ਕੁੱਟਮਾਰ ਕਰਨ ਤੋਂ ਬਾਅਦ ਏਜਾਜ਼ ਖਾਨ ਫਰਾਰ, ਪੁਲਸ ਕਰ ਰਹੀ ਹੈ ਭਾਲ

Friday, May 3, 2019 4:49 PM
ਕੁੱਟਮਾਰ ਕਰਨ ਤੋਂ ਬਾਅਦ ਏਜਾਜ਼ ਖਾਨ ਫਰਾਰ, ਪੁਲਸ ਕਰ ਰਹੀ ਹੈ ਭਾਲ

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਤੇ 'ਬਿੱਗ ਬੌਸ' ਦਾ ਸਾਬਕਾ ਮੁਕਾਬਲੇਬਾਜ਼ ਏਜਾਜ਼ ਖਾਨ ਇਨ੍ਹੀਂ ਦਿਨੀਂ ਫਿਰ ਵਿਵਾਦਾਂ 'ਚ ਆ ਗਿਆ ਹੈ। ਏਜਾਜ਼ ਖਾਨ ਤੇ ਉਸ ਦੇ ਦੋਸਤਾਂ 'ਤੇ ਇਕ ਫੈਸ਼ਨ ਸ਼ੋਅ ਦੌਰਾਨ ਮਾਡਲ ਤੇ ਡਾਇਰੈਕਟਰ ਨਾਲ ਕੁੱਟਮਾਰ ਦਾ ਦੋਸ਼ ਲੱਗਾ ਹੈ। ਹਾਲਾਂਕਿ ਇਸ ਤੋਂ ਬਾਅਦ ਏਜਾਜ਼ ਖਾਨ ਫਰਾਰ ਹੈ। ਏਜਾਜ਼ ਖਾਨ ਖਿਲਾਫ 30 ਅਪ੍ਰੈਲ ਨੂੰ ਨਵੀਂ ਮੁੰਬਈ 'ਚ ਮਾਡਲ ਨਾਲ ਕੁੱਟਮਾਰ ਤੋਂ ਬਾਅਦ ਐੱਫ. ਆਈ. ਆਰ. ਦਰਜ ਹੋਈ ਸੀ। ਪੁਲਸ ਟੀਮ ਏਜਾਜ਼ ਖਾਨ ਦੇ ਘਰ ਵੀ ਪਹੁੰਚੀ ਸੀ ਪਰ ਉਥੇ ਉਹ ਮੌਜੂਦ ਨਹੀਂ ਸੀ। ਇਸ ਤੋਂ ਇਲਾਵਾ ਪੁਲਸ ਮੁੰਬਈ ਤੇ ਨਵੀਂ ਮੁੰਬਈ 'ਚ ਉਸ ਦੀ ਭਾਲ ਕਰ ਰਹੀ ਹੈ। ਖਬਰਾਂ ਮੁਤਾਬਕ, ਏਜਾਜ਼ ਖਾਨ ਨੂੰ ਇਸ ਫੈਸ਼ਨ ਈਵੈਂਟ 'ਚ ਬਤੌਰ ਮਹਿਮਾਨ ਵਜੋ ਬੁਲਾਇਆ ਗਿਆ ਸੀ। ਖਬਰਾਂ ਦੀ ਮੰਨੀਏ ਤਾਂ ਆਪਣੇ ਲਈ ਵੱਖ ਚੈਂਜਿੰਗ ਰੂਮ ਨਾ ਮਿਲਣ ਕਾਰਨ ਏਜਾਜ਼ ਖਾਨ ਨਾਰਾਜ ਹੋ ਗਏ ਸੀ। ਇਸ ਤੋਂ ਬਾਅਦ ਇਕ ਮਹਿਲਾ ਮਾਡਲ ਨੂੰ ਦੇਖ ਏਜਾਜ਼ ਨੇ ਅਸ਼ਲੀਲ ਗੀਤ ਵੀ ਗਾਇਆ ਸੀ।

ਡਰੱਗਜ਼ ਕੇਸ 'ਚ ਵੀ ਫਸ ਚੁੱਕਾ ਹੈ ਏਜਾਜ਼ ਖਾਨ

ਏਜਾਜ਼ ਖਾਨ ਖਿਲਾਫ ਇਸ ਤੋਂ ਪਹਿਲਾ ਵੀ ਪੁਲਸ 'ਚ ਕਈ ਦੂਜਿਆਂ ਮਾਮਲਿਆਂ 'ਚ ਸ਼ਿਕਾਇਤ ਦਰਜ ਹੋ ਚੁੱਕੀ ਹੈ। ਪਿਛਲੇ ਸਾਲ ਏਜਾਜ਼ ਖਾਨ ਕੋਲੋ ਕਾਫੀ ਮਾਤਰਾ 'ਚ ਡਰੱਗਜ਼ ਦੀਆਂ ਗੋਲੀਆਂ ਬਰਾਮਦ ਹੋਈਆਂ ਸਨ, ਜਿਸ ਦੀ ਕੀਮਤ 2 ਲੱਖ ਰੁਪਏ ਤੋਂ ਜ਼ਿਆਦਾ ਸੀ।

 

ਖਬਰਾਂ ਮੁਤਾਬਕ, ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਹ ਨਸ਼ੇ ਦੀ ਹਾਲਤ 'ਚ ਸੀ। ਏਜਾਜ਼ ਖਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਹ ਕਰੀਬ 40 ਦਿਨ ਜੇਲ 'ਚ ਰਿਹਾ ਸੀ। ਉਥੇ ਹੀ ਸਾਲ 2016 'ਚ ਉਸ 'ਤੇ ਹੇਅਰ ਸਟਾਈਲਿਸ਼ ਨੂੰ ਅਸ਼ਲੀਲ ਤਸਵੀਰਾਂ ਭੇਜਣ ਦਾ ਦੋਸ਼ ਲੱਗਾ ਸੀ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ।


Edited By

Sunita

Sunita is news editor at Jagbani

Read More