ਕਪਿਲ ਸ਼ਰਮਾ ਦੇ ਸ਼ੋਅ ''ਚ ਵਾਪਸੀ ''ਤੇ ਬੋਲੇ ਸੁਨੀਲ ਗਰੋਵਰ

Thursday, June 6, 2019 4:57 PM

ਮੁੰਬਈ(ਬਿਊਰੋ)- ਸੁਨੀਲ ਗਰੋਵਰ ਦੀ ਫਿਲਮ 'ਭਾਰਤ' ਬੀਤੇ ਦਿਨ ਹੀ ਰਿਲੀਜ਼ ਹੋਈ ਹੈ। ਫਿਲਮ 'ਚ ਉਨ੍ਹਾਂ ਦੀ ਐਕਟਿੰਗ ਨੂੰ ਲੈ ਕੇ ਕਾਫੀ ਤਾਰੀਫ ਕੀਤੀ ਜਾ ਰਹੀ ਹੈ। 'ਭਾਰਤ' 'ਚ ਉਹ ਸਲਮਾਨ ਖਾਨ  ਅਤੇ ਕੈਟਰੀਨਾ ਕੈਫ ਨਾਲ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਏ ਹਨ। ਫਿਲਮ ਦੇ ਪ੍ਰਮੋਸ਼ਨ ਲਈ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਕਪਿਲ ਸ਼ਰਮਾ ਦੇ ਸ਼ੋਅ 'ਚ ਗਏ ਸਨ ਪਰ ਸੁਨੀਲ ਗਰੋਵਰ ਉਨ੍ਹਾਂ ਨਾਲ ਨਹੀਂ ਗਏ ਸਨ।
PunjabKesari
ਹਾਲ ਹੀ 'ਚ ਸੁਨੀਲ ਗਰੋਵਰ ਨੇ ਸ਼ੋਅ 'ਚ ਵਾਪਸੀ 'ਤੇ ਗੱਲ ਕੀਤੀ ਹੈ। ਹਾਲ ਹੀ 'ਚ ਦਿੱਤੇ ਇੰਟਰਵਿਊ 'ਚ ਸੁਨੀਲ ਗਰੋਵਰ ਕੋਲੋਂ ਪੁੱਛਿਆ ਗਿਆ ਸੀ ਕਿ ਕਪਿਲ ਸ਼ਰਮਾ ਦੇ ਸ਼ੋਅ 'ਚ ਵਾਪਸੀ ਕਰ ਰਹੇ ਹੈ? ਇਸ ਗੱਲ 'ਤੇ ਸੁਨੀਲ ਗਰੋਵਰ ਨੇ ਜਵਾਬ ਦਿੰਦੇ ਹੋਏ ਕਿਹਾ,'' ਭਗਵਾਨ ਜਾਣੇ।'' ਬਾਅਦ 'ਚ ਸੁਨੀਲ ਨੇ ਕਿਹਾ ਉਹ ਟੀ. ਵੀ. 'ਤੇ ਦੁਬਾਰਾ ਵਾਪਸੀ ਕਰਨਾ ਚਾਹੁੰਦੇ ਹੈ।
PunjabKesari
ਜੇਕਰ ਉਨ੍ਹਾਂ ਨੂੰ ਕੰਮ ਕਰਨ ਲਈ ਕੁਝ ਥਰਿਲਰ ਮਿਲਦਾ ਹੈ ਤਾਂ ਉਹ ਲੋਕਾਂ ਨੂੰ ਐਂਟਰਟੇਨ ਕਰਨ ਲਈ ਦੁਬਾਰਾ ਟੀ.ਵੀ. 'ਤੇ ਵਾਪਸੀ ਕਰਨਗੇ। ਦੱਸ ਦੇਈਏ ਕਿ ਫਿਲਮ 'ਭਾਰਤ' 'ਚ ਆਜ਼ਾਦੀ ਤੋਂ ਪਹਿਲਾਂ ਤੋਂ ਲੈ ਕੇ ਬਾਅਦ ਤੱਕ ਦੀ ਕਹਾਣੀ ਦਿਖਾਈ ਗਈ ਹੈ। ਫਿਲਮ 'ਚ ਸਲਮਾਨ ਖਾਨ ਦੇ 5 ਵੱਖ ਕਿਰਦਾਰ ਦਿਖਾਏ ਗਏ ਹਨ।


About The Author

manju bala

manju bala is content editor at Punjab Kesari