Video : ਅੱਜ ਤੋਂ ਹੀ ਸ਼ੁਰੂ ਹੋਈ 'ਮੰਜੇ ਬਿਸਤਰੇ 2' ਦੀ ਐਡਵਾਂਸ ਬੁਕਿੰਗ

4/7/2019 3:03:43 PM

ਜਲੰਧਰ(ਬਿਊਰੋ) : 12 ਅਪ੍ਰੈਲ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਪੰਜਾਬੀ ਫਿਲਮ 'ਮੰਜੇ ਬਿਸਤਰੇ 2' ਦੀ ਐਡਵਾਂਸ ਬੁਕਿੰਗ 4 ਦਿਨ ਪਹਿਲਾਂ ਯਾਨਿਕੀ ਅੱਜ ਤੋਂ ਸ਼ੁਰੂ ਹੋ ਗਈ ਹੈ। 'ਮੰਜੇ ਬਿਸਤਰੇ 2' ਦੇ ਟਰੇਲਰ, ਗੀਤ ਅਤੇ ਪ੍ਰੋਮੋਜ਼ ਨੂੰ ਦਰਸ਼ਕਾਂ ਦੇ ਮਿਲੇ ਵੱਡੇ ਹੁੰਗਾਰੇ ਕਰਕੇ ਇਸ ਫਿਲਮ ਦੀ ਐਡਵਾਂਸ ਬੁਕਿੰਗ ਅੱਜ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਹੈ।

 

 
 
 
 
 
 
 
 
 
 
 
 
 
 

Advance Bookings Open Now #manjebistre2 #12april2019 #gippygrewal @humblemotionpictures

A post shared by Gippy Grewal ManjeBistre Wala (@gippygrewal) on Apr 7, 2019 at 1:13am PDT

ਦੱਸ ਦਈਏ ਕਿ 'ਮੰਜੇ ਬਿਸਤਰੇ 2' ਫਿਲਮ ਕਾਮੇਡੀ, ਪਿਆਰ ਤੇ ਪਰਿਵਾਰਿਕ ਡਰਾਮਾ ਹੈ। ਗਿੱਪੀ ਗਰੇਵਾਲ ਦੀ ਲਿਖੀ ਇਸ ਫਿਲਮ ਨੂੰ ਡਾਇਰੈਕਟ ਬਲਜੀਤ ਸਿੰਘ ਦਿਓ ਨੇ ਕੀਤਾ ਹੈ। ਗਿੱਪੀ ਗਰੇਵਾਲ ਦੀ ਹੋਮ ਪ੍ਰੋਡਕਸ਼ਨ 'ਹੰਬਲ ਮੋਸ਼ਨ ਪਿਕਚਰਜ਼' ਦੇ ਬੈਨਰ ਹੇਠ ਬਣੀ ਇਸ ਫਿਲਮ ਨੂੰ 12 ਅਪ੍ਰੈਲ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ।

 

 
 
 
 
 
 
 
 
 
 
 
 
 
 

Ho jao ready #manjebistre2 di advance booking open hon wali aa 😀 #gippygrewal #12april2019 @humblemotionpictures @bal_deo

A post shared by Gippy Grewal ManjeBistre Wala (@gippygrewal) on Apr 6, 2019 at 10:42am PDT

ਜ਼ਿਕਰਯੋਗ ਹੈ ਕਿ ਗਿੱਪੀ ਗਰੇਵਾਲ ਤੇ ਸਿਮੀ ਚਾਹਲ ਸਟਾਰਰ ਇਸ ਫਿਲਮ 'ਚ ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਸਰਦਾਰ ਸੋਹੀ, ਬੀ. ਐੱਨ. ਸ਼ਰਮਾ, ਜੱਗੀ ਸਿੰਘ, ਮਲਕੀਤ ਰੌਣੀ, ਰਾਣਾ ਜੰਗ ਬਹਾਦਰ, ਰਘਬੀਰ ਬੋਲੀ, ਬਨਿੰਦਰ ਬੰਨੀ, ਗੁਰਪ੍ਰੀਤ ਕੌਰ ਭੰਗੂ, ਨਿਸ਼ਾ ਬਾਨੋ, ਅਨੀਤਾ ਦੇਵਗਨ ਅਤੇ ਰੁਪਿੰਦਰ ਰੂਪੀ ਸਮੇਤ ਕਈ ਕਲਾਕਾਰ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।

 

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News