'ਆਯਾਰੀ' ਦੇ ਮੇਕਰਜ਼ ਨੂੰ ਝਟਕਾ, ਆਨਲਾਈਨ ਲੀਕ ਹੋਈ ਫਿਲਮ

2/20/2018 7:15:24 PM

ਮੁੰਬਈ (ਬਿਊਰੋ)— ਨਿਰਦੇਸ਼ਕ ਨੀਰਜ਼ ਪਾਂਡੇ ਦੀ ਪਿੱਛਲੇ ਹਫਤੇ ਸਿਨੇਮਾਘਰਾਂ 'ਚ ਰਿਲੀਜ਼ ਹੋਈ ਫਿਲਮ 'ਅਯਾਰੀ' ਇੰਟਰਨੈੱਟ 'ਤੇ ਲੀਕ ਹੋ ਗਈ ਹੈ। ਇਸ ਖਬਰ ਨੇ ਫਿਲਮ ਦੀ ਪੂਰੀ ਟੀਮ ਨੂੰ ਮੁਸ਼ਕਿਲ 'ਚ ਪਾ ਦਿੱਤਾ ਹੈ ਅਤੇ ਨੀਰਜ਼ ਪਾਂਡੇ ਸਮੇਤ ਫਿਲਮ ਦੀ ਬਾਕੀ ਸਟਾਰਕਾਸਟ ਨੂੰ ਇਹ ਵੱਡਾ ਝਟਕਾ ਲੱਗਿਆ ਹੈ। ਸੂਤਰਾਂ ਮੁਤਾਬਕ ਇਕ ਸਰਕਾਰੀ ਬੱਸ 'ਚ 'ਅਯਾਰੀ' ਦਾ ਪਾਇਰੇਟਿਡ ਵਰਜ਼ਨ ਬੱਸ 'ਚ ਸਵਾਰ ਲੋਕਾਂ ਨੂੰ ਦਿਖਾਇਆ ਗਿਆ।  ਨੀਰਜ਼ ਪਾਂਡੇ ਇਸ ਖਬਰ ਤੋਂ ਬੇਹੱਦ ਨਾਰਾਜ਼ ਹਨ ਅਤੇ ਉਨ੍ਹਾਂ ਜਨਤਾ ਸਮੇਤ ਸਰਕਾਰ ਨੂੰ 'ਨੋ ਟੂ ਪਾਇਰੇਸੀ' ਦੀ ਦਰਖਾਸਤ ਕੀਤੀ ਹੈ।
ਦੱਸਣਯੋਗ ਹੈ ਕਿ ਨੀਰਜ਼ ਪਾਂਡੇ ਨੇ ਨਾਰਾਜ਼ਗੀ ਜਤਾਉਂਦੇ ਹੋਏ ਟਵੀਟ ਕਰਕੇ ਕਿਹਾ, 'ਦੁਖ ਦੀ ਗੱਲ ਹੈ ਕਿ ਇੰਨੀ ਜਾਗਰੁਕਤਾ ਦੇ ਬਾਵਜੂਦ ਸਰਕਾਰ ਬੱਸ 'ਚ ਪਾਇਰੇਟਿਡ ਵਰਜ਼ਨ ਦਿਖਾਇਆ ਜਾ ਰਿਹਾ ਹੈ। ਇਸ 'ਤੇ ਸਖਤ ਕਦਮ ਚੁੱਕਣ ਲਈ ਬੇਨਤੀ ਕਰਦਾ ਹਾਂ ਅਤੇ ਸਾਫ ਸ਼ਬਦਾਂ 'ਚ 'ਨੋ ਟੂ ਪਾਇਰੇਸੀ''। ਇਸ ਤੋਂ ਇਲਾਵਾ ਫਿਲਮ ਭਾਰਤੀ ਬਾਕਸ ਆਫਿਸ 'ਤੇ ਪਹਿਲੇ ਵੀਕੈਂਡ 'ਚ ਕਰੀਬ 11.70 ਕਰੋੜ ਦਾ ਕਾਰੋਬਾਰ ਕਰ ਚੁੱਕੀ ਹੈ। ਫਿਲਮ 'ਚ ਸਿਧਾਰਥ ਮਲਹੋਤਰਾ, ਮਨੋਜ ਵਾਜਪਾਈ, ਰਕੁਲ ਪ੍ਰੀਤ ਸਿੰਘ, ਅਨੁਪਮ ਖੇਰ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News