''Cannes film festival'' ''ਚ ਐਸ਼ਵਰਿਆ ਨੇ ਇਸ ਡਰੈੱਸ ''ਚ ਬਿਖੇਰਿਆ ਆਪਣਾ ਜਲਵਾ

5/19/2017 7:29:38 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਇਨ੍ਹੀਂ ਦਿਨੀਂ ਕਾਨਸ ਫਿਲਮ ਫੈਸਟੀਵਲ ਕਰਕੇ ਕਾਫੀ ਚਰਚਾ ''ਚ ਹੈ। ਬੀਤੇ ਦਿਨ ਵੀ ਐਸ਼ਵਰਿਆ ਦੀ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ। ਜਿਨ੍ਹਾਂ ''ਚ ਐਸ਼ਵਰਿਆ ਦਾ ਖੂਬਸੂਰਤ ਅੰਦਾਜ਼ ਦੇਖਣ ਨੂੰ ਮਿਲ ਰਿਹਾ ਸੀ। ਹਾਲ ਹੀ ''ਚ ਐਸ਼ਵਰਿਆ ਦੀਆਂ ਕੁਝ ਤਾਜ਼ਾ ਤਸਵੀਰਾਂ ਦੀ ਝਲਕ ਦੇਖਣ ਨੂੰ ਮਿਲੀ ਹੈ। ਜਿਨ੍ਹਾਂ ''ਚ ਐਸ਼ਵਰਿਆ ਦੀ ਖੂਬਸੂਰਤੀ ਬੇਹੱਦ ਝਲਕ ਰਹੀ ਹੈ। ਗੀ੍ਰਨ ਕਲਰ ਦੇ ਇਸ ਗਾਊਨ ਗਾਊਨ ''ਚ ਐਸ਼ਵਰਿਆ ਦਾ ਵੱਖਰਾ ਲੁਕ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੀਆਂ ਇਹ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਇਹ ਲੱਗ ਰਿਹਾ ਹੈ ਕਿ ਰੈਡ ਕਾਰਪਟ ਲੁਕ ਲਈ ਇੰਤਜਾਰ ਕਰਨਾ ਹੋਰ ਵੀ ਜ਼ਿਆਦ ਮੁਸ਼ਕਿਲ ਹੋ ਗਿਆ ਹੈ।

ਜ਼ਿਕਰਯੋਗ ਹੈ ਕਿ ਐਸ਼ਵਰਿਆ ਨੂੰ ''ਕਾਨਸ ਫਿਲਮ ਫੈਸਟੀਵਲ'' ''ਚ 15 ਸਾਲ ਹੋ ਚੁੱਕੇ ਹਨ। ਹਰ ਸਾਲ ਉਨ੍ਹਾਂ ਦੇ ਫੈਨਜ਼ ਦੀ ਨਜ਼ਰ ਲੁਕ ''ਤੇ ਰਹਿੰਦੀ ਹੈ। ਇਸ ਤੋਂ ਇਲਾਵਾ ਮਿਸ ਵਰਲਡ ਰਹਿ ਚੁੱਕੀ ਇਸ ਅਭਿਨੇਤਰੀ ਦੇ ਦੀਵਾਨੇ ਭਾਰਤ ਤੋਂ ਇਲਾਵਾ ਵਿਦੇਸ਼ਾ ''ਚ ਵੀ ਹਨ। ਬੀਤੇ ਦਿਨ ਵੀ ਐਸ਼ਵਰਿਆ ਏਅਰਪੋਰਟ ''ਤੇ ਆਪਣੀ ਬੇਟੀ ਅਰਾਧਿਆ ਨਾਲ ਸਪਾਟ ਕੀਤੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News