ਅਜੇ ਦੇਵਗਨ ਦੀ ਆਨਸਕ੍ਰੀਨ ਬੇਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ''ਤੇ ਹੋ ਰਹੀਆਂ ਹਨ ਵਾਇਰਲ

Tuesday, May 09, 2017 5:20 PM
ਮੁੰਬਈ— ਬਾਲੀਵੁੱਡ ਸਟਾਰ ਅਜੇ ਦੇਵਗਨ ਦੀ 1999 ''ਚ ਆਈ ਫਿਲਮ ''ਦਿਲ ਕਿਆ ਕਰੇ'' ''ਚ ਅਜੇ ਦੇਵਗਨ ਦੀ ਬੇਟੀ ''ਨੇਹਾ'' ਦਾ ਕਿਰਦਾਰ ਨਿਭਾਉਣ ਵਾਲੀ ਚਾਈਲਡ ਆਰਟਿਸਟ ਅਕਸ਼ਿਤਾ ਗਰੁੜ ਹੁਣ ਵੱਡੀ ਹੋ ਗਈ ਹੈ। ਦੱਸਣਾ ਚਾਹੁੰਦੇ ਹਾਂ ਕਿ ਉਹ ਨਾ ਸਿਰਫ ਵੱਡੀ ਹੋ ਗਈ ਹੈ, ਬਲਕਿ ਦੂਜੀਆਂ ਬਾਲੀਵੁੱਡ ਅਦਾਕਾਰਾਂ ਦੀ ਤਰ੍ਹਾਂ ਬੇਹੱਦ ਖੂਬਸੂਰਤ ਅਤੇ ਗਲੈਮਰਸ ਦਿਖਾਈ ਵੀ ਦੇਣ ਲੱਗ ਪਈ ਹੈ। ਦੱਸਣਾ ਚਾਹੁੰਦੇ ਹਾਂ ਕਿ ਅਕਸ਼ਿਤਾ ਰੀਬੋਕ ''ਚ ਐਸੋਸੀਏਟ ਬ੍ਰਾਂਡ ਮੈਨੇਜ਼ਰ ਦੇ ਤੌਰ ''ਤੇ ਕੰਮ ਕਰਦੀ ਹੈ। ਭਾਵੇਂ ਅਕਸ਼ਿਤਾ ਸੋਸ਼ਲ ਮੀਡੀਆ ''ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਅਪਣੀ ਤਸਵੀਰਾਂ ਨੂੰ ਉਹ ਸੋਸ਼ਲ ਮੀਡੀਆ ''ਤੇ ਪੋਸਟ ਕਰਦੀ ਰਹਿੰਦੀ ਹੈ, ਜੋ ਕਿ ਕਾਫੀ ਚਰਚਾ ''ਚ ਹਨ। ਉਸ ਦੇਇੰਸਟਾਗਰਾਮ ਅਕਾਉਂਟ ''ਤੇ ਤੁਸੀਂ ਉਸ ਦੀਆਂ ਖੂਬਸੂਰਤ ਸਟਾਈਲਿਸ਼ ਤਸਵੀਰਾਂ ਦੇਖ ਸਕਦੇ ਹਾਂ।