਲਗਾਅ ਹੋ ਗਿਆ ਕਿ ਮੈਂ ਇਥੇ ਹੀ ਵਸ ਜਾਣ ਦਾ ਸੋਚਿਆ। ਉਨ੍ਹਾਂ ਨੇ ਕਿਹਾ ਕਿ ਮੈਨੂੰ ਭਾਰਤ 'ਚ ਘਰ ਵਰਗਾ ਮਹਿਸੂਸ ਹੁੰਦਾ ਹੈ।'' ਹਾਲਾਂਕਿ ਅਦਨਾਨ ਨੂੰ ਸਰਹੱਦ ਪਾਰ ਤੋਂ ਕਾਫੀ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਪਰ ਇਨ੍ਹਾਂ ਆਲੋਚਨਾਵਾਂ ਨੂੰ ਅਦਨਾਨ ਨੇ ਕਾਫੀ ਸਮਝਦਾਰੀ ਨਾਲ ਸੰਭਾਲਿਆ। ਉਹ ਅੱਜ ਵੀ ਭਾਰਤ ਦੇ ਨਾਗਰਿਕ ਦੇ ਤੌਰ 'ਤੇ ਪਛਾਣੇ ਜਾਂਦੇ ਹਨ। 

ਦੱਸਣਯੋਗ ਹੈ ਕਿ ਅਦਨਾਨ ਸਾਮੀ ਨੇ 4 ਵਿਆਹ ਕਰਵਾਏ ਹਨ। ਉਨ੍ਹਾਂ ਦਾ ਪਹਿਲਾਂ ਵਿਆਹ ਸਾਲ 1993 'ਚ ਹੋਇਆ ਸੀ। ਉਦੋਂ 22 ਸਾਲ ਦੇ ਅਦਨਾਨ ਸਾਮੀ ਨੇ ਖੁਦ ਤੋਂ 9 ਸਾਲ ਵੱਡੀ ਪਾਕਿਸਤਾਨੀ ਅਦਾਕਾਰਾ ਜੇਬਾ ਬਖਤਿਆਰ ਨਾਲ ਵਿਆਹ ਕਰਵਾਇਆ ਸੀ। ਜੇਬਾ ਅਤੇ ਅਦਨਾਨ ਦਾ ਇਕ ਬੇਟਾ ਅਯਾਨ ਹੈ। ਇਹ ਵਿਆਹ 3 ਸਾਲ ਬਾਅਦ ਹੀ ਟੁੱਟ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਦੂਜਾ ਵਿਆਹ ਦੁਬਈ ਬੈਸਡ ਬਿਜ਼ਨੈੱਸ ਵੂਮੈਨ ਅਰਬ ਸਬਾਹ ਗਲਾਦਰੀ ਨਾਲ ਕਰਵਾਇਆ। ਇਨ੍ਹਾਂ ਦਾ ਤਲਾਕ 2004 'ਚ ਹੋ ਗਿਆ ਸੀ ਪਰ ਸਾਲ 2007 'ਚ ਦੋਵਾਂ ਨੇ ਮੁੜ ਵਿਆਹ ਕਰਵਾ ਲਿਆ ਸੀ ਪਰ ਇਹ ਵਿਆਹ ਸਾਲ 2009 'ਚ ਫਿਰ ਟੁੱਟ ਗਿਆ। ਉਥੇ ਹੀ ਸਾਲ 2010 'ਚ ਅਦਨਾਨ ਦੀ ਮੁਲਾਕਾਤ ਰੋਯਾ ਫਰਯਾਬੀ ਨਾਲ ਹੋਈ, ਜਿਸ ਨਾਲ ਅਦਨਾਨ ਸਾਮੀ ਨੇ ਚੌਥਾ ਵਿਆਹ ਕਰਵਾਇਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News