ਅਕਸ਼ਰਾ ਦੇ ਸਾਬਕਾ ਪ੍ਰੇਮੀ ਤੋਂ ਪੁੱਛਗਿੱਛ, ਭੇਜੀਆਂ ਸਨ ਤਸਵੀਰਾਂ

11/18/2018 5:20:51 PM

ਮੁੰਬਈ (ਬਿਊਰੋ)— ਸਾਊਥ ਦੇ ਸੁਪਰਸਟਾਰ ਕਮਲ ਹਾਸਨ ਦੀ ਬੇਟੀ ਅਕਸ਼ਰਾ ਹਾਸਨ ਦੀਆਂ ਨਿੱਜੀ ਤਸਵੀਰਾਂ ਲੀਕ ਮਾਮਲੇ 'ਚ ਪੁਲਸ ਵਲੋਂ ਉਸ ਦੇ ਸਾਬਕਾ ਪ੍ਰੇਮੀ ਤਨੁਜ ਵਿਰਵਾਨੀ ਤੋਂ ਪੁੱਛਗਿੱਛ ਕੀਤੀ ਗਈ। ਅਕਸ਼ਰਾ ਨੇ ਇਸ ਦੀ ਸ਼ਿਕਾਇਤ ਮੁੰਬਈ ਪੁਲਸ ਦੀ ਸਾਈਬਰ ਕ੍ਰਾਈਮ ਬ੍ਰਾਂਚ 'ਚ ਕੀਤੀ ਸੀ। ਕੁਝ ਦਿਨ ਪਹਿਲਾਂ ਅਕਸ਼ਰਾ ਹਸਨ ਦੀਆਂ ਨਿੱਜੀ ਤਸਵੀਰਾਂ ਲੀਕ ਹੋਈਆਂ ਸਨ। ਕਿਸੇ ਹੈਕਰ ਨੇ ਇਸ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ ਸੀ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦੌਰਾਨ ਸ਼ੱਕ ਦੇ ਘੇਰੇ 'ਚ ਪੁਲਸ ਨੇ ਅਕਸ਼ਰਾ ਦੇ ਸਾਬਕਾ ਪ੍ਰੇਮੀ ਤੋਂ ਪੁੱਛਗਿਛ ਕੀਤੀ। ਤੁਹਾਨੂੰ ਦੱਸ ਦੇਈਏ ਅਕਸ਼ਰਾ ਤੇ ਤਨੁਜ 2013 ਤੋਂ 2017 ਤੱਕ ਰਿਲੇਸ਼ਸ਼ਿੱਪ 'ਚ ਰਹੇ ਸਨ।

ਮੁੰਬਈ ਪੁਲਸ ਦੇ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਅਕਸ਼ਰਾ 2013 ਤੱਕ ਆਈਫੋਨ 6 ਦੀ ਵਰਤੋਂ ਕਰ ਰਹੀ ਸੀ, ਜਿਸ 'ਚ ਇਹ ਤਸਵੀਰਾਂ ਸਨ। ਜਾਂਚ 'ਚ ਪਤਾ ਲੱਗਿਆ ਹੈ ਕਿ ਤਸਵੀਰਾਂ 2013 'ਚ ਤਨੁਜ ਨਾਲ ਸ਼ੇਅਰ ਕੀਤੀਆਂ ਗਈਆਂ ਸਨ। ਪੁੱਛਗਿੱਛ ਦੌਰਾਨ ਤਨੁਜ ਨੇ ਕਿਹਾ, ''ਇਹ ਤਸਵੀਰਾਂ ਸਿਰਫ ਮੇਰੇ ਲਈ ਸਨ, ਮੈਂ ਉਨ੍ਹਾਂ ਨੂੰ ਲੀਕ ਨਹੀਂ ਕੀਤਾ ਹੈ। ਮੈਂ ਉਨ੍ਹਾਂ ਤਸਵੀਰਾਂ ਨੂੰ ਦੇਖਿਆ ਸੀ ਅਤੇ ਡਿਲੀਟ ਕਰ ਦਿੱਤਾ ਸੀ। ਮੈਂ ਵੀ ਅਕਸ਼ਰਾ ਨੂੰ ਤਸਵੀਰਾਂ ਭੇਜੀਆਂ ਸਨ। ਉਸ ਸਮੇਂ ਨਾ ਸਿਰਫ ਤਸਵੀਰਾਂ, ਬਲਕਿ ਐੱਮ. ਐੱਮ. ਐੱਸ. ਦੀ ਵਰਤੋਂ ਵੀ ਹੁੰਦੀ ਸੀ। ਜਿਸ ਫੋਨ ਤੋਂ ਅਕਸ਼ਰਾ ਨੇ ਇਹ ਤਸਵੀਰਾਂ ਭੇਜੀਆਂ ਸਨ। ਉਹ ਟੁੱਟ ਗਿਆ ਸੀ। ਸ਼ਾਇਦ ਮੇਰੇ ਘਰ 'ਚ ਕਿਤੇ ਪਿਆ ਹੋ ਸਕਦਾ ਹੈ''।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News