Pics: ਇਸ ਹੌਟ ਹਸੀਨਾ ਨੂੰ ਮੰਨਿਆ ਜਾਂਦੈ ਮਾਲੀਵੁੱਡ ਦੀ ਐਸ਼ਵਰਿਆ ਰਾਏ, ਦੇਵੇਗੀ ਸੰਨੀ ਲਿਓਨੀ ਨੂੰ ਟੱਕਰ

Monday, May 15, 2017 8:05 PM
ਮੁੰਬਈ— ਜੀ ਹਾਂ, ਛੇਤੀ ਹੀ ਹਿੰਦੀ ਸਿਨੇਮਾ ਪ੍ਰੇਮੀ ਮਾਲੀਵੁੱਡ ਦੀ ਐਸ਼ਵਰਿਆ ਰਾਏ ਮੰਨੀ ਜਾਣ ਵਾਲੀ ਸੁਮਨ ਨੇਗੀ ਨੂੰ ਵੱਡੇ ਪਰਦੇ ''ਤੇ ਬੋਲਡ ਅੰਦਾਜ਼ ''ਚ ਦੇਖਣਗੇ। ਫਿਲਮ ''ਬੇਈਮਾਨ ਆਸ਼ਿਕ'' ਦੇ ਸਬੰਧ ''ਚ ਮਿਲ ਰਹੀਆਂ ਜਾਣਕਾਰੀਆਂ ਤੋਂ ਲੱਗਦਾ ਹੈ ਕਿ ਸੁਮਨ ਨੇਗੀ ਵੱਡੇ ਪਰਦੇ ''ਤੇ ਬਿਪਾਸ਼ਾ ਬਾਸੂ, ਮੱਲਿਕਾ ਸ਼ੇਰਾਵਤ ਤੇ ਸੰਨੀ ਲਿਓਨੀ ਨੂੰ ਟੱਕਰ ਦੇਣ ਦੀ ਤਿਆਰੀ ''ਚ ਹੈ।
ਦੱਸਣਯੋਗ ਹੈ ਕਿ ਮਿਸ ਮੇਰਠ ਰਹਿ ਚੁੱਕੀ ਅਭਿਨੇਤਰੀ ਸੁਮਨ ਨੇਗੀ ਸ਼ੱਬੂ ਕਿਰਨ ਪ੍ਰੋਡਕਸ਼ਨਜ਼ ਪ੍ਰਾਈਵੇਟ ਲਿਮਟਿਡ ਦੇ ਬੈਨਰ ਹੇਠ ਬਣ ਰਹੀ ਸਸਪੈਂਸ ਤੇ ਰੋਮਾਂਟਿਕ ਫਿਲਮ ''ਬੇਈਮਾਨ ਆਸ਼ਿਕ'' ਨਾਲ ਬਾਲੀਵੁੱਡ ''ਚ ਡੈਬਿਊ ਕਰੇਗੀ। ਫਿਲਮ ਦਾ ਨਿਰਮਾਣ ਕਿਰਨ ਕੁਮਾਰ ਤਿਤੋਰੀਆ ਕਰ ਰਹੇ ਹਨ, ਜਦਕਿ ਨਿਰਦੇਸ਼ਨ ਦਾ ਜ਼ਿੰਮਾ ਸੰਦੀਪ ਕੁਮਾਰ ਕੋਲ ਹੈ।
ਇਸ ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਤੇ ਪੋਸਟ ਪ੍ਰੋਡਕਸ਼ਨ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ ਤੇ ਸੰਭਾਵਨਾ ਹੈ ਕਿ ਫਿਲਮ ਜੂਨ 2017 ''ਚ ਰਿਲੀਜ਼ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਸੁਮਨ ਨੇਗੀ ਗੜਵਾਲ ਉਤਰਾਖੰਡ ਦੀ ਰਹਿਣ ਵਾਲੀ ਹੈ। ਸੁਮਨ ਦੀ ਮਾਲੀਵੁੱਡ ''ਚ ਪਹਿਲੀ ਫਿਲਮ ''ਧਾਕੜ ਛੋਰਾ'' ਸੀ, ਜਿਹੜੀ ਬਾਕਸ ਆਫਿਸ ''ਤੇ ਜ਼ਬਰਦਸਤ ਹਿੱਟ ਰਹੀ ਹੈ।