ਅਕਸ਼ੈ ਕੁਮਾਰ ਨੇ ਆਯੁਰਵੈਦਿਕ ਇਲਾਜ ''ਤੇ ਦਿੱਤਾ ਆਪਣਾ ਸੁਝਾਅ

4/24/2017 4:15:36 PM

ਮੁੰਬਈ— ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਨੇ ਆਪਣੇ ਇੱਕ ਵੀਡਿਓ ਵਿੱਚ ਕਿਹਾ, “ਆਪ ਲੋਕਾਂ ਨਾਲ ਇਸ ਤਰ੍ਹਾਂ ਗਲਾਂ ਕਰਦੇ ਅਜਕਲ ਬਹੁਤ ਹਲਕਾ ਤੇ ਸਿਹਤਮੰਦ ਮਹਿਸੂਸ ਕਰ ਰਿਹਾ ਹਾਂ। ਪਿਛਲੇ ਕੁੱਝ ਦਿਨ ਮੈਂ ਇੱਕ ਆਯੁਰਵੈਦਿਕ ਆਸ਼ਰਮ ''ਚ ਰਿਹਾ ਹਾਂ। ਉਥੇ ਮੈਂ ਨਾ ਟੀ. ਵੀ., ਨਾ ਫੋਨ, ਜੰਕ ਫੁਡ, ਨਾ ਬਰੈਂਡਡ ਕਪੜੇ ਸਿਰਫ ਸਫੇਦ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਸੀ । ਸਾਦਗੀ ਭਰਾ ਭੋਜਨ ਖਾਧਾ ਅਤੇ ਢੇਰ ਸਾਰੇ ਆਯੁਰਵੈਦਿਕ ਖਜਾਨੇ ਦਾ ਲੁਤਫ ਲਿਆ।

ਬਹੁਤ ਘੱਟ ਲੋਕ ਜਾਣਦੇ ਹਨ ਕਿ ਮੈਂ ਪਿਛਲੇ 25 ਸਾਲ ਤੋਂ ਆਯੁਰਵੈਦ ਵਰਤਦਾ ਆ ਰਿਹਾ ਹਾਂ। ਅਤੇ ਇਸ ਵਾਰ ਜੋ ਮੈਂ ਆਯੁਰਵੈਦਿਕ ਹੀਲਿੰਗ ਅਨੁਭਵ ਕੀਤਾ ਹੈ। ਇੱਥੇ ਆ ਕੇ ਮੈਨੂੰ ਪਤਾ ਚਲਿਆ ਕਿ ਰੱਬ ਨੇ ਸਾਨੂੰ ਆਯੁਰਵੈਦ ਦੇ ਰੂਪ ਵਿੱਚ ਕਿੰਨ੍ਹਾਂ ਵੱਡਾ ਖਜਾਨਾ ਦਿੱਤਾ ਹੋਇਆ ਹੈ ਪਰ ਅਸੀਂ ਇਸ ਖਜਾਨੇ ਦੀ ਕਦਰ ਹੀ ਨਹੀਂ ਕਰ ਰਹੇ। ਅਸੀਂ ਅੰਗਰੇਜੀ ਦਵਾਈਆਂ ਨੂੰ ਹੀ ਆਪਣੀ ਜ਼ਿੰਦਗੀ ਸਮਝ ਰਹੇ ਹਾਂ। ਹੁਣ ਅੰਗਰੇਜ਼ ਵੀ ਭਾਰਤ ਆ ਕੇ ਆਪਣੀਆਂ ਬਿਮਾਰੀਆਂ ਦੇ ਇਲਾਜ ਲਈ ਭਾਰਤੀ ਆਯੁਰਵੈਦਿਕ ਨੁਕਸੇ ਅਪਣਾ ਰਹੇ ਹਨ। ਮੈਨੂੰ ਅੇਲੋਪੈਥਿਕ ਇਲਾਜ ਨਾਲ ਕੋਈ ਸਮੱਸਿਆ ਨਹੀਂ ਹੈ, ਉਹ ਆਪਣੀ ਜਗ੍ਹਾ ਸਹੀ ਹੈ। ਪਰ ਅਸੀਂ ਆਪਣੀ ਟਰੇਡਿਸ਼ਨਲ ਇਲਾਜ ਦੇ ਤਰੀਕਿਆਂ ਨੂੰ ਕਿਉਂ ਭੁੱਲ ਰਹੇ ਹਾਂ ।

ਇਸ ਤੋਂ ਇਲਾਵਾ ਜੇ ਤੁਸੀਂ ਰਜਿਸਟਰਡ ਆਯੁਰਵੇਦ ਸੈਂਟਰ ਤੋਂ ਇਲਾਜ ਕਰਾਉਂਦੇ ਹੋ ਤਾਂ ਤੁਹਾਨੂੰ ਇਨਸ਼ਿਓਰੈਂਸ ਦਾ ਲਾਭ ਵੀ ਮਿਲੇਗਾ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੋਗੇ, ਮੈਂ ਜਿਹੜੇ ਆਸ਼ਰਮ ਹੁਣ ਜਾ ਕੇ ਆਇਆਂ ਹਾਂ, ਉੱਥੇ ਸਿਰਫ ਮੈਂ ਹੀ ਇੱਕ ਹਿੰਦੁਸਤਾਨੀ ਸੀ, ਬਾਕੀ ਸਾਰੇ ਅੰਗਰੇਜ ਸਨ। ਅੰਗਰੇਜ ਆਪਣੇ ਦੇਸ਼ ਵਿੱਚ ਆ ਕੇ ਠੀਕ ਹੋ ਸਕਦੇ ਹਨ, ਪਰ ਅਸੀਂ ਕਿਉਂ ਨਹੀਂ। ਮੈਂ ਤੁਹਾਨੂੰ ਸੱਭ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਆਯੁਰਵੈਦ ਨੂੰ ਅਪਣਾਓ ਅਤੇ ਇਹ ਸਾਬਤ ਕਰ ਦੇਵੋ ਕਿ ਜਿੰਨ੍ਹੀ ਤਾਕਤ ਭਾਰਤੀ ਆਯੁਰਵੈਦ ''ਚ ਹੈ, ਉਨੀ ਤਾਕਤ ਕਿਸੇ ਵੀ ਅੰਗਰੇਜ ਦੇ ਕੈਮੀਕਲ ਟੀਕੇ ''ਚ ਨਹੀਂ ਹੈ। ਤੁਸੀਂ ਇੱਕ ਵਾਰ ਇਹ ਜ਼ਰੂਰ ਕਰਕੇ ਦੇਖੋ, ਮੈਂ ਗਰੰਟੀ ਦਿੰਦਾਂ ਹਾਂ ਕਿ ਤੁਸੀਂ ਹਰ ਰੋਜ਼ ਇੱਕ ਮਿੱਠੀ ਮੁਸਕਾਨ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰੋਂਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News