ਪ੍ਰਸਿੱਧ ਪੰਜਾਬੀ ਨਾਟਕਕਾਰ ਅਜਮੇਰ ਸਿੰਘ ਔਲਖ ਦੀ ਮੌਤ ਦੀ ਝੂਠੀ ਅਫਵਾਹ ਸੋਸ਼ਲ ਮੀਡਿਆ ਵਾਇਰਲ

5/19/2017 12:50:17 PM

ਜਲੰਧਰ— ਪ੍ਰਸਿੱਧ ਪੰਜਾਬੀ ਨਾਟਕਕਾਰ ਅਜਮੇਰ ਸਿੰਘ ਔਲਖ ਪਿਛਲੇ ਲੰਬੇ ਸਮੇਂ ਤੋਂ ਕੈਂਸਰ ਨਾਮਕ ਬਿਮਾਰੀ ਤੋਂ ਪੀੜਤ ਹਨ। ਪਿਛਲੇ ਦਿਨਾਂ ਤੋਂ ਹਾਲਤ ਗੰਭੀਰ ਹੋ ਜਾਣ ਕਾਰਨ ਉਨਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ''ਚ ਭਰਤੀ ਕਰਵਾਇਆ ਗਿਆ। ਹਸਪਤਾਲ ਦੇ ਡਾਕਟਰਾਂ ਨੇ ਇਲਾਜ਼ ਦਾ ਖਰਚਾ 6 ਲੱਖ ਤੋਂ ਵੱਧ ਦੱਸਿਆ ਹੈ। ਖਬਰ ਦਾ ਨੋਟਿਸ ਲੈਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਉਨਾਂ ਦੇ ਇਲਾਜ਼ ਵਾਸਤੇ 2 ਲੱਖ ਰੁਪਏ ਦੀ ਰਾਸ਼ੀ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਪੰਜਾਬ ਦੀਆਂ ਕਈ ਜਨਤਕ ਜਥੇਬੰਦੀਆਂ ਅਜਮੇਰ ਔਲਖ ਦੀ ਮਦਦ ਵਾਸਤੇ ਅੱਗੇ ਆਈਆਂ ਹਨ।
ਅੱਜ ਕੱਲ ਜਿੱਥੇ ਸੋਸ਼ਲ ਮੀਡਿਆ ਕੋਈ ਵੀ ਗੱਲ ਨੂੰ ਅੱਗੇ ਤੋਂ ਅੱਗੇ ਪਹੁੰਚਾਣ ਲਈ ਕਾਰਗਰ ਹੈ ਉੱਥੇ ਹੀ ਸੋਸ਼ਲ ਮੀਡਿਆ ਝੂਠੀਆਂ ਅਫਵਾਹਾਂ ਫੈਲਾਉਣ ''ਚ ਵੀ ਕਾਰਗਰ ਹੈ। ਬੀਤੇ ਦਿਨ ਤੋਂ ਅਜਮੇਰ ਸਿੰਘ ਔਲਖ ਦੀ ਮੌਤ ਬਾਰੇ ਸੋਸ਼ਲ ਮੀਡਿਆ ''ਤੇ ਕਾਫੀ ਵਾਇਰਲ ਹੋ ਰਹੀ ਹੈ। ਇਸੇ ਗੱਲ ''ਤੇ ਨਕੇਲ ਪਾਉਣ ਲਈ ਅੱਜ ਡੇਲੀ ਪੋਸਟ ਪੰਜਾਬੀ ਦੀ ਟੀਮ ਨੇ ਫੋਰਟਿਸ ਹਸਪਤਾਲ ਦਾ ਦੌਰਾ ਕੀਤਾ ਤਾਂ ਜੋ ਸੱਚ ਨੂੰ ਜਨਤਾ ਦੇ ਰੂ-ਬ-ਰੂ ਕੀਤਾ ਜਾ ਸਕੇ। ਉੱਥੇ ਮੁਲਾਕਾਤ ''ਚ ਅਜਮੇਰ ਸਿੰਘ ਬੇਟੀ ਦਾ ਜੋ ਕਹਿਣਾ ਸੀ ਕਿ ਉਨ੍ਹਾਂ ਦੇ ਪਿਤਾ ਜੀ ਠੀਕ ਹਾਲਤ ''ਚ ਹਨ। ਉਨ੍ਹਾਂ ਦੀ ਬੇਟੀ ਨੇ ਇਹ ਵੀ ਕਿਹਾ ਕਿ ਬਿਨਾਂ ਕਿਸੇ ਜਾਂਚ ਪੜਤਾਲ ''ਤੇ ਸੋਸ਼ਲ ਮੀਡਿਆ ''ਤੇ ਅਜਿਹੀਆਂ ਕਨਰਾਂ ਨਹੀ ਵਾਇਰਲ ਕਰਨੀਆਂ ਚਾਹੀਦੀਆ। ਇਸ ਤੋਂ ਇਲਾਵਾ ਪੰਜਾਬ ਦੇ ਉੱਚ ਕੋਟੀ ਦੇ ਰੰਗ ਮੰਚ ਨਾਲ ਜੁੜੇ ਕਲਾਕਾਰ ਅਤੇ ਸਭਿਆਚਾਰਕ ਸੰਸਥਾਵਾਂ ਦੇ ਅਹੁਦੇਦਾਰ, ਨਾਟਕਕਾਰ ਉਨ੍ਹਾਂ ਦੀ ਹਾਲਤ ਦਾ ਜਾਇਜ਼ਾ ਲੈਣ ਲਈ ਮੌਜੂਦ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News