Video : ਇਟਲੀ ''ਚ ਅਕਸ਼ੈ ਦੀ ਸੱਸ ਡਿੰਪਲ ਨੇ ''ਬੌਬੀ'' ਦੇ ਗੀਤ ''ਤੇ ਕੀਤਾ ਡਾਂਸ

10/10/2018 5:17:13 PM

ਮੁੰਬਈ (ਬਿਊਰੋ)— ਰਾਜਸਥਾਨ 'ਚ ਆਪਣੀ ਆਉਣ ਵਾਲੀ ਫਿਲਮ 'ਹਾਊਸਫੁੱਲ 4' ਦੀ ਸ਼ੂਟਿੰਗ ਖਤਮ ਕਰਨ ਤੋਂ ਬਾਅਦ ਅੱਜਕਲ ਅਕਸ਼ੈ ਕੁਮਾਰ ਆਪਣੇ ਪਰਿਵਾਰ ਨਾਲ ਇਟਲੀ 'ਚ ਛੁੱਟੀਆਂ ਮਨਾ ਰਹੇ ਹਨ। ਅਕਸ਼ੈ ਕੁਮਾਰ ਅਤੇ ਟਵਿੰਕਲ ਖੰਨਾ ਨੇ ਵੇਕੇਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਹੁਣ ਹਾਲ ਹੀ 'ਚ ਅਕਸ਼ੈ ਕੁਮਾਰ ਨੇ ਆਪਣੀ ਸੱਸ ਡਿੰਪਲ ਕਪਾਡੀਆ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ, ਜੋ ਵਾਇਰਲ ਹੋ ਗਈ ਹੈ। ਇਸ ਵੀਡੀਓ 'ਚ ਡਿੰਪਲ ਆਪਣੀ ਡੈਬਿਊ ਫਿਲਮ 'ਬੌਬੀ' ਦੇ ਗੀਤ 'ਤੇ ਥਿਰਕਦੀ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 

When you walk into a small town in Italy and the musician is playing a song from Bobby! Life is full of beautiful coincidences. #BobbyInItaly

A post shared by Akshay Kumar (@akshaykumar) on Oct 9, 2018 at 6:45am PDT

ਦਰਅਸਲ ਡਿੰਪਲ ਨੇ ਇਟਲੀ 'ਚ ਇਕ ਸੜਕ 'ਤੇ 1973 'ਚ ਰਿਲੀਜ਼ ਹੋਈ ਆਪਣੀ ਡੈਬਿਊ ਫਿਲਮ 'ਬੌਬੀ' ਦੇ ਗੀਤ ਦੀ ਧੁੰਨ ਸੁਣੀ, ਜਿਸ ਤੋਂ ਬਾਅਦ ਉਹ ਆਪਣੇ ਆਪ ਨੂੰ ਰੋਕ ਨਾ ਸਕੀ ਤੇ ਡਾਂਸ ਕਰਨ ਲੱਗੀ। ਇਸੇ ਦੀ ਇਕ ਵੀਡੀਓ ਅਕਸ਼ੈ ਕੁਮਾਰ ਨੇ ਆਪਣੇ ਸੋਸ਼ਲ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਅਕਸ਼ੈ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ''ਜਦੋਂ ਤੁਸੀਂ ਇਟਲੀ ਦੇ ਇਕ ਛੋਟੇ ਸ਼ਹਿਰ 'ਚ ਸੜਕਾਂ 'ਤੇ ਘੁੰਮ ਰਹੇ ਹੋਵੋ ਤੇ ਇਕ ਮਿਊਜੀਸ਼ੀਅਨ 'ਬੌਬੀ' ਫਿਲਮ ਦਾ ਗੀਤ ਵਜਾ ਰਿਹਾ ਹੋਵੇ!''

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News