Movie Review : ''ਅਕਸਰ 2'' ਦੀ ਸਿਰਫ ਕਹਾਣੀ ਦਿਲਚਸਪ ਹੈ, ਸਕ੍ਰਿਪਟ ਕਮਜ਼ੋਰ

11/17/2017 3:41:22 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਤੇ ਗੌਤਮ ਰੋਡੇ ਦੀ ਫਿਲਮ 'ਅਕਸਰ 2' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ 'ਚ ਤੁਹਾਨੂੰ ਕ੍ਰਿਕਟਰ ਤੋਂ ਰਾਜਨੇਤਾ ਤੇ ਹੁਣ ਐਕਟਰ ਬਣੇ ਐੱਸ. ਸ਼੍ਰੀਸੰਤ ਵੀ ਨਜ਼ਰ ਆ ਰਹੇ ਹਨ। ਸ਼੍ਰੀਸੰਤ ਵਕੀਲ ਦੀ ਭੂਮਿਕਾ 'ਚ ਹਨ। ਇਹ ਫਿਲਮ ਸਾਲ 2006 'ਚ ਆਈ ਇਮਰਾਨ ਹਾਸ਼ਮੀ ਦੀ 'ਅਕਸਰ' ਦਾ ਸੀਕਵਲ ਹੈ। ਫਿਲਮ ਦੀ ਕਹਾਣੀ ਕਾਫੀ ਮਨੋਰੰਜਨਕ ਤੇ ਦਿਲਚਸਪ ਹੈ। ਕਹਾਣੀ 'ਚ ਦੋ ਐਕਟਰਸ ਨਾਲ ਜ਼ਰੀਨ ਖਾਨ ਰੋਮਾਂਸ ਕਰਦੀ ਨਜ਼ਰ ਆ ਰਹੀ ਹੈ। ਬੋਲਡ ਸੀਨਜ਼ ਕਾਰਨ ਫਿਲਮ ਨੇ ਕਾਫੀ ਚਰਚਾ ਖੱਟੀ ਹੈ। ਜ਼ਰੀਨ ਇਸ ਤੋਂ ਪਹਿਲਾਂ ਵੀ 'ਹੇਟ ਸਟੋਰੀ 3' 'ਚ ਖੂਬ ਬੋਲਡ ਸੀਨਜ਼ ਦੇ ਚੁੱਕੀ ਹੈ। ਫਿਲਮ ਨੂੰ ਅਨੰਤ ਨਾਰਾਇਣ ਮਹਾਦੇਵ ਨੇ ਡਾਇਰੈਕਟ ਕੀਤਾ ਹੈ।
ਫਿਲਮ ਦੀ ਕਹਾਣੀ ਅਰਬਾਂ ਰੁਪਏ ਦੇ ਮਾਲਕ ਮਿਸੇਜ ਖੰਬਾਟਾ ਤੋਂ ਸ਼ੁਰੂ ਹੁੰਦੀ ਹੈ। ਜੋ ਆਪਣੇ ਆਰਥਿਕ ਮੈਨੇਜਰ ਪੈਟ ਨੂੰ ਤੁਰੰਤ ਇਕ ਬਜਰੁਗ ਮਹਿਲਾ ਨੂੰ ਉਸ ਦੀ ਦੇਖਭਾਲ ਲਈ ਨਿਯੁਕਤ ਲਈ ਆਖਦੀ ਹੈ ਪਰ ਪੈਟ ਨੇ ਇਹ ਉਮੀਦ ਨਹੀਂ ਕੀਤੀ ਸੀ ਕਿ ਖੂਬਸੂਰਤ ਸ਼ੀਨਾ ਰਾਏ (ਜ਼ਰੀਨ ਖਾਨ) ਨੌਕਰੀ ਲਈ ਅਪਲਾਈ ਕਰ ਦਿੰਦੀ ਹੈ। ਖੰਬਾਟਾ ਦੀ ਚਾਹਤ ਨੂੰ ਅਣਦੇਖਿਆ ਕਰਦੇ ਹੋਏ ਪੈਟ ਉਸ ਨੂੰ ਸ਼ੀਲਾ ਨੂੰ ਇਕ ਮੌਕਾ ਦੇਣ ਲਈ ਮਨਾ ਲੈਂਦਾ ਹੈ। ਸ਼ੀਨਾ ਨੂੰ ਨਹੀਂ ਪਤਾ ਹੁੰਦਾ ਕਿ ਆਪਣੀ ਨਿਯੁਕਤੀ ਲਈ ਉਸ ਨੂੰ ਇਕ ਹੋਰ ਕਿਮਤ ਚੁਕਾਉਣੀ ਪਵੇਗੀ। ਨੌਕਰੀ ਦੇ ਬਦਲੇ ਪੈਟ ਰਾਏ ਤੋਂ ਫੇਵਰ ਮੰਗਣ ਲੱਗਦਾ ਹੈ ਤੇ ਮਨਾ ਕਰਨ 'ਤੇ ਨੌਕਰੀ ਤੋਂ ਕੱਢਣ ਦੀ ਧਮਕੀ ਦਿੰਦਾ ਹੈ।
ਸ਼ੀਨਾ ਨੂੰ ਉਸ ਦੇ ਫੇਵਰ ਮੰਨਣਾ ਹੀ ਪੈਂਦਾ ਹੈ ਕਿਉਂਕਿ ਉਸ ਦਾ ਬੁਆਏਫ੍ਰੈਂਡ ਰਿੱਕੀ ਬੁਰੇ ਹਾਲਾਤ ਤੋਂ ਗੁਜਰ ਰਿਹਾ ਹੈ ਤੇ ਉਸ ਨੂੰ ਜ਼ਿੰਦਾ ਰਹਿਣ ਲਈ ਪੈਸਿਆਂ ਦੀ ਸਖਤ ਜ਼ਰੂਰਤ ਹੈ। ਕੁਝ ਸਮੇਂ ਬਾਅਦ ਪੈਟ ਇਕ ਸਕੈਂਡਲ 'ਚ ਫਸ ਜਾਂਦਾ ਹੈ, ਜਿਸ ਨਾਲ ਉਸ ਦੀ ਜ਼ਿੰਦਗੀ ਤੇ ਕਰੀਅਰ ਦੋਵੇਂ ਬਰਬਾਦ ਹੋ ਜਾਂਦੇ ਹਨ। ਕਿ ਸ਼ੀਨਾ ਕਿਸੇ ਯੋਜਨਾ ਨਾਲ ਖੰਬਾਟਾ ਦੇ ਨੌਕਰੀ ਕਰਨ ਆਈ ਸੀ? ਕੀ ਪੈਟ ਖੰਬਾਟਾ ਦੀ ਜਾਇਦਾਦ ਹੜਪ ਸਕੇਗੀ? ਕੀ ਹੈ ਉਹ ਜਾਲ ਜਿਸ ਨੂੰ ਕੋਈ ਦੇਖ ਨਹੀਂ ਪਾ ਰਿਹਾ? ਫਿਲਮ ਦੀ ਇਹ ਦਿਲਚਸਪ ਕਹਾਣੀ ਜਾਣਨ ਲਈ ਤੁਹਨੂੰ ਨੇੜੇ ਦੇ ਸਿਨੇਮਾਘਰਾਂ 'ਚ ਫਿਲਮ ਦੇਣ ਜਾਂਣਾ ਪਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News