''ਸ਼ੋਅਲੇ'' ਦੇ ਇਸ ਐਕਟਰ ਨੇ ਜ਼ਿੰਦਗੀ ਦੇ ਆਖਰੀ ਸਫਰ ''ਚ ਦੇਖਿਆ ਸੀ ਬੇਹੱਦ ਮਾੜਾ ਸਮਾਂ

Sunday, August 26, 2018 12:45 PM
''ਸ਼ੋਅਲੇ'' ਦੇ ਇਸ ਐਕਟਰ ਨੇ ਜ਼ਿੰਦਗੀ ਦੇ ਆਖਰੀ ਸਫਰ ''ਚ ਦੇਖਿਆ ਸੀ ਬੇਹੱਦ ਮਾੜਾ ਸਮਾਂ

ਮੁੰਬਈ(ਬਿਊਰੋ)— ਫਿਲਮ 'ਸ਼ੋਅਲੇ' ਦਾ ਮਸ਼ਹੂਰ ਡਾਇਲਾਗ 'ਇੰਨਤਾ ਸਨਾਟਾ ਕਿਉਂ ਹੈ ਭਾਈ' ਲੋਕਾਂ ਨੂੰ ਅੱਜ ਵੀ ਯਾਦ ਹੈ ਪਰ ਇਸ ਨੂੰ ਬੋਲਣ ਵਾਲੇ ਅਭਿਨੇਤਾ ਏ. ਕੇ. ਹੰਗਲ ਹੁਣ ਇਸ ਦੁਨੀਆ 'ਚ ਨਹੀਂ ਹੈ। 'ਸ਼ੋਅਲੇ' ਅਤੇ 'ਬਾਲਰਚੀ' ਵਰਗੀਆਂ ਕਈ ਬੇਹਤਰੀਨ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਏ. ਕੇ. ਹੰਗਲ ਦਾ 98 ਦੀ ਉਮਰ 'ਚ 26 ਅਗਸਤ ਨੂੰ ਦਿਹਾਂਤ ਹੋ ਗਿਆ ਸੀ। ਦੱਸ ਦੇਈਏ ਕਿ ਹੰਗਲ ਆਪਣੇ ਅੰਤਿਮ ਦਿਨਾਂ 'ਚ ਬੇਹੱਦ ਤੰਗੀ ਦੇ ਦੌਰ ਤੋਂ ਗੁਜਰੇ।

PunjabKesari
ਹੰਗਲ ਕੋਲ ਨਹੀਂ ਸੀ ਦਵਾਈਆ ਲਈ ਪੈਸੇ ਤੱਕ ਨਹੀਂ ਸਨ
ਏ. ਕੇ. ਹੰਗਲ ਦਾ ਜੀਵਨ ਆਖਿਰੀ ਸਮੇਂ ਗੁਮਨਾਮੀ 'ਚ ਗੁਜ਼ਾਰਿਆਂ। ਮੌਤ ਤੋਂ ਪਹਿਲਾ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਸਿਹਤ ਬੇਹੱਦ ਖਰਾਬ ਸੀ, ਉਸ ਸਮੇਂ ਉਨ੍ਹਾਂ ਕੋਲ ਇਲਾਜ ਲਈ ਪੈਸੇ ਨਹੀਂ ਸਨ। ਉਨ੍ਹਾਂ ਦੇ ਬੇਟੇ ਨੇ ਜਦੋਂ ਪਿਤਾ ਦੇ ਇਲਾਜ ਲਈ ਪੈਸੇ ਨਾ ਹੋਣ ਦੀ ਗੱਲ ਦੱਸੀ। ਉਸ ਸਮੇਂ ਅਮਿਤਾਭ ਬੱਚਨ ਨੇ ਉਨ੍ਹਾਂ ਦੇ ਇਲਾਜ ਲਈ 20 ਲੱਖ ਰੁਪਏ ਦਿੱਤੇ ਸਨ।

PunjabKesari
ਕਿਰਾਏ ਦੇ ਟੁੱਟੇ -ਫੁੱਟੇ ਘਰ 'ਚ ਗੁਜਾਰੇ ਸੀ ਆਖਿਰੀ ਦਿਨ
ਜ਼ਿੰਦਗੀ ਦੇ ਆਖਿਰੀ ਦਿਨ ਏ. ਕੇ. ਹੰਗਲ ਨੇ ਕਿਰਾਏ ਦੇ ਇੱਕ ਟੁੱਟੇ-ਫੁੱਟੇ ਘਰ 'ਚ ਗੁਜਾਰੇ ਸਨ। ਹਾਲਾਂਕਿ ਬਾਵਜੂਦ ਇਸ ਦੇ ਉਨ੍ਹਾਂ ਨੇ ਖੁਦ ਨੂੰ ਹੀ ਇਸ ਦਾ ਜਿੰਮੇਦਾਰ ਮੰਨਿਆ ਸੀ।

PunjabKesari
ਡਿੱਗਣ ਕਾਰਨ ਟੁੱਟ ਗਈ ਸੀ ਪੱਟਾਂ ਦੀ ਹੱਡੀ
13 ਅਗਸਤ 2012 ਨੂੰ ਏ. ਕੇ. ਹੰਗਲ ਡਿੱਗ ਗਿਆ ਸੀ, ਜਿਸ ਕਾਰਨ ਉਨ੍ਹਾਂ ਦੀ ਪੱਟਾਂ (ਜਾਂਘ) ਦੀ ਹੱਡੀ ਟੁੱਟੀ ਗਈ ਸੀ। ਬਾਅਦ 'ਚ ਉਨ੍ਹਾਂ ਨੂੰ ਸਾਂਤਾਕਰੁਜ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਦਾ ਸਰਜਰੀ ਹੋਈ ਸੀ। ਹਾਲਾਂਕਿ ਬਾਆਦ 'ਚ ਉਨ੍ਹਾਂ ਦੀ ਸਿਹਤ 'ਚ ਕੋਈ ਸੁਧਾਰ ਨਹੀਂ ਹੋਇਆ।

PunjabKesari
ਬਾਅਦ 'ਚ ਉਨ੍ਹਾਂ ਦੇ ਸੀਨੇ 'ਚ ਦਰਦ ਨਾਲ ਹੀ ਫੇਫੜਿਆਂ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਸੀ। ਆਖਿਰੀ ਸਮੇਂ ਤੱਕ ਉਹ ਵੈਂਟੀਲੇਟਰ 'ਤੇ ਰੱਖੇ ਹੋਏ ਸਨ ਪਰ ਬਾਵਜੂਦ ਇਸ ਦੇ ਉਨ੍ਹਾਂ ਦੀ ਸਿਹਤ 'ਚ ਕੋਈ ਸੁਧਾਰ ਨਹੀਂ ਆਇਆ। 26 ਅਗਸਤ 2012 ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ।


Edited By

Sunita

Sunita is news editor at Jagbani

Read More