ਕਮਲ ਹਾਸਨ ਦੀ ਬੇਟੀ ਦੀਆਂ ਨਿੱਜੀ ਤਸਵੀਰਾਂ ਵਾਇਰਲ, ਸਾਈਬਰ ਸੈੱਲ ਨੂੰ ਕੀਤੀ ਸ਼ਿਕਾਇਤ

Thursday, November 8, 2018 2:44 PM

ਮੁੰਬਈ (ਬਿਊਰੋ)— ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਸਾਊਥ ਇੰਡੀਆ ਦੇ ਸੁਪਰਸਟਾਰ ਕਮਲ ਹਾਸਨ ਦੀ ਬੇਟੀ ਅਕਸ਼ਰਾ ਹਾਸਨ ਦੀਆਂ ਕੁਝ ਨਿੱਜੀ ਤਸਵੀਰਾਂ ਲੀਕ ਹੋ ਗਈਆਂ ਹਨ। ਹੁਣ ਅਕਸ਼ਰਾ ਨੇ ਮੁੰਬਈ ਪੁਲਸ 'ਚ ਇਸ ਗੱਲ ਦੀ ਸ਼ਿਕਾਇਤ ਦਰਜ ਕਰਵਾਈ ਹੈ। ਅਮਿਤਾਭ ਬੱਚਨ ਨਾਲ 'ਸ਼ਮਿਤਾਭ' ਫਿਲਮ ਰਾਹੀਂ ਆਪਣਾ ਬਾਲੀਵੁੱਡ ਡੈਬਿਊ ਕਰਨ ਵਾਲੀ ਅਕਸ਼ਰਾ ਇਸ ਘਟਨਾ ਤੋਂ ਬਾਅਦ ਕਾਫੀ ਦੁਖੀ ਹੈ।

PunjabKesari

ਅਕਸ਼ਰਾ ਨੇ ਇਸ ਘਟਨਾ ਦੀ ਨਿੰਦਿਆ ਕਰਦਿਆਂ ਕਿਹਾ, 'ਇਹ ਬਹੁਤ ਦੀ ਮੰਦਭਾਗੀ ਗੱਲ ਹੈ। ਮੈਂ ਬਹੁਤ ਪ੍ਰੇਸ਼ਾਨ ਹੈ। ਅਜਿਹੇ ਸਮੇਂ 'ਚ ਜਦੋਂ ਦੇਸ਼ 'ਚ ਮੀਟੂ ਮੁਹਿੰਮ ਚੱਲ ਰਹੀ ਹੈ, ਇਥੇ ਹੁਣ ਕੁਝ ਅਜਿਹੇ ਲੋਕ ਹਨ, ਜੋ ਕਿਸੇ ਲੜਕੀ ਦੀਆਂ ਨਿੱਜੀ ਤਸਵੀਰਾਂ ਨੂੰ ਵਾਇਰਲ ਕਰਕੇ ਆਪਣੀਆਂ ਅੱਖਾਂ ਨੂੰ ਸਕੂਨ ਦੇਣਾ ਚਾਹੁੰਦੇ ਹਨ। ਕਿਸੇ ਦੀਆਂ ਨਿੱਜੀ ਤਸਵੀਰਾਂ ਲੀਕ ਕਰਕੇ ਸਿਰਫ ਗਲਤ ਲੋਕਾਂ ਨੂੰ ਹੀ ਸਕੂਨ ਮਿਲ ਸਕਦਾ ਹੈ।'

ਲੀਕ ਹੋਈਆਂ ਤਸਵੀਰਾਂ ਬਾਰੇ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਇਨ੍ਹਾਂ ਤਸਵੀਰਾਂ ਨਾਲ ਕਿਸੇ ਨੇ ਛੇੜਛਾੜ ਕੀਤੀ ਹੈ ਪਰ ਹੁਣ ਅਕਸ਼ਰਾ ਨੇ ਖੁਦ ਮੁੰਬਈ ਦੇ ਸਾਈਬਰ ਕ੍ਰਾਈਮ 'ਚ ਇਸ ਗੱਲ ਦੀ ਸ਼ਿਕਾਇਤ ਦਰਜ ਕਰਵਾਈ ਹੈ। ਆਪਣੇ ਇਕ ਟਵੀਟ 'ਚ ਅਕਸ਼ਰਾ ਨੇ ਲਿਖਿਆ, 'ਹਾਲ ਹੀ 'ਚ ਮੇਰੀਆਂ ਕੁਝ ਨਿੱਜੀ ਤਸਵੀਰਾਂ ਇੰਟਰਨੈੱਟ 'ਤੇ ਲੀਕ ਹੋ ਗਈਆਂ ਹਨ। ਇਹ ਕਿਸ ਨੇ ਕੀਤੀਆਂ ਹਨ ਮੈਨੂੰ ਨਹੀਂ ਪਤਾ ਪਰ ਮੈਨੂੰ ਲੱਗਦਾ ਹੈ ਕਿ ਕਿਸੇ ਲੜਕੀ ਦੀਆਂ ਇਸ ਤਰ੍ਹਾਂ ਤਸਵੀਰਾਂ ਨੂੰ ਦੇਖ ਕੇ ਸਿਰਫ ਇਕ ਗਲਤ ਮਨ ਨੂੰ ਹੀ ਆਨੰਦ ਪ੍ਰਾਪਤ ਹੋ ਸਕਦਾ ਹੈ। ਇਹ ਬਹੁਤ ਹੀ ਮੰਦਭਾਗੀ ਗੱਲ ਹੈ।'

ਆਪਣੇ ਇਕ ਹੋਰ ਟਵੀਟ 'ਚ ਅਕਸ਼ਰਾ ਨੇ ਕਿਹਾ, 'ਕੋਈ ਜਦੋਂ ਇਨ੍ਹਾਂ ਤਸਵੀਰਾਂ ਨੂੰ ਅਲੱਗ-ਅਲੱਗ ਟਾਈਟਲਾਂ ਨਾਲ ਵਾਇਰਲ ਕਰਦਾ ਹੈ ਤਾਂ ਮੈਨੂੰ ਹੋਰ ਡਰ ਲੱਗਦਾ ਹੈ।' ਅਕਸ਼ਰਾ ਨੇ ਮੁੰਬਈ ਪੁਲਸ ਦੇ ਸਾਈਬਰ ਸੈੱਲ 'ਚ ਇਸ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਹੈ। ਅਕਸ਼ਰਾ ਨੇ ਕਿਹਾ, 'ਮੈਂ ਇਸ ਹਰਕਤ ਲਈ ਜ਼ਿੰਮੇਵਾਰ ਇਨਸਾਨ ਨੂੰ ਟਰੈਕ ਕਰਨ ਲਈ ਮੁੰਬਈ ਪੁਲਸ ਦੇ ਸਾਈਬਰ ਸੈੱਲ ਪਹੁੰਚ ਗਈ ਹਾਂ ਤੇ ਛੇਤੀ ਹੀ ਇਸ ਮਾਮਲੇ ਦੀ ਡੂੰਘਾਈ ਤਕ ਪਹੁੰਚਣ ਦੀ ਉਮੀਦ ਕਰ ਰਹੀ ਹਾਂ।'


Edited By

Rahul Singh

Rahul Singh is news editor at Jagbani

Read More