ਜਦੋਂ ਸੱਸ ਡਿੰਪਲ ਨੇ ਅਕਸ਼ੇ ਨੂੰ ਕਹਿ ਦਿੱਤਾ ਸੀ ''ਗੇਅ'', ਟਵਿੰਕਲ ਨੇ ਵੀ ਮਾਰਿਆ ਸੀ ਨਹਿਲੇ ''ਤੇ ਦਹਿਲਾ
9/9/2017 2:35:44 PM
ਮੁੰਬਈ— ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਅੱਜ 50 ਸਾਲ ਦੇ ਹੋ ਗਏ ਹਨ। ਉਂਝ ਤਾਂ ਉਨ੍ਹਾਂ ਨੇ ਇੰਡਸਟਰੀ 'ਚ ਆਪਣੇ ਕੰਮ ਤੋਂ ਵੱਖਰੀ ਪਛਾਣ ਹੈ ਪਰ ਜੇਕਰ ਗੱਲ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਕਰੀਏ ਤਾਂ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅਕਸ਼ੇ ਨੂੰ ਉਨ੍ਹਾਂ ਦੀ ਸੱਸ ਭਾਵ ਡਿੰਪਲ ਕਪਾੜੀਆਂ 'ਗੇਅ' ਸਮਝਦੀ ਸੀ।
ਜਾਣਕਾਰੀ ਮੁਤਾਬਕ ਫਿਲਮਕਾਰ ਕਰਨ ਜੌਹਰ ਦੇ ਸੈਲੀਬ੍ਰਿਟੀ ਟਾਕ ਸ਼ੋਅ 'ਕਾਫੀ ਵਿਦ ਕਰਨ' 'ਚ ਅਕਸ਼ੈ ਕੁਮਾਰ ਅਤੇ ਟਵਿੰਕਲ ਖੰਨਾ ਨੇ ਆਪਣੀ ਨਿੱਜ਼ੀ ਅਤੇ ਪ੍ਰੋਫੇਸ਼ਨਲ ਜ਼ਿੰਦਗੀ ਨਾਲ ਜੁੜੇ ਕਈ ਰਾਜ ਜ਼ਾਹਰ ਕੀਤੇ ਸਨ। ਇਸ ਦੌਰਾਨ ਟਵਿੰਕਲ ਖੰਨਾ ਨੇ ਆਪਣੀ ਮਾਂ ਡਿੰਪਲ ਕਪਾੜੀਆ ਦੀ ਅਕਸ਼ੈ ਨੂੰ ਲੈ ਅਜਿਹੀ ਸੋਚ ਦਾ ਖੁਲਾਸਾ ਕੀਤਾ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਅਖਿਆ ਜਾਂਦਾ ਹੈ ਕਿ ਕੋਈ ਵੀ ਮਰਦ ਬਾਹਰ ਜਿੰਨ੍ਹਾਂ ਮਰਜ਼ੀ ਬੋਲੇ ਪਰ ਪਤਨੀ ਦੇ ਸਾਹਮਣੇ ਉਸ ਦੀ ਬੋਲਤੀ ਬੰਦ ਹੋ ਜਾਂਦੀ ਹੈ। ਇਸ ਸ਼ੋਅ 'ਚ ਅਕਸ਼ੈ ਕੁਮਾਰ ਨੂੰ ਦੇਖ ਕੇ ਇਸ ਗੱਲ ਦਾ ਯਕੀਨ ਹੋ ਗਿਆ। ਪੂਰੇ ਸ਼ੋਅ ਦੌਰਾਨ ਟਵਿੰਕਲ ਖੰਨਾ ਹੀ ਬੋਲਦੀ ਰਹੀ ਅਤੇ ਅਕਸ਼ੈ ਚੁੱਪ-ਚਾਪ ਉਸ ਨਾਲ ਬੈਠ ਕੇ ਕਾਫੀ ਪੀਂਦੇ ਰਹੇ। ਇਸ ਸ਼ੋਅ ਦੌਰਾਨ ਟਵਿੰਕਲ ਨੇ ਦੱਸਿਆ ਕਿ ਮੇਰੀ ਮਾਂ ਡਿੰਪਲ ਨੂੰ ਲੱਗਦਾ ਹੈ ਕੀ ਮੇਰੇ ਪਤੀ 'ਗੇਅ' ਹਨ। ਇਸ ਲਈ ਉਹ ਨਹੀਂ ਚਾਹੁੰਦੀ ਸੀ ਕਿ ਮੇਰਾ ਤੇ ਅਕਸ਼ੈ ਕੁਮਾਰ ਦਾ ਵਿਆਹ ਹੋਵੇ। ਉਨ੍ਹਾਂ ਨੂੰ ਇਹ ਸ਼ੱਕ ਇਸ ਲਈ ਹੋਇਆ ਕਿਉਂਕਿ ਉਨ੍ਹਾਂ ਦੀ ਇਕ ਪੱਤਰਕਾਰ ਦੋਸਤ ਨੇ ਕਿਹਾ ਸੀ ਕਿ ਅਕਸ਼ੇ ਗੇਅ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਅਕਸ਼ੇ ਦੇ ਬਾਰੇ 'ਚ ਪੜਤਾਲ ਕਰਵਾਈ। ਇਸ ਦੇ ਨਾਲ ਹੀ ਡਿੰਪਲ ਨੇ ਇਹ ਜਾਣਨ ਲਈ ਕਿ ਵਿਆਹ ਤੋਂ ਬਾਅਦ ਅਕਸ਼ੇ ਬੱਚੇ ਪੈਦਾ ਕਰਨ ਦੇ ਕਾਬਿਲ ਹੈ ਜਾਂ ਨਹੀਂ, ਉਨ੍ਹਾਂ ਦਾ ਜੈਨੇਟਿਕ ਵੀ ਕਰਵਾਇਆ। ਇਸ ਦੌਰਾਨ ਅਕਸ਼ੇ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਗੱਲ ਬਹੁਤ ਗੁੱਸਾ ਆਇਆ ਸੀ ਕਿ ਉਨ੍ਹਾਂ ਦੀ ਹੋਣ ਵਾਲੀ ਸੱਸ ਉਨ੍ਹਾਂ ਨੂੰ ਗੇਅ ਸਮਝਦੀ ਹੈ। ਅਕਸ਼ੇ ਹੁਣ ਇਹ ਵੀ ਮੰਨਦੇ ਹਨ ਕਿ ਕੁੰਡਲੀ ਦੀ ਜਗ੍ਹਾ ਇਹ ਟੈਸਟ ਕੀਤਾ ਜਾਣਾ ਬਿਹਤਰ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ