ਹੁਣ ਅਜੈ ਦੇਵਗਨ ਨਿਭਾਉਣਗੇ ਹਵਾਈ ਸੈਨਿਕ ਦਾ ਕਿਰਦਾਰ

Tuesday, March 19, 2019 4:29 PM
ਹੁਣ ਅਜੈ ਦੇਵਗਨ ਨਿਭਾਉਣਗੇ ਹਵਾਈ ਸੈਨਿਕ ਦਾ ਕਿਰਦਾਰ

ਜਲੰਧਰ(ਬਿਊਰੋ)— ਬਾਲੀਵੁੱਡ ਐਕਟਰ ਅਜੈ ਦੇਵਗਨ ਲਈ ਇਹ ਸਾਲ ਕਾਫੀ ਚੰਗਾ ਸਾਬਿਤ ਹੁੰਦਾ ਨਜ਼ਰ ਆ ਰਿਹਾ ਹੈ। ਕੁਝ ਸਮਾਂ ਪਹਿਲਾਂ ਅਜੈ ਦੀ ਫਿਲਮ 'ਟੋਟਲ ਧਮਾਲ' ਰਿਲੀਜ਼ ਹੋਈ ਸੀ ਜਿਸ ਨੇ ਬਾਕਸ ਆਫਿਸ 'ਤੇ ਚੰਗੀ ਕਮਾਈ ਕੀਤੀ ਹੈ। ਇਸ ਤੋਂ ਬਾਅਦ ਹੁਣ ਖਬਰ ਹੈ ਕਿ ਅਜੈ ਦੇਵਗਨ ਜਲਦ ਹੀ ਸਕ੍ਰੀਨ 'ਤੇ 'ਭੁਜ-ਦਿ ਪ੍ਰਾਈਡ ਆਫ ਇੰਡੀਆ' 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਦੀ ਕਹਾਣੀ 1971 ਦੀ ਭਾਰਤ-ਪਾਕਿਸਤਾਨ ਲੜਾਈ 'ਤੇ ਅਧਾਰਿਤ ਹੈ ਜਿਸ 'ਚ ਸਕਵੈਡ੍ਰਨ ਲੀਡਰ ਵਿਜੇ ਕਾਰਨਿਕ ਭੁਜ ਏਅਰਪੋਰਟ 'ਤੇ ਆਪਣੀ ਟੀਮ ਨਾਲ ਸੀ।


ਉਸੇ ਸਮੇਂ ਇੱਥੇ ਦੀ ਏਅਰਸਟ੍ਰਿਪ ਤਬਾਹ ਹੋ ਗਈ ਸੀ। ਇਸ ਸਮੇਂ ਪਾਕਿ ਵੱਲੋਂ ਬੰਬਾਰੀ ਕੀਤੀ ਜਾ ਰਹੀ ਸੀ। ਵਿਜੇ ਨੇ ਆਪਣੀ ਟੀਮ ਤੇ ਉੱਥੇ ਦੀ ਮਹਿਲਾਵਾਂ ਨਾਲ ਮਿਲ ਕੇ ਏਅਰਸਟ੍ਰਿਪ ਨੂੰ ਫਿਰ ਤੋਂ ਤਿਆਰ ਕੀਤਾ ਤਾਂ ਜੋ ਭਾਰਤੀ ਜਹਾਜ਼ ਉੱਥੇ ਲੈਂਡ ਕਰ ਸਕਣ। ਉੱਥੇ ਉਸ ਸਮੇਂ 300 ਔਰਤਾਂ ਮੌਜੂਦ ਸਨ। ਇਸ ਫਿਲਮ ਨੂੰ ਭੂਸ਼ਣ ਕੁਮਾਰ ਪ੍ਰੋਡਿਊਸ ਤੇ ਅਭਿਸ਼ੇਕ ਦੁਧਈਆ ਡਾਇਰੈਕਟ ਕਰਨਗੇ।


Edited By

Manju

Manju is news editor at Jagbani

Read More