Movie Review : ਦੇਸ਼ਭਗਤੀ ਦਾ ਜਜ਼ਬਾ ਪੈਦਾ ਕਰੇਗੀ ਅਕਸ਼ੈ ਦੀ 'ਗੋਲਡ'

8/15/2018 11:08:36 AM

ਮੁੰਬਈ (ਬਿਊਰੋ)— ਰੀਮਾ ਕਾਗਤੀ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਗੋਲਡ' 72ਵੇਂ ਸੁਤੰਤਰਤਾ ਦਿਵਸ ਮੌਕੇ ਭਾਰਤੀ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਅਕਸ਼ੈ ਕੁਮਾਰ, ਵਿਨੀਤ ਕੁਮਾਰ, ਅਮਿਤ ਸ਼ਾਹ, ਕੁਣਾਲ ਕਪੂਰ, ਮੌਨੀ ਰਾਏ ਅਤੇ ਸਨੀ ਕੌਸ਼ਲ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਫਿਲਮ ਨੂੰ ਸੈਂਸਰ ਬੋਰਡ ਵਲੋਂ U/A ਸਰਟੀਫਿਕੇਟ ਜਾਰੀ ਕੀਤਾ ਗਿਆ ਹੈ।


ਕਹਾਣੀ
ਫਿਲਮ ਦੀ ਕਹਾਣੀ 1936 ਤੋਂ ਸ਼ੁਰੂ ਹੁੰਦੀ ਹੈ, ਜਦੋਂ ਬਰਲਿਨ 'ਚ ਬ੍ਰਿਟਿਸ਼ ਇੰਡੀਆ ਦੇ ਤਹਿਤ ਭਾਰਤ ਦੀ ਹਾਕੀ ਟੀਮ ਕੰਪਨੀ ਜਾਂਦੀ ਹੈ। ਇਸ 'ਚ ਜੂਨੀਅਰ ਮੈਨੇਜਰ ਦੇ ਤੌਰ 'ਤੇ ਤਪਨ ਦਾਸ (ਅਕਸ਼ੈ ਕੁਮਾਰ) ਹਨ ਅਤੇ ਸਮਰਾਟ (ਕੁਣਾਲ ਕਪੂਰ) ਉਸ ਟੀਮ ਦੀ ਅਗਵਾਈ ਕਰਦੇ ਹਨ। ਫਿਲਮ 'ਚ ਇਮਤਿਆਜ਼ (ਵਿਨੀਤ ਕੁਮਾਰ ਸਿੰਘ) ਵੀ ਮੌਜੂਦ ਹਨ। ਇਸ ਸਾਲ ਭਾਰਤ ਗੋਲਡ ਤਾਂ ਜਿੱਤ ਜਾਂਦਾ ਹੈ ਪਰ ਬ੍ਰਿਟਿਸ਼ ਇੰਡੀਆ ਦਾ ਝੰਡਾ ਲਹਿਰਾਇਆ ਜਾਂਦਾ ਹੈ ਜੋ ਕਿ ਤਪਨ ਨੂੰ ਪਸੰਦ ਨਹੀਂ ਆਉਂਦਾ। ਉਹ ਆਪਣੇ ਮਨ 'ਚ ਇਹ ਇਰਾਦਾ ਪੱਕਾ ਕਰ ਲੈਂਦਾ ਹੈ ਕਿ ਜਦੋਂ ਵੀ ਅਗਲੀ ਵਾਰ ਹਾਕੀ ਟੀਮ ਖੇਡੇਗੀ ਤਾਂ ਸਵਤੰਤਰ ਭਾਰਤ ਦੇ ਝੰਡੇ ਤਹਿਤ ਖੇਡੇਗੀ। ਫਿਲਮ ਦੀ ਕਹਾਣੀ ਅੱਗੇ ਵਧਦੀ ਹੈ ਜਿਸ 'ਚ ਰਾਜਕੁਮਾਰ ਰਘੁਵੀਰ ਪ੍ਰਤਾਪ ਸਿੰਘ (ਅਮਿਤ ਸ਼ਾਹ) ਅਤੇ ਪੰਜਾਬ 'ਚ ਰਹਿਣ ਵਾਲੇ ਹਿੰਮਤ ਸਿੰਘ (ਸਨੀ ਕੌਸ਼ਲ) ਦੀ ਐਂਟਰੀ ਹੁੰਦੀ ਹੈ। ਇਕ ਵਾਰ ਫਿਰ ਤੋਂ ਟੀਮ ਬਣਾਈ ਜਾਂਦੀ ਹੈ ਅਤੇ ਸਵਤੰਤਰ ਭਾਰਤ 'ਚ 1948 ਭਾਰਤੀ ਹਾਕੀ ਟੀਮ ਕਿਵੇਂ 200 ਸਾਲ ਦੀ ਗੁਲਾਮੀ ਦਾ ਬਦਲਾ ਇਕ ਗੋਡਲ ਮੈਡਲ ਜਿੱਤ ਕੇ ਲਿਆਉਂਦੀ ਹੈ। ਇਹ ਸਭ ਕੁਝ ਫਿਲਮ 'ਚ ਦਿਖਾਇਆ ਗਿਆ ਹੈ, ਜੋ ਜਾਣਨ ਲਈ ਤੁਹਾਨੂੰ ਪੂਰੀ ਫਿਲਮ ਦੇਖਣੀ ਪਵੇਗੀ।


ਆਖਰੀ ਕਿਉਂ ਦੇਖਣੀ ਚਾਹੀਦੀ ਹੈ?
ਫਿਲਮ ਦੀ ਕਹਾਣੀ ਕਾਫੀ ਦਮਦਾਰ ਹੈ। ਆਜ਼ਾਦੀ ਤੋਂ ਪਹਿਲਾਂ ਦਾ ਦੌਰ ਕਿਹੋ ਜਿਹਾ ਹੈ ਅਤੇ ਫਿਰ ਆਜ਼ਾਦੀ ਤੋਂ ਬਾਅਦ ਕਿਵੇਂ ਖਿਡਾਰੀਆਂ ਦੀ ਹਿੰਮਤ ਵਧਦੀ ਹੈ। ਇਹ ਕਹਾਣੀ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਨਿਰਦੇਸ਼ਕ ਰੀਮਾ ਕਾਗਤੀ ਨੇ ਦਿਖਾਈ ਹੈ। ਫਿਲਮ 'ਚ ਇਹ ਵੀ ਦਿਖਾਇਆ ਗਿਆ ਹੈ ਕਿ ਕਿਵੇਂ ਬ੍ਰਿਟਿਸ਼ ਟੀਮ ਨਾਲ ਭਾਰਤੀ ਖਿਡਾਰੀ ਹਾਕੀ ਖੇਡਦੇ ਹਨ ਅਤੇ ਜਦੋਂ ਭਾਰਤ ਆਜ਼ਾਦ ਹੋ ਜਾਂਦਾ ਹੈ ਤਾਂ ਭਾਰਤ ਦੇ ਝੰਡੇ ਨੂੰ ਲਹਿਰਾਉਂਦੇ ਦੇਖ ਅਲੱਗ ਹੀ ਜਜ਼ਬਾ ਦੇਖਣ ਨੂੰ ਮਿਲਦਾ ਹੈ। ਫਿਲਮ ਦੇ ਡਾਇਲਾਗਜ਼ ਅਤੇ ਡਾਇਰੈਕਸ਼ਨ ਕਮਾਲ ਦਾ ਹੈ। ਫਿਲਮ ਦੇ ਹਰ ਸਟਾਰ ਨੇ ਆਪਣਾ ਕਿਰਦਾਰ ਬਾਖੂਬੀ ਨਿਭਾਇਆ ਹੈ।


ਬਾਕਸ ਆਫਿਸ
ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 80 ਕਰੋੜ ਦੱਸਿਆ ਜਾ ਰਿਹਾ ਹੈ। ਬਾਕਸ ਆਫਿਸ 'ਤੇ ਇਸ ਦਾ ਮੁਕਾਬਲਾ ਜੌਨ ਅਬ੍ਰਾਹਮ ਦੀ ਫਿਲਮ 'ਸੱਤਯਮੇਵ ਜਯਤੇ' ਨਾਲ ਹੈ। ਅਕਸ਼ੈ ਦੀ ਮੌਜੂਦਗੀ ਅਤੇ ਟਰੇਲਰ ਦੇਖਣ ਤੋਂ ਬਾਅਦ ਪ੍ਰਸ਼ੰਸਕ ਫਿਲਮ ਦੇਖਣ ਜ਼ਰੂਰ ਜਾਣਗੇ। ਇਸ ਤੋਂ ਇਲਾਵਾ ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਫਿਲਮ ਬਾਕਸ ਆਫਿਸ 'ਤੇ ਸਫਲ ਹੁੰਦੀ ਹੈ ਜਾਂ ਨਹੀਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News