ਸਿੰਗਰ ਮੀਕਾ ਸਿੰਘ ਖਿਲਾਫ AICWA ਨੇ ਕੀਤਾ ਵਿਰੋਧ ਪ੍ਰਦਰਸ਼ਨ

8/19/2019 2:56:30 PM

ਮੁੰਬਈ(ਬਿਊਰੋ)- ਮੁੰਬਈ 'ਚ 'ਆਲ ਇੰਡੀਅਨ ਸਿਨੇ ਵਰਕਰਜ਼ ਐਸੋਸੀਏਸ਼ਨ ਦੇ ਮੈਬਰਾਂ ਨੇ ਸਿੰਗਰ ਮੀਕਾ ਸਿੰਘ ਖਿਲਾਫ ਪ੍ਰਦਰਸ਼ਨ ਕੀਤਾ। ਦਰਅਸਲ, ਤਣਾਅ ਵਿਚਕਾਰ ਮੀਕਾ ਸਿੰਘ ਨੇ ਪਾਕਿਸਤਾਨ 'ਚ ਸ਼ੋਅ ਕੀਤਾ ਸੀ। ਇਸ ਤੋਂ ਬਾਅਦ ਮੀਕਾ ਦੇ ਵਿਰੋਧ 'ਚ ਕਈ ਐਸੋਸੀਏਸ਼ਨ ਸਾਹਮਣੇ ਆਏ ਸਨ। ਹਾਲਾਂਕਿ, ਮੀਕਾ ਨੇ ਮੁਆਫੀ ਮੰਗੀ ਸੀ ਅਤੇ ਵਾਘਾ ਬਾਰਡਰ 'ਤੇ 'ਭਾਰਤ ਮਾਤਾ ਦੀ ਜੈ' ਦਾ ਨਾਅਰਾ ਲਗਾਇਆ ਸੀ।
PunjabKesari
ਦੱਸਣਯੋਗ ਹੈ ਕਿ ਮੀਕਾ ਸਿੰਘ ਕਰਾਚੀ 'ਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਪਰਵੇਜ਼ ਮੁਸ਼ੱਰਫ ਦੇ ਕਰੀਬੀ ਦੇ ਸਮਾਗਮ 'ਚ ਪਰਫਰਾਮ ਕਰਦੇ ਨਜ਼ਰ ਆਏ ਸਨ। ਇਸ ਵੀਡੀਓ ਨੂੰ ਦੇਖ ਲੋਕਾਂ 'ਚ ਕਾਫੀ ਗੁੱਸਾ ਸੀ ਤੇ ਲੋਕਾਂ ਨੇ ਉਸ ਨੂੰ ਬੈਨ ਕਰਨ ਦੀ ਮੰਗ ਵੀ ਕੀਤੀ ਸੀ, ਜਿਸ ਤੋਂ ਬਾਅਦ 'ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ' ਨੇ ਮੀਕਾ ਸਿੰਘ 'ਤੇ ਬੈਨ ਲਾ ਦਿੱਤਾ ਸੀ।
PunjabKesari
ਇਸ ਤੋਂ 'ਦਿ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਕਰਮਚਾਰੀ' ਨੇ ਮੀਕਾ ਸਿੰਘ 'ਤੇ ਭਾਰਤ 'ਚ ਕਿਸੇ ਵੀ ਪ੍ਰਕਾਰ ਦੇ ਪਰਫਾਰਮੈਂਸ, ਰਿਕਾਰਡਿੰਗ, ਪਲੇਅਬੈਕ ਸਿੰਗਿੰਗ ਅਤੇ ਐਕਟਿੰਗ 'ਤੇ 'ਹਮੇਸ਼ਾ ਲਈ' ਬੈਨ ਲਗਾ ਦਿੱਤਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News