ਮਾਂ ਤੋਂ ਮਨਜ਼ੂਰੀ ਲੈ ਕੇ ਹੀ ਇਸ 40 ਸਾਲਾ ਐਕਟਰ ਨੇ 10 ਸਾਲ ਛੋਟੀ ਅਦਾਕਾਰਾ ਨਾਲ ਦਿੱਤੇ ਇੰਟੀਮੇਟ ਸੀਨਜ਼!

9/19/2017 1:03:41 PM

ਮੁੰਬਈ— ਟੀ. ਵੀ. ਦੇ ਮਸ਼ਹੂਰ ਅਭਿਨੇਤਾ ਗੌਤਮ ਰੋੜੇ ਜਲਦ ਹੀ ਆਪਣੀ ਆਉਣ ਵਾਲੀ ਫਿਲਮ 'ਅਕਸਰ 2' ਨਾਲ ਬਾਲੀਵੁੱਡ 'ਚ ਐਂਟਰੀ ਕਰਨ ਵਾਲਾ ਹੈ। ਗੌਤਮ 40 ਸਾਲ ਦਾ ਹੈ। ਫਿਲਮ ਦਾ ਇਕ ਗੀਤ 'ਆਜ਼ ਜ਼ਿਦ' ਕੁਝ ਦਿਨ ਪਹਿਲਾ ਹੀ ਰਿਲੀਜ਼ ਹੋਇਆ ਸੀ ਪਰ ਇਹ ਗੀਤ ਅੱਜ ਵੀ ਖੂਬ ਸੁਰਖੀਆਂ ਬਟੋਰ ਰਿਹਾ ਹੈ।

PunjabKesari

ਚਰਚਾ ਦਾ ਕਾਰਨ ਇਹ ਵੀ ਹੈ ਕਿ ਗੌਤਮ ਨੇ ਖੁਦ ਤੋਂ 10 ਸਾਲ ਛੋਟੀ ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ (30) ਨਾਲ ਕਾਫੀ ਬੋਲਡ ਤੇ ਇੰਟੀਮੇਟ ਸੀਨਜ਼ ਦਿੱਤੇ।

PunjabKesari

ਬੋਲਡ ਸੀਨਜ਼ ਬਾਰੇ 'ਚ ਗੌਤਮ ਨੇ ਦੱਸਿਆ, ''ਕੁਝ ਲੋਕ ਸੋਚਦੇ ਹਨ ਕਿ ਮੈਂ ਆਪਣੀ ਆਉਣ ਵਾਲੀ ਫਿਲਮ 'ਚ ਆਪਣੀ ਬਾਡੀ ਦਿਖਾਉਣ 'ਚ ਅਸਹਿਜ ਹਾਂ ਅਤੇ ਇਹ ਸਭ ਕੁਝ ਸਿਰਫ ਇਸ ਲਈ ਕਿਉਂ ਮੈਂ ਟੀ. ਵੀ. ਫੈਨਜ਼ 'ਚ ਆਪਣੀ ਇਮੇਜ਼ ਨੂੰ ਸਾਫ ਰੱਖਣਾ ਚਾਹੁੰਦਾ ਹਾਂ।

PunjabKesari

ਜਦੋਂ ਕਿ ਅਜਿਹਾ ਕੁਝ ਹੋਇਆ ਨਹੀਂ। ਸੱਚ ਤਾਂ ਇਹ ਹੈ ਕਿ ਮੈਂ ਖੁਦ ਪਰਸਨਿਲੀ ਅਜਿਹੇ ਸੀਨਜ਼ ਨੂੰ ਕਰਨ 'ਚ ਸਹਿਜ ਨਹੀਂ ਹਾਂ। ਫਿਰ ਵੀ ਮੈਂ ਇਸ ਫਿਲਮ 'ਚ ਇੰਟੀਮੇਟ ਤੇ ਬੋਲਡ ਸੀਨਜ਼ ਦਿੱਤੇ ਅਤੇ ਇਹ ਸਿਰਫ ਇਕ ਗੀਤ 'ਚ ਹੈ ਤੇ ਇਸ ਦਾ ਕਾਰਨ ਮੇਰਾ ਪਰਿਵਾਰ ਹੈ।

PunjabKesari

ਮੈਂ ਇਹ ਫਿਲਮ ਆਪਣੇ ਪਰਿਵਾਰ ਨਾਲ ਦੇਖਣਾ ਚਾਹੁੰਦਾ ਹਾਂ। ਮੈਂ ਆਪਣੇ ਮਾਤਾ-ਪਿਤਾ ਦੇ ਕਾਫੀ ਕਲੋਜ ਹਾਂ।''

PunjabKesari
ਦੱਸਣਯੋਗ ਹੈ ਕਿ ਗੌਤਮ ਨੇ ਪਹਿਲਾ ਮਾਂ ਤੋਂ ਇੰਟੀਮੇਟ ਸੀਨਜ਼ ਕਰਨ ਦੀ ਆਗਿਆ ਲਈ। ਇਸ ਬਾਰੇ ਦੱਸਦੇ ਹੋਏ ਕਿਹਾ ਕਿ, ਫਿਲਮ ਦੇ ਸਿਰਫ ਇਕ ਗੀਤ 'ਆਜ਼ ਜ਼ਿਦ' 'ਚ ਮੈਂ ਜਰੀਨ ਖਾਨ ਨਾਲ ਇੰਟੀਮੇਟ ਸੀਨਜ਼ ਦਿੱਤੇ।

PunjabKesari

ਇਸ ਗੀਤ ਦੇ ਵੀਡੀਓ ਨੂੰ ਲੈ ਕੇ ਸਭ ਤੋਂ ਪਹਿਲਾ ਮਾਂ ਕੋਲੋ ਮਨਜ਼ੂਰੀ ਲੈਣ ਗਿਆ ਸੀ ਤੇ ਉਨ੍ਹਾਂ ਨੂੰ ਵੀਡੀਓ ਦਿਖਾਇਆ ਸੀ। ਮੇਰੀ ਮਾਂ ਨੇ ਹੀ ਅਜਿਹੇ ਸੀਨਜ਼ ਲਈ ਮਨਜ਼ੂਰੀ ਦਿੱਤੀ ਸੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News