ਐਸ਼ਵਰਿਆ ਨੇ ਆਤਮ ਹੱਤਿਆ ਦੀ ਕੀਤੀ ਕੋਸ਼ਿਸ਼, ਜਾਣੋ ਕਿੰਨੀ ਹੈ ਇਸ ਵਾਇਰਲ ਹੋ ਰਹੀ ਖਬਰ ''ਚ ਸੱਚਾਈ

12/4/2016 5:01:30 PM

ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਦੇ ਬਾਰੇ ਹੈਰਾਨ ਕਰਨ ਵਾਲੀ ਝੂਠੀ ਅਫਵਾਹ ਸੋਸ਼ਲ ਮੀਡੀਆ ਅਤੇ ਵਾਟਸਐਪ ''ਤੇ ਵਾਇਰਲ ਹੋ ਰਹੀ ਹੈ। ਦਾਵਾ ਕੀਤਾ ਜਾ ਰਿਹਾ ਹੈ ਕਿ ਐਸ਼ਵਰਿਆ ਨੇ ਬੀਤੇ ਦਿਨੀਂ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਇਸ ਦਾ ਕਾਰਨ ਵੀ ਕਾਫੀ ਦਿਲਚਸਪ ਦੱਸਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ, ''ਐਸ਼ਵਰਿਆ ਆਪਣੀ ਵਿਆਹੁਤਾ ਜ਼ਿੰਦਗੀ ਤੋਂ ਪਰੇਸ਼ਾਨ ਹੈ। ਇਸ ਲਈ ਉਸ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਐਸ਼ਵਰਿਆ ਨੇ ਹਾਲੀਆ ''ਚ ਰਿਲੀਜ਼ ਹੋਈ ਫਿਲਮ ''ਏ ਦਿਲ ਹੈ ਮੁਸ਼ਕਿਲ'' ''ਚ ਬੋਲਡ ਸੀਨ ਕੀਤੇ ਸੀ ਤਾਂ ਉਸ ਸਮੇਂ ਤੋਂ ਬੱਚਨ ਪਰਿਵਾਰ ਉਸ ਨਾਲ ਗੁੱਸੇ ਸੀ।''
ਜ਼ਿਕਰਯੋਗ ਹੈ ਕਿ ਜਦੋਂ ਬੱਚਨ ਪਰਿਵਾਰ ਨੇ ਦੇਖਿਆ ਕਿ ਐਸ਼ਵਰਿਆ ਨੇ ਆਪਣੀ ਕਲਾਈ ਕੱਟ ਲਈ ਹੈ ਤਾਂ ਉਨ੍ਹਾਂ ਨੇ ਡਾਕਟਰ ਨੂੰ ਘਰ ਹੀ ਬੁਲਾ ਲਿਆ ਅਤੇ ਉਸ ਦਾ ਇਲਾਜ ਕਰਵਾਇਆ। ਇਨ੍ਹਾਂ ਹੀ ਨਹੀਂ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਐਸ਼ਵਰਿਆ ਨੂੰ ਹੋਸ਼ ਆਇਆ ਤਾਂ ਉਸ ਨੇ ਕਿਹਾ, ''ਮੈਨੂੰ ਮਰ ਜਾਣ ਦਿਓ। ਇਸ ਤਰ੍ਹਾਂ ਦੀ ਜ਼ਿੰਦਗੀ ਜਿਉਣ ਨਾਲੋਂ ਮਾਰਨਾ ਚੰਗਾ ਹੈ ਕਿ ਮੈਂ ਮਰ ਜਾਵਾ।'' ਇਸ ਦੀ ਇਕ ਤਸਵੀਰ ਵੀ ਲਗਾਤਾਰ ਪੋਸਟ ਹੋ ਰਹੀ ਹੈ ਜਦੋਂਕਿ ਇਸ ਖਬਰ ''ਚ ਕੋਈ ਸੱਚਾਈ ਨਹੀਂ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News