Movie Review : ਜਵਾਨਾਂ ਦੇ ਹੌਸਲੇ ਦੀ ਕਹਾਣੀ ਹੈ 'ਅੱਯਾਰੀ'

2/17/2018 9:47:49 AM

ਮੁੰਬਈ(ਬਿਊਰੋ)— ਨੀਰਜ ਪਾਂਡੇ ਨੇ 'ਵੇਡਨੇਸਡੇ', 'ਬੇਬੀ', 'ਸਪੈਸ਼ਲ ਛੱਬੀਸ', 'ਐੱਮ. ਐੱਸ. ਧੋਨੀ ਦੀ ਬਾਇਓਪਿਕ' ਵਰਗੀਆਂ ਕਈ ਸੁਪਰਹਿੱਟ ਫਿਮਲਾਂ ਡਾਇਰੈਕਟ ਕਰ ਚੁੱਕੇ ਹਨ। ਉਨ੍ਹਾਂ ਦੀਆਂ ਕਹਾਣੀਆਂ ਦੀ ਖਾਸੀਅਤ ਇਹ ਹੈ ਇਹ ਰਹਿੰਦੀ ਹੈ ਕਿ ਉਹ ਲੀਕ ਤੋਂ ਹਟ ਕੇ ਰਹਿੰਦੀ ਹੈ। ਇਸੇ ਦੌਰਾਨ ਨੀਰਜ ਨੇ ਫਿਲਮ 'ਅੱਯਾਰੀ' ਬਣਾਈ ਹੈ, ਜਿਸ 'ਚ ਪਹਿਲੀ ਵਾਰ ਮਨੋਜ ਬਾਜਪਈ ਤੇ ਸਿਧਾਰਥ ਮਲਹੋਤਰਾ ਦੀ ਜੋੜੀ ਇਕੱਠੇ ਪਰਦੇ 'ਤੇ ਨਜ਼ਰ ਆ ਰਹੀ ਹੈ। ਪਹਿਲਾਂ ਇਹ ਫਿਲਮ 9 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਸੀ ਪਰ ਕਿਸੇ ਨਿੱਜੀ ਕਾਰਨ ਕਰਕੇ ਰਿਲੀਜ਼ਿੰਗ ਡੇਟ ਨੂੰ ਅੱਗੇ ਵਧਾ ਕੇ 16 ਫਰਵਰੀ ਕਰ ਦਿੱਤਾ ਸੀ।
ਕਹਾਣੀ
ਫਿਲਮ ਦੀ ਕਹਾਣੀ ਸ਼ੁਰੂ ਹੁੰਦੀ ਹੈ ਕਰਨਲ ਅਭਵ ਸਿੰਘ (ਮਨੋਜ ਬਾਜਪਈ) ਤੇ ਮੇਜਰ ਜੈ ਬਖਸ਼ੀ (ਸਿਧਾਰਥ ਮਲਹੋਤਰਾ) ਦੀ ਟਕਰਾਅ ਤੋਂ। ਇਹ ਦੋਵੇਂ ਭਾਰਤੀ ਫੌਜ ਲਈ ਕੰਮ ਕਰਦੇ ਹਨ ਪਰ ਕੁਝ ਅਜਿਹੀ ਘਟਨਾ ਹੁੰਦੀ ਹੈ, ਜਿਸ ਕਾਰਨ ਜੈ ਅਚਾਨਕ ਦਿੱਲੀ ਤੋਂ ਗਾਇਬ ਹੋਣ ਦੀ ਕੋਸ਼ਿਸ਼ (ਫਿਰਾਕ) 'ਚ ਲੱਗ ਜਾਂਦਾ ਹੈ। ਦੂਜੇ ਪਾਸੇ ਅਭਵ ਜੋ ਕਿ ਜੈ ਦਾ ਗੁਰੂ ਹੈ, ਉਹ ਕਾਫੀ ਹੈਰਾਨ ਹੁੰਦਾ ਹੈ ਕਿ ਆਖਿਰਕਾਰ ਜੈ ਭਾਰਤੀ ਸੈਨਾ ਨੂੰ ਧੋਖਾ ਕਿਉਂ ਦੇ ਰਿਹਾ ਹੈ। ਕਹਾਣੀ 'ਚ ਜੈ ਦੀ ਲਵ ਇੰਟਰੈਸਟ ਦੇ ਰੂਪ 'ਚ ਸੋਨੀਆ (ਰਕੁਲ ਪ੍ਰੀਤ) ਨਜ਼ਰ ਆਉਂਦੀ ਹੈ। ਕਹਾਣੀ ਦਿੱਲੀ ਤੋਂ ਕਸ਼ਮੀਰ, ਲੰਡਨ ਹੁੰਦੀ ਹੋਈ ਵਾਪਸ ਦਿੱਲੀ ਹੀ ਆ ਜਾਂਦੀ ਹੈ। ਕੁਝ ਅਹਿਮ ਮੁੱਦਿਆਂ 'ਤੇ ਵੱਡੇ ਹੀ ਸੁਲਝੇ ਤਰੀਕੇ ਨਾਲ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ ਗਈ। ਫਿਲਮ ਦਾ ਅੰਤ ਕੀ ਹੁੰਦਾ ਹੈ, ਇਹ ਜਾਣਨ ਲਈ ਤੁਹਾਨੂੰ ਫਿਲਮ ਦੇਖਣੀ ਪਵੇਗੀ।
ਬਾਕਸ ਆਫਿਸ
ਫਿਲਮ ਦਾ ਬਜਟ ਲਗਭਗ 65 ਕਰੋੜ ਦੱਸਿਆ ਜਾ ਰਿਹਾ ਹੈ, ਜਿਸ 'ਚ ਪ੍ਰੋਡਕਸ਼ਨ ਕਾਸਟ 50 ਕਰੋੜ ਤੇ 15 ਕਰੋੜ ਦਾ ਪ੍ਰਮੋਸ਼ਨ ਕਾਸਟ ਹੈ। ਪਹਿਲਾਂ ਤੋਂ ਹੀ 'ਪੈਡਮੈਨ' ਤੇ 'ਪਦਮਾਵਤ' ਬਾਕਸ ਆਫਿਸ 'ਤੇ ਟਿੱਕੀਆ ਹੋਈਆਂ ਹਨ। ਖਬਰਾਂ ਦੀ ਮੰਨੀਏ ਤਾਂ ਫਿਲਮ ਓਪਨਿੰਗ 'ਚ ਲਗਭਗ 7 ਕਰੋੜ ਦਾ ਕਾਰੋਬਾਰ ਕਰ ਸਕਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News