22 ਸਾਲ ਬਾਅਦ ਸੰਜੇ ਦੱਤ ਨੇ ਮਾਧੁਰੀ ਲਈ ਖੋਲ੍ਹਿਆ ਦਿਲ ਦਾ ਰਾਜ਼

Wednesday, March 13, 2019 12:36 PM

ਮੁੰਬਈ (ਬਿਊਰੋ) : ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਮਾਧੁਰੀ ਦੀਕਸ਼ਿਤ ਤੇ ਖਲਨਾਇਕ ਸੰਜੇ ਦੱਤ ਨੇ ਮਿਲ ਕੇ ਫਿਲਮ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਮਾਧੁਰੀ ਤੇ ਸੰਜੇ ਦੱਤ ਫਿਲਮਾਂ ਤੋਂ ਜ਼ਿਆਦਾ ਆਪਣੇ ਅਫੇਅਰ ਨੂੰ ਲੈ ਕੇ ਬਾਲੀਵੁੱਡ 'ਚ ਖੂਬ ਚਰਚਾ 'ਚ ਰਹਿ ਚੁੱਕੇ ਹਨ ਪਰ ਦੋਵਾਂ ਦੇ ਰਿਸ਼ਤੇ 'ਚ ਫੁੱਟ ਪੈ ਗਈ ਸੀ ਅਤੇ ਫਿਲਮਾਂ ਤੋਂ ਲੈ ਕੇ ਅਸਲ ਜ਼ਿੰਦਗੀ 'ਚ ਵੀ ਦੋਵਾਂ 'ਚ ਦੂਰੀਆਂ ਆ ਗਈਆਂ ਸਨ। 

PunjabKesari

22 ਸਾਲਾਂ ਬਾਅਦ ਪਰਦੇ 'ਤੇ ਇਕੱਠੇ ਦਿਸਣਗੇ ਮਾਧੁਰੀ ਤੇ ਸੰਜੇ ਦੱਤ

ਪ੍ਰਸ਼ੰਸ਼ਕਾਂ ਦੇ ਮਨ 'ਚ ਦੋਵਾਂ ਮੁੜ ਇਕ ਹੀ ਸਕ੍ਰੀਨ 'ਤੇ ਦੁਬਾਰਾ ਇਕੱਠੇ ਦੇਖਣ ਦੀ ਇੱਛਾ ਹਾਲੇ ਵੀ ਉਸੇ ਤਰਾਂ ਹੈ ਪਰ ਹੁਣ ਦੋਵੇਂ 22 ਸਾਲਾਂ ਬਾਅਦ ਪਰਦੇ 'ਤੇ ਮੁੜ ਇਕੱਠੇ ਨਜ਼ਰ ਆਉਣ ਵਾਲੇ ਹਨ। ਜੀ ਹਾਂ, ਕਰਨ ਜੌਹਰ ਦੀ ਆਉਣ ਵਾਲੀ ਫਿਲਮ 'ਕਲੰਕ' 'ਚ ਮਾਧੁਰੀ ਦੀਕਸ਼ਿਤ ਤੇ ਸੰਜੇ ਦੱਤ ਇਕੱਠੇ ਵਾਪਸੀ ਕਰ ਰਹੇ ਹਨ। ਖਬਰਾਂ ਹਨ ਕਿ ਮਾਧੁਰੀ ਦੀਕਸ਼ਿਤ ਅਤੇ ਸੰਜੇ ਦੱਤ 'ਕਲੰਕ' 'ਚ ਇਕ ਫਰੇਮ 'ਚ ਨਜ਼ਰ ਨਹੀਂ ਆਉਣ ਵਾਲੇ ਹਨ ਪਰ ਫਿਲਮ ਦੇ ਟੀਜ਼ਰ ਨੇ ਸਾਰੀਆਂ ਖਬਰਾਂ ਨੂੰ ਗਲਤ ਸਾਬਿਤ ਕਰ ਦਿੱਤਾ ਹੈ।

PunjabKesari

ਮਾਧੁਰੀ ਨੂੰ ਲੈ ਕੇ ਸੰਜੇ ਦੱਤ ਨੇ ਆਖੀ ਇਹ ਗੱਲ 

ਟੀਜ਼ਰ ਲੌਂਚ ਦੇ ਮੌਕੇ ਜਦੋਂ ਮੀਡੀਆ ਨੇ ਸੰਜੇ ਦੱਤ ਤੋਂ ਪੁੱਛਿਆ ਕਿ ਉਹ ਕਈ ਸਾਲਾਂ ਬਾਅਦ ਮਾਧੁਰੀ ਦੀਕਸ਼ਿਤ ਨਾਲ ਕੰਮ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਕਿਹੋ ਜਿਹਾ ਲੱਗ ਰਿਹਾ ਹੈ? ਇਸ 'ਤੇ ਸੰਜੇ ਦੱਤ ਦਾ ਕਹਿਣਾ ਸੀ ਕਿ ''ਮੈਂ ਖੁਸ਼ ਕਿਸਮਤ ਹਾਂ ਕਿ ਮਾਧੁਰੀ ਦੀਕਸ਼ਿਤ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ। ਮੈਂ ਉਨ੍ਹਾਂ ਨਾਲ ਕੰਮ ਕਰਕੇ ਕਾਫੀ ਖੁਸ਼ ਹਾਂ। ਪੂਰੀ ਟੀਮ ਨਾਲ ਕੰਮ ਕਰਨ ਦਾ ਅਨੁਭਵ ਕਾਫੀ ਵਧੀਆ ਰਿਹਾ ਹੈ।''

PunjabKesari

22 ਸਾਲ ਪਹਿਲਾਂ ਦਿਸੇ ਇਕੱਠੇ ਮਾਧੁਰੀ ਤੇ ਸੰਜੇ ਦੱਤ

ਦੱਸ ਦਈਏ ਕਿ ਸੰਜੇ ਦੱਤ ਅਤੇ ਮਾਧੁਰੀ ਦੀਕਸ਼ਿਤ ਨੇ 22 ਸਾਲ ਪਹਿਲਾਂ 1997 'ਚ 'ਮਹਾਨਤਾ' ਫਿਲਮ 'ਚ ਕੰਮ ਕੀਤਾ ਸੀ। ਦੋਵਾਂ ਨੇ ਸਾਲ 1988 'ਚ ਫਿਲਮ 'ਖਤਰੋਂ ਕੇ ਖਿਲਾੜੀ', 'ਇਲਾਕਾ', 'ਸਾਜਨ', 'ਖਲਨਾਇਕ' ਵਰਗੀਆਂ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ।

PunjabKesari


Edited By

Sunita

Sunita is news editor at Jagbani

Read More