ਈਸ਼ਾ ਅੰਬਾਨੀ ਦੇ ਵਿਆਹ ''ਚ ਦੁਲਹਨ ਵਾਂਗ ਸਜੀ ਐਸ਼ਵਰਿਆ

12/13/2018 2:04:40 PM

ਮੁੰਬਈ(ਬਿਊਰੋ)— ਬਿਜ਼ਨੈੱਸਮੈਨ ਮੁਕੇਸ਼ ਅੰਬਾਨੀ ਦੀ ਬੇਟੀ ਇਸ਼ਾ ਅੰਬਾਨੀ ਦੇ ਵਿਆਹ ਦਾ ਫੰਕਸ਼ਨ ਬੁੱਧਵਾਰ ਨੂੰ ਅੰਟੀਲੀਆ 'ਚ ਸ਼ੁਰੂ ਹੋਏ ਸਨ। ਈਸ਼ਾ ਦੇ ਹੋਣ ਵਾਲੇ ਪਤੀ ਆਨੰਦ ਪੀਰਾਮਲ ਬਾਰਾਤ ਲੈ ਕੇ ਅੰਟੀਲੀਆ ਪਹੁੰਚੇ ਸਨ। ਵਿਆਹ 'ਚ ਸ਼ਾਮਲ ਹੋਣ ਕਈ ਬਾਲੀਵੁੱਡ ਸੈਲੇਬਸ ਪਹੁੰਚੇ ਸਨ।

PunjabKesari

ਐਸ਼ਵਰਿਆ ਰਾਏ ਬੱਚਨ ਪਤੀ ਅਭਿਸ਼ੇਕ ਬੱਚਨ ਤੇ ਬੇਟੀ ਆਰਾਧਿਆ ਬੱਚਨ ਨਾਲ ਵਿਆਹ 'ਚ ਸ਼ਾਮਲ ਹੋਣ ਲਈ ਅੰਟੀਲੀਆ ਪਹੁੰਚੇ ਸਨ। ਇਸ ਖਾਸ ਮੌਕੇ 'ਤੇ ਐਸ਼ਵਰਿਆ ਰੈੱਡ ਗੋਲਡਨ ਕਲਰ ਦੀ ਸਾੜ੍ਹੀ 'ਚ ਬੇਹੱਦ ਖੂਬਸੂਰਤ ਨਜ਼ਰ ਆਈ ਸੀ।

PunjabKesari

ਐਸ਼ਵਰਿਆ ਰਾਏ ਬੱਚਨ ਦੇ ਓਵਰਆਲ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਮੱਥੇ 'ਤੇ ਸਿੰਦੂਰ, ਭਾਰੇ ਗਹਿਣੇ, ਗਜਰਾ ਲਾਇਆ ਹੋਇਆ ਸੀ।

PunjabKesari
ਬੇਟੀ-ਪਤੀ ਨਾਲ ਪਹੁੰਚੀ ਐਸ਼ਵਰਿਆ
6 ਸਾਲ ਦੀ ਆਰਾਧਿਆ ਨੇ ਸੰਤਰੀ ਤੇ ਸੁਨਹਿਰੀ ਰੰਗ ਦਾ ਲਹਿੰਗਾ ਪਾਇਆ ਸੀ, ਜਿਸ 'ਚ ਉਹ ਬੇਹੱਦ ਸ਼ਾਨਦਾਰ ਤੇ ਕਿਊਟ ਲੱਗ ਰਹੀ ਸੀ। ਉਥੇ ਹੀ ਅਭਿਸ਼ੇਕ ਬਲੈਕ ਕਲਰ ਦੀ ਆਊਟਫਿੱਟ 'ਚ ਨਜ਼ਰ ਆਏ। 

PunjabKesari
ਇਸ ਤੋਂ ਇਲਾਵਾ ਨਵ-ਵਿਆਹੀ ਜੋੜੀ ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਵੀ ਵਿਆਹ 'ਚ ਪਹੁੰਚੇ। ਇਸ ਮੌਕੇ ਪ੍ਰਿਯੰਕਾ ਨੇ ਲਾਈਟ ਪਿੰਕ ਕਲਰ ਦਾ ਲਹਿੰਗਾ ਪਾਇਆ ਸੀ, ਜਿਸ 'ਚ ਉਹ ਬੇਹੱਦ ਸ਼ਾਨਦਾਰ ਲੱਗ ਰਹੀ ਸੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News