'ਹਾਊਸਫੁੱਲ 4' 'ਚ ਅਕਸ਼ੇ ਨਾਲ ਪਹਿਲੀ ਵਾਰ ਨਜ਼ਰ ਆ ਸਕਦੀ ਹੈ ਕ੍ਰਿਤੀ

3/17/2018 6:25:16 PM

ਮੁੰਬਈ (ਬਿਊਰੋ)— ਫਿਲਮ ਨਿਰਦੇਸ਼ਕ ਸਾਜ਼ਿਦ ਖਾਨ ਫਿਲਮ 'ਹਾਊਸਫੁੱਲ' ਦਾ ਚੋਥਾ ਭਾਗ ਬਣਾਉਣ ਦੀ ਤਿਆਰੀ 'ਚ ਹਨ। ਖਬਰ ਇਹ ਹੈ ਕਿ ਇਸ ਫਿਲਮ 'ਚ ਅਕਸ਼ੇ ਕੁਮਾਰ ਨਾਲ ਅਭਿਨੇਤਰੀ ਕ੍ਰਿਤੀ ਸੈਨਨ ਰੋਮਾਂਸ ਕਰਦੀ ਨਜ਼ਰ ਆ ਸਕਦੀ ਹੈ। ਫਿਲਮ ਦੇ ਲੀਡ ਅਭਿਨੇਤਾ ਬੌਬੀ ਦਿਓਲ, ਅਕਸ਼ੇ ਕੁਮਾਰ ਅਤੇ ਰਿਤੇਸ਼ ਦੇਸ਼ਮੁੱਖ ਬਾਰੇ ਪਹਿਲਾਂ ਹੀ ਖੁਲਾਸਾ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਫਿਲਮ 'ਚ ਅਭਿਨੇਤਰੀ ਨੂੰ ਲੈ ਕੇ ਕਾਫੀ ਸਮੇਂ ਤੋਂ ਸਸਪੈਂਸ ਬਣਿਆ ਹੋਇਆ ਸੀ। ਸੂਤਰਾਂ ਮੁਤਾਬਕ ਫਿਲਮ 'ਚ ਅਕਸ਼ੇ ਨਾਲ ਕ੍ਰਿਤੀ ਸੈਨਨ ਨੂੰ ਕਾਸਟ ਕੀਤਾ ਜਾ ਸਕਦਾ ਹੈ।

PunjabKesari
ਦੱਸਣਯੋਗ ਹੈ ਕਿ ਕ੍ਰਿਤੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਜ਼ਿਦ ਨਾਡਿਆਡਵਾਲਾ ਦੀ ਫਿਲਮ 'ਹੀਰੋਪੰਤੀ' ਨਾਲ ਕੀਤੀ ਸੀ, ਜੇਕਰ ਉਹ 'ਹਾਊਸਫੁੱਲ 4' ਲਈ ਕਾਸਟ ਕੀਤੀ ਜਾਂਦੀ ਹੈ ਤਾਂ ਉਹ ਸਾਜ਼ਿਦ ਨਾਲ ਉਸ ਦੀ ਦੂਜੀ ਫਿਲਮ ਹੋਵੇਗੀ। ਕ੍ਰਿਤੀ ਤੋਂ ਇਲਾਵਾ ਬੌਬੀ ਦਿਓਲ ਨੂੰ ਸਾਈਨ ਕੀਤੇ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹਾਲਾਂਕਿ ਬੌਬੀ ਦਿਓਲ ਵਲੋਂ ਇਸ ਫਿਲਮ ਨੂੰ ਲੈ ਕੇ ਕੋਈ ਅਧਿਕਾਰਕ ਜਾਣਕਾਰੀ ਫਿਲਹਾਲ ਨਹੀਂ ਮਿਲੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News