ਕਾਜੋਲ ਤੋਂ ਪਹਿਲਾਂ ਅਜੇ ਦਾ ਇਨ੍ਹਾਂ ਹੀਰੋਇਨਾਂ ਨਾਲ ਵੀ ਸੀ ਅਫੇਅਰ, ਅਜਿਹਾ ਦਿੱਤਾ ਸੀ ਬਿਆਨ

4/13/2017 5:37:30 PM

ਮੁੰਬਈ—ਅਜੇ ਦੇਵਗਨ ਆਪਣੇ ਫਿਲਮੀ ਕੈਰੀਅਰ ''ਚ ਕਰੀਬ 100 ਤੋਂ ਵੱਧ ਫਿਲਮਾਂ ''ਚ ਕੰਮ ਕਰ ਚੁੱਕੇ ਹਨ। ਹੁਣ ਅਦਾਕਾਰਾ ਤੋਂ ਇਲਾਵਾ ਉਹ ਨਿਰਦੇਸ਼ਕ ਅਤੇ ਪ੍ਰੋਡਿਊਸਰ ਵੀ ਬਣ ਗਏ ਹਨ। ਅਜੇ ਦੇਵਗਨ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1990 ''ਚ ਫਿਲਮ ''ਫੂਲ ਔਰ ਕਾਂਟੇ'' ਨਾਲ ਕੀਤੀ ਸੀ। ਇਸ ਫਿਲਮ ਲਈ ਅਜੇ ਦੇਵਗਨ ਨੂੰ ਫਿਲਮਫੇਅਰ ਬੈਸਟ ਅਦਾਕਾਰ ਐਵਾਰਡ ਨਾਲ ਨਵਾਜਿਆ ਗਿਆ ਸੀ। ਹੁਣ ਤੱਕ ਅਜੇ ਦੇਵਗਨ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਹੈ।
ਅਜੇ ਦੇਵਗਨ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਇਸ ਸਮੇਂ ਕਾਜੋਲ ਅਤੇ ਆਪਣੇ ਬੱਚਿਆਂ ਨਾਲ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਹਨ, ਪਰ ਇਕ ਸਮਾਂ ਅਜਿਹਾ ਸੀ, ਜਦੋਂ ਜਿਸ ਵੀ ਹੀਰੋਇਨ ਨਾਲ ਕੰਮ ਕਰਦੇ ਸਨ, ਉਹ ਹੀ ਹੀਰੋਇਨ ਉਨਾਂ ''ਤੇ ਫਿਦਾ ਹੋ ਜਾਂਦੀ ਸੀ। ਇਨ੍ਹਾਂ ਹੀਰੋਇਨ੍ਹਾਂ ''ਚੋਂ ਇਕ ਸੀ ਅਦਾਕਾਰਾ ''ਰਵੀਨਾ ਟੰਡਨ''।
ਅਜੇ ਦੇਗਵਨ ਅਤੇ ਰਵੀਨਾ ਟੰਡਨ ਦੀ ਇਸ ਲਵ-ਸਟੋਰੀ ਕਿਸੇ ਸਾਹਮਣੇ ਜ਼ਿਆਦਾ ਨਹੀਂ ਆਈ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਅਜੇ ਰਵੀਨਾ ਨਾਲ ਫਿਲਮ ''ਦਿਲਵਾਲੇ'' ''ਚ ਕੰਮ ਕਰ ਰਹੇ ਸਨ। ਰਵੀਨਾ ਉਸ ਸਮੇਂ ਅਜੇ ਦੇ ਪਿਆਰ ''ਚ ਪੂਰੀ ਤਰ੍ਹਾਂ ਪਾਗਲ ਹੋ ਗਈ ਸੀ। ਇਨ੍ਹਾਂ ਦੋਵਾਂ ਦੀਆਂ ਖ਼ਬਰਾਂ ਮੈਗਜ਼ੀਨ ਅਤੇ ਅਖਬਾਰਾਂ ''ਚ ਖੂਬ ਚਰਚਿਤ ਹੋਈਆਂ ਸਨ। ਉਸ ਸਮੇਂ ''ਚ ਹੀ ਅਜੇ ਅਦਾਕਾਰਾ ਕਰਿਸ਼ਮਾ ਕਪੂਰ ਨਾਲ ਫਿਲਮ ''ਜਿਗਰ'' ''ਚ ਕੰਮ ਕਰ ਰਹੇ ਸਨ।
ਉਸ ਸਮੇਂ ਅਜੇ ਨੇ ਰਵੀਨਾ ਨੂੰ ਛੱਡ ਕਰਿਸ਼ਮਾ ਦਾ ਹੱਥ ਫੜ ਲਿਆ। ਇਹ ਸਭ ਦੇਖ ਕੇ ਰਵੀਨਾ ਡਿਪਰੈਸ਼ਨ ''ਚ ਚਲੀ ਗਈ ਸੀ। ਇੱਥੋ ਤੱਕ ਕਿ ਉਸ ਨੇ ਆਤਮਹੱਤਿਆ ਕਰਨ ਦੀ ਵੀ ਪੂਰੀ ਕੋਸ਼ਿਸ਼ ਕੀਤੀ। ਉਸ ਸਮੇਂ ਅਜੇ ਨੇ ਇਕ ਬਿਆਨ ''ਚ ਕਿਹਾ ਸੀ ਕਿ ਰਵੀਨਾ ਟੰਡਨ ਦੀ ਆਤਮਹੱਤਿਆ ਕੇਵਲ ਅਟੇਂਪਟ ਪਬਲੀਸਿਟੀ ਦਾ ਬਹਾਨਾ ਸੀ। ਉਹ ਬਸ ਥੋੜ੍ਹਾ ਲਾਈਮਲਾਈਟ ''ਚ ਆਉਣਾ ਚਾਹੁੰਦੀ ਹੈ।
ਰਵੀਨਾ ਦਾ ਕਹਿਣਾ ਹੈ ਕਿ ਅਜੇ ਨੇ ਉਨ੍ਹਾਂ ਨੂੰ ਲਵ ਲੇਟਰ ਲਿਖੇ ਸਨ ਅਤੇ ਹੁਣ ਉਸ ਨੂੰ ਧੋਖਾ ਦੇ ਰਹੇ ਹਨ। ਉਸ ਸਮੇਂ ਅਜੇ ਨੇ ਕਿਹਾ, ''''ਰਵੀਨਾ ਨੂੰ ਪਾਗਲਾਂ ਦੇ ਡਾਕਟਰਾਂ ਦੀ ਜ਼ਰੂਰਤ ਹੈ, ਨਾ ਹੀ ਉਹ ਮੇਰੀ ਕਦੇ ਦੋਸਤ ਸੀ ਅਤੇ ਨਾ ਹੀ ਕਦੇ ਮੈਂ ਉਸ ਨੂੰ ਪਿਆਰ ਕੀਤਾ ਸੀ। ਇਹ ਇਕ ਬਹਾਨਾ ਹੈ।'''' ਅਜੇ ਨੇ ਇਹ ਵੀ ਕਹਿ ਦਿੱਤਾ ਸੀ ਕਿ ਰਵੀਨਾ ਮੇਰੇ ਨਾਂ ਨਾਲ ਖੁਦ ਨੂੰ ਖੱਤ ਲਿਖਦੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News