''ਭਾਜੀ ਇਨ ਪ੍ਰੋਬਲਮ'' ਤੋਂ ਬਾਅਦ ਗੁਰਪ੍ਰੀਤ ਘੁੱਗੀ ਨਾਲ ਅਕਸ਼ੈ ਕੁਮਾਰ ਮੁੜ ਸ਼ੇਅਰ ਕਰਨਗੇ ਸਕ੍ਰੀਨ

Saturday, November 3, 2018 2:31 PM

ਮੁੰਬਈ (ਬਿਊਰੋ)— ਜੇਕਰ ਭਾਰਤ ਨੂੰ ਸਰਵਉੱਚ ਪ੍ਰਤੀਭਾਵਾਂ ਦੀ ਧਰਤੀ ਵਜੋਂ ਮੰਨਿਆ ਜਾਂਦਾ ਹੈ ਤਾਂ ਨਿਸ਼ਚਿਤ ਤੌਰ 'ਤੇ ਉਸ ਦੀ ਰਾਜਧਾਨੀ ਪੰਜਾਬ ਬਾਰੇ ਵੀ ਲੋਕਾਂ ਦੀ ਇਹੀ ਰਾਏ ਹੈ। ਪੰਜਾਬੀਆਂ ਨੇ ਨਾ-ਸਿਰਫ ਪਾਲੀਵੁੱਡ 'ਚ ਸਗੋਂ ਬਾਲੀਵੁੱਡ 'ਚ ਵੀ ਆਪਣੇ ਹੁਨਰ ਦਾ ਲੋਹ ਮਨਵਾਇਆ ਹੈ। ਜਿਹੜੇ ਪੰਜਾਬੀ ਬਾਲੀਵੁੱਡ 'ਚ ਖਾਸ ਮੁਕਾਮ ਹਾਸਲ ਕਰ ਚੁੱਕੇ ਹਨ ਉਹ ਆਪਣੀਆਂ ਜੜ੍ਹਾਂ ਨਹੀਂ ਭੁੱਲਦੇ ਤੇ ਜਦੋਂ ਵੀ ਮੌਕਾ ਮਿਲਦਾ ਹੈ ਵਾਪਸ ਆਉਂਦੇ ਹਨ ਤੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਹਨ। ਇੱਥੇਂ ਅਸੀਂ ਗੱਲ ਕਰ ਰਹੇ ਹਾਂ ਬਾਲੀਵੁੱਡ ਦੇ ਖਿਲਾੜੀ ਕੁਮਾਰ ਤੇ ਪੰਜਾਬੀ ਗੱਭਰੂ ਅਕਸ਼ੈ ਦੀ। ਅਕਸ਼ੈ ਕੁਮਾਰ ਬਾਲੀਵੁੱਡ ਬਾਕਸ ਆਫਿਸ 'ਤੇ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਸਟਾਰਜ਼ 'ਚੋਂ ਇਕ ਹਨ।

PunjabKesari

ਜਾਣਕਾਰੀ ਮੁਤਾਬਕ ਅਕਸ਼ੈ ਕੁਮਾਰ, ਗਿੱਪੀ ਗਰੇਵਾਲ ਅਤੇ ਗੁਰਪ੍ਰੀਤ ਘੁੱਗੀ ਨਾਲ 2013 ਦੀ 'ਭਾਜੀ ਇਨ ਪ੍ਰੋਬਲਮ' 'ਚ ਦਿਖਾਈ ਦਿੱਤੇ ਸਨ। ਹੁਣ ਅਕਸ਼ੈ ਇਕ ਵਾਰ ਫਿਰ ਨਵੀਂ ਪੰਜਾਬੀ ਫਿਲਮ ਨਾਲ ਵਾਪਸੀ ਕਰ ਰਹੇ ਹਨ। ਇਹ ਜਾਣਕਾਰੀ ਖੁਦ ਪੰਜਾਬ ਦੇ ਮੋਸਟ ਵਰਸੇਟਾਈਲ ਐਕਟਰ ਗੁਰਪ੍ਰੀਤ ਘੁੱਗੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਕ ਵਾਰ ਫਿਰ ਦਰਸ਼ਕਾਂ ਨੂੰ ਘੁੱਗੀ ਨਾਲ ਅਕਸ਼ੈ ਕੁਮਾਰ ਦੀ ਬਿੰਦਾਸ ਕੈਮਿਸਟਰੀ ਦੇਖਣ ਨੂੰ ਮਿਲੇਗੀ। ਦੱਸ ਦੇਈਏ ਕਿ 'ਅਰਦਾਸ' ਫਿਲਮ 'ਚ ਆਪਣੇ ਅਭਿਨੈ ਨਾਲ ਸਾਰਿਆ ਦੇ ਦਿਲ ਜਿੱਤਣ ਵਾਲੇ ਗੁਰਪ੍ਰੀਤ ਘੁੱਗੀ ਬਹੁਤ ਜਲਦ 'ਅਰਦਾਸ 2' 'ਚ ਵੀ ਨਜ਼ਰ ਆਉਣਗੇ।


About The Author

Chanda

Chanda is content editor at Punjab Kesari