ਭ੍ਰਿਸ਼ਟਾਚਾਰ ਦੇ ਖਿਲਾਫ ਮੁਹਿੰਮ ਹੈ 'ਰੇਡ'

3/12/2018 4:10:41 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਬਿਹਤਰੀਨ ਅਭਿਨੇਤਾ ਅਜੇ ਦੇਵਗਨ ਆਪਣੀ ਸਸਪੈਂਸ ਥ੍ਰਿਲਰ ਫਿਲਮ 'ਰੇਡ' ਨੂੰ ਲੈ ਕੇ ਚਰਚਾ 'ਚ ਹਨ। ਬੇਖੌਫ ਇਨਕਮ ਟੈਕਸ ਅਫਸਰ ਦਾ ਕਿਰਦਾਰ ਨਿਭਾ ਰਹੇ ਅਜੇ ਇਸ ਫਿਲਮ 'ਚ ਆਪਣੀ ਟੀਮ ਨਾਲ ਕਾਲਾ ਧਨ ਰੱਖਣ ਵਾਲਿਆਂ 'ਤੇ ਛਾਪਾ ਮਾਰ ਰਹੇ ਹਨ ਤੇ ਹਰ ਉਸ ਕੋਨੇ ਨੂੰ ਤਲਾਸ਼ ਰਹੇ ਹਨ, ਜਿਥੇ ਕਾਲਾ ਧਨ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਅਜੇ ਦੇ ਨਾਲ ਅਭਿਨੇਤਰੀ ਇਲਿਆਨਾ ਡਿਕਰੂਜ਼ ਮੁੱਖ ਭੂਮਿਕਾ 'ਚ ਹਨ। ਦੋਨੋਂ ਦੂਸਰੀ ਵਾਰ ਪਰਦੇ 'ਤੋ ਰੋਮਾਂਸ ਕਰਦੇ ਦਿਸਣਗੇ। ਇਸ ਤੋਂ ਪਹਿਲਾਂ 'ਬਾਦਸ਼ਾਹੋ' 'ਚ ਦੋਨੋਂ ਇਕੱਠੇ ਕੰਮ ਕਰ ਚੁੱਕੇ ਹਨ। ਫਿਲਮ 'ਚ ਸੌਰਭ ਸ਼ੁਕਲਾ ਨੈਗੇਟਿਵ ਕਿਰਦਾਰ 'ਚ ਹਨ। 16 ਮਾਰਚ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਦਾ ਨਿਰਦੇਸ਼ਨ ਰਾਜਕੁਮਾਰ ਗੁਪਤਾ ਨੇ ਕੀਤਾ ਹੈ, ਜਦਕਿ ਭੂਸ਼ਣ ਕੁਮਾਰ, ਕੁਮਾਰ ਮੰਗਲ ਪਾਠਕ, ਅਭਿਸ਼ੇਕ ਪਾਠਕ ਤੇ ਕ੍ਰਿਸ਼ਨ ਕੁਮਾਰ ਫਿਲਮ ਦੇ ਨਿਰਮਾਤਾ ਹਨ। ਫਿਲਮ ਪ੍ਰੋਮੋਸ਼ਨ ਲਈ ਦਿੱਲੀ ਪਹੁੰਚੇ ਅਜੇ ਤੇ ਇਲਿਆਨਾ ਨੇ ਜਗ ਬਾਣੀ/ਨਵੋਦਿਆ ਟਾਈਮਜ਼ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼
ਅਜੇ ਦੇਵਗਨ
ਫਿਲਮ ਦੀ ਕਹਾਣੀ
ਮੈਨੂੰ ਫਿਲਮ ਦੀ ਕਹਾਣੀ ਬਹੁਤ ਪਸੰਦ ਆਈ। ਇਹ ਸੱਚੀਆਂ ਘਟਨਾਵਾਂ 'ਤੇ ਆਧਾਰਿਤ ਹੈ। ਫਿਲਮ ਲਖਨਊ ਤੇ ਰਾਏਬਰੇਲੀ 'ਚ ਹੀ ਸ਼ੂਟ ਕੀਤੀ ਗਈ ਹੈ ਤੇ ਇਸ ਦੀ ਕਹਾਣੀ ਉਸ ਦੌਰ 'ਚ ਹੋਈ ਇਕ ਹਾਈ ਪ੍ਰੋਫਾਈਲ ਇਨਕਮ ਟੈਕਸ ਰੇਡ 'ਤੇ ਆਧਾਰਿਤ ਹੈ। ਇਸ 'ਚ ਮੇਰਾ ਕਿਰਦਾਰ ਅਮੇ ਪਟਨਾਇਕ ਦਾ ਹੈ, ਜੋ ਇਨਕਮ ਟੈਕਸ ਅਫਸਰ ਹੈ ਤੇ ਆਪਣੀ ਟੀਮ ਨਾਲ ਕਾਲਾ ਧਨ ਜਮ੍ਹਾ ਕਰਨ ਵਾਲਿਆਂ 'ਤੇ ਛਾਪਾ ਮਾਰਦਾ ਹੈ। ਛਾਪੇ ਦੌਰਾਨ ਅਸੀਂ ਹਰ ਉਸ ਕੋਨੇ ਦੀ ਤਲਾਸ਼ੀ ਲੈਂਦੇ ਹਾਂ, ਜਿਥੇ ਕਾਲਾ ਧਨ ਹੋਣ ਦੀ ਸੰਭਾਵਨਾ ਹੋ ਸਕਦੀ ਹੈ।
ਭ੍ਰਿਸ਼ਟਾਚਾਰ ਰੋਕਣ ਲਈ ਜ਼ਰੂਰੀ ਹੈ ਔਰਤਾਂ ਦਾ ਸਾਥ
ਸਾਰਿਆਂ ਨੂੰ ਲੱਗਦਾ ਹੈ ਕਿ ਭ੍ਰਿਸ਼ਟਾਚਾਰ ਨੂੰ ਰੋਕਣ ਦਾ ਕੰਮ ਸਿਰਫ ਮਰਦਾਂ ਦਾ ਹੈ ਪਰ ਸੱਚ ਤਾਂ ਇਹ ਹੈ ਕਿ ਇਸ ਮੁਹਿੰਮ 'ਚ ਔਰਤਾਂ (ਪਤਨੀ, ਭੈਣ ਤੇ ਬੇਟੀ) ਦਾ ਸਾਥ ਵੀ ਜ਼ਰੂਰੀ ਹੈ। ਖਾਸ ਕਰ ਵੱਡੇ ਅਹੁਦੇ ਦੇ ਅਧਿਕਾਰੀ ਦੀ ਪਤਨੀ ਦਾ ਬਹਾਦਰ ਹੋਣਾ ਬਹੁਤ ਜ਼ਰੂਰੀ ਹੈ। ਦਰਅਸਲ ਜੋ ਵਿਅਕਤੀ ਭ੍ਰਿਸ਼ਟਾਚਾਰ ਖਿਲਾਫ ਲੜਾਈ ਲੜ ਰਿਹਾ ਹੁੰਦਾ ਹੈ, ਉਸ ਦੇ ਕਈ ਦੁਸ਼ਮਣ ਹੁੰਦੇ ਹਨ, ਜੋ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ ਤੇ ਇਹੀ ਸਭ ਉਸਦੇ ਘਰ 'ਚ ਪਤਨੀ, ਭੈਣ ਤੇ ਬੇਟੀ ਨੂੰ ਵੀ ਝੱਲਣਾ ਪੈਂਦਾ ਹੈ। ਇਸ ਲਈ ਉਨ੍ਹਾਂ ਦਾ ਬਹਾਦਰ ਹੋਣਾ ਜ਼ਰੂਰੀ ਹੈ।
ਸਿਰਫ ਮੇਰਾ ਜਾਦੂ ਨਹੀਂ
ਮੈਂ ਹਮੇਸ਼ਾ ਸੁਣਦਾ ਹਾਂ ਕਿ ਫਿਲਮਾਂ 'ਚ ਮੈਂ ਕੁਝ ਅਜਿਹਾ ਜਾਦੂ ਕਰ ਦਿੰਦਾ ਹਾਂ ਕਿ ਉਹ ਸੁਪਰਹਿਟ ਹੋ ਜਾਂਦੀ ਹੈ ਪਰ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਰੀਆਂ ਫਿਲਮਾਂ 'ਚ ਸਿਰਫ ਮੇਰਾ ਜਾਦੂ ਨਹੀਂ ਹੁੰਦਾ, ਬਲਕਿ ਇਕ ਲੇਖਕ, ਨਿਰਦੇਸ਼ਕ ਤੇ ਨਿਰਮਾਤਾ ਦਾ ਵੀ ਬਹੁਤ ਵੱਡਾ ਹੱਥ ਹੁੰਦਾ ਹੈ। ਉਨ੍ਹਾਂ ਦੇ ਬਿਨਾਂ ਫਿਲਮ ਅਧੂਰੀ ਹੁੰਦੀ ਹੈ। ਮੈਂ ਫਿਲਮਾਂ ਦੀ ਚੋਣ ਕਹਾਣੀ, ਕਿਰਦਾਰ ਤੇ ਨਿਰਦੇਸ਼ਕ ਨੂੰ ਧਿਆਨ 'ਚ ਰੱਖਦੇ ਹੋਏ ਕਰਦਾ ਹਾਂ।
ਸਾਰਿਆਂ ਨੂੰ ਪਸੰਦ ਆ ਰਹੇ ਹਨ ਗਾਣੇ
ਮੈਨੂੰ ਸ਼ੁਰੂ ਤੋਂ ਹੀ ਚੰਗੇ ਗਾਣੇ ਬਹੁਤ ਪਸੰਦ ਹਨ। 'ਨਿੱਤ ਖੈਰ ਮੰਗਾ ਸੋਹਣਿਆ ਮੈਂ ਤੇਰੀ' ਤੇ 'ਸਾਨੂੰ ਇਕ ਪਲ ਚੈਨ ਨਾ ਆਵੇ' ਦੋਨੋਂ ਹੀ ਰਿਕ੍ਰੇਟਿਡ ਵਰਜ਼ਨ ਹਨ ਤੇ ਫਿਲਮ ਦੇ ਸਾਰੇ ਗਾਣੇ ਲੋਕਾਂ ਨੂੰ ਪਸੰਦ ਆ ਰਹੇ ਹਨ।
ਬਣਦੀਆਂ ਰਹਿਣਗੀਆਂ ਫਿਲਮਾਂ
ਫਿਲਮਾਂ ਦਾ ਫਿਊਚਰ ਡਿਜੀਟਲ ਵਰਲਡ ਹੈ। ਅਜਿਹੇ 'ਚ ਛੋਟੀਆਂ ਫਿਲਮਾਂ ਦਾ ਅੱਗੇ ਵਧਣਾ ਤੇ ਘੱਟ ਬਜਟ ਦੀਆਂ ਫਿਲਮਾਂ ਦਾ ਅੱਗੇ ਆਉਣਾ ਜ਼ਰੂਰੀ ਹੈ। ਮੇਰਾ ਮੰਨਣਾ ਹੈ ਕਿ ਵੱਡੀਆਂ ਫਿਲਮਾਂ ਹਮੇਸ਼ਾ ਬਣਦੀਆਂ ਰਹੀਆਂ ਹਨ ਤੇ ਬਣਦੀਆਂ ਰਹਿਣਗੀਆਂ। ਛੋਟੇ ਬਜਟ ਦੀਆਂ ਫਿਲਮਾਂ ਦਾ ਵੀ ਬਾਜ਼ਾਰ ਹੈ ਪਰ ਵੱਡੀਆਂ ਫਿਲਮਾਂ ਦਾ ਬਾਜ਼ਾਰ ਕਦੇ ਖਤਮ ਨਹੀਂ ਹੋਵੇਗਾ। ਉਂਝ ਵੀ ਅੱਜ-ਕਲ ਕਲਾਕਾਰ ਫਿਲਮਾਂ ਦੀ ਫੀਸ ਤੋਂ ਪੈਸੇ ਨਹੀਂ ਬਣਾਉਂਦੇ, ਉਹ ਫਿਲਮ ਦੀ ਰਾਇਲਟੀ ਜਾਂ ਪਾਰਟਨਰਸ਼ਿਪ ਤੋਂ ਹੀ ਪੈਸੇ ਬਣਾਉਂਦੇ ਹਨ ਤੇ ਇਹ ਤੈਅ ਹੈ ਕਿ ਉਹ ਕਦੇ ਵੀ ਖਤਮ ਨਹੀਂ ਹੋਵੇਗਾ।
ਇਲਿਆਨਾ ਡਿਕਰੂਜ਼
ਕਾਫੀ ਦਿਲਚਸਪ ਹੈ ਮੇਰਾ ਕਿਰਦਾਰ
ਇਸ ਫਿਲਮ 'ਚ ਭਾਵੇਂ ਮੇਰਾ ਕਿਰਦਾਰ ਬਹੁਤਾ ਲੰਮਾ ਨਹੀਂ ਹੈ ਪਰ ਕਾਫੀ ਦਿਲਚਸਪ ਹੈ। ਇਸ 'ਚ ਮੇਰਾ ਕਿਰਦਾਰ ਇਕ ਇਨਕਮ ਟੈਕਸ ਅਫਸਰ ਦੀ ਪਤਨੀ ਦਾ ਹੈ, ਜੋ ਸਮਝਦਾਰ ਹੈ। ਆਪਣੇ ਦਿਲ ਨਾਲ ਗੱਲ ਕਰਦੀ ਹੈ ਤੇ ਪਤੀ ਦੀ ਤਾਕਤ ਹੈ। 'ਰੇਡ' 'ਚ ਕੰਮ ਕਰਨ ਦੇ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਅਫਸਰ ਦੀ ਪਤਨੀ ਉਸ ਲਈ ਕਿੰਨੀ ਚਿੰਤਤ ਰਹਿੰਦੀ ਹੈ। ਉਹ ਸਿਰਫ ਇਕ ਸਿੰਪਲ ਹਾਊਸਵਾਈਫ ਨਹੀਂ ਹੁੰਦੀ, ਉਸ ਨੂੰ ਬੇਹੱਦ ਬਹਾਦਰ ਬਣਨਾ ਪੈਂਦਾ ਹੈ।
ਅਜੇ ਨਾਲ ਕੰਮ ਕਰਨਾ ਆਸਾਨ
ਅਜੇ ਨਾਲ ਦੋਬਾਰਾ ਕੰਮ ਕਰਨ ਨੂੰ ਲੈ ਕੇ ਬੇਹੱਦ ਖੁਸ਼ ਸੀ, ਕਿਉਂਕਿ ਅਜੇ ਨਾਲ ਕੰਮ ਕਰਨਾ ਆਸਾਨ ਹੈ। ਇਹ ਸੈੱਟ 'ਤੇ ਇੰਨੇ ਆਰਾਮ ਨਾਲ ਕੰਮ ਕਰਦੇ ਹਨ ਤੇ ਮਸਤੀ ਕਰਦੇ ਹਨ ਕਿ ਤੁਹਾਨੂੰ ਲੱਗਦਾ ਹੀ ਨਹੀਂ ਕਿ ਇਹ ਸੁਪਰਸਟਾਰ ਅਜੇ ਦੇਵਗਨ ਹੈ। ਅਜੇ ਸਾਹਮਣੇ ਵਾਲੇ 'ਤੇ ਕਦੇ ਵੀ ਆਪਣਾ ਸਟਾਰਡਮ ਹਾਵੀ ਨਹੀਂ ਹੋਣ ਦਿੰਦੇ। ਅਜੇ ਕਾਫੀ ਚੰਗਾ ਤੇ ਪਾਜ਼ੇਟਿਵ ਵਿਅਕਤੀ ਹੈ।
ਬਾਇਓਪਿਕ 'ਚ ਨਜ਼ਰ ਆਵੇਗੀ ਇਲਿਆਨਾ
ਅਜੇ ਮੇਰੇ ਕੋਲ ਕਈ ਫਿਲਮਾਂ ਹਨ ਪਰ ਉਨ੍ਹਾਂ 'ਚੋਂ ਤਿੰਨ ਬੇਹੱਦ ਖਾਸ ਹਨ ਤੇ ਇਨ੍ਹਾਂ ਤਿੰਨਾਂ 'ਚੋਂ ਕਿਸੇ ਇਕ ਨੂੰ ਚੁਣ ਨਹੀਂ ਪਾ ਰਹੀ ਹਾਂ। ਇਸ ਦੇ ਬਾਅਦ ਜਲਦੀ ਹੀ ਮੈਂ ਇਕ ਬਾਇਓਪਿਕ 'ਚ ਕੰਮ ਕਰਨ ਵਾਲੀ ਹਾਂ।
ਸੁਪਰ ਹੋਮਮੇਕਰ ਹੈ ਮੇਰੀ ਮਾਂ
ਮੇਰੀ ਮਾਂ ਸੁਪਰ ਹੋਮਮੇਕਰ ਹੈ। ਅਸੀਂ ਦੋਨੋਂ ਇਕ ਦੂਸਰੇ ਦੇ ਬਹੁਤ ਨਜ਼ਦੀਕ ਹਾਂ ਤੇ ਮੈਂ ਹੂਬਹੂ ਉਨ੍ਹਾਂ ਦੀ ਤਰ੍ਹਾਂ ਹੀ ਦਿਸਦੀ ਹਾਂ। ਮੇਰੀ ਮਾਂ ਘਰ ਬਹੁਤ ਵਧੀਆ ਤਰੀਕੇ ਨਾਲ ਸੰਭਾਲਦੀ ਹੈ ਤੇ ਨਾਲ ਹੀ ਇਕ ਹੋਟਲ ਮੈਨੇਜਰ 
ਵੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News