ਅਕਸ਼ੇ ਦੇ 'ਮਿਸ਼ਨ ਮੰਗਲ' ਦੀ ਪਹਿਲੀ ਤਸਵੀਰ ਹੋਈ ਵਾਇਰਲ

Thursday, November 8, 2018 10:16 AM
ਅਕਸ਼ੇ ਦੇ 'ਮਿਸ਼ਨ ਮੰਗਲ' ਦੀ ਪਹਿਲੀ ਤਸਵੀਰ ਹੋਈ ਵਾਇਰਲ

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਆਪਣੀਆਂ ਫਿਲਮਾਂ ਨਾਲ ਫੈਨਜ਼ 'ਚ ਆਪਣੀ ਥਾਂ ਹੋਰ ਪੱਕੀ ਕਰਦੇ ਜਾ ਰਹੇ ਹਨ। ਉਨ੍ਹਾਂ ਦੀਆਂ ਫਿਲਮਾਂ ਦੀਆਂ ਕਹਾਣੀਆਂ ਲੋਕਾਂ ਨੂੰ ਖੂਬ ਪਸੰਦ ਵੀ ਆਉਂਦੀਆਂ ਹਨ। ਇਸੇ ਲਈ ਉਹ ਇਕ ਤੋਂ ਬਾਅਦ ਇਕ ਫਿਲਮ ਸਾਈਨ ਕਰ ਰਹੇ ਹਨ। ਜਿੱਥੇ ਇਸ ਸਾਲ ਅੱਕੀ ਦੀ 'ਗੋਲਡ' ਰਿਲੀਜ਼ ਹੋਈ, ਉੱਥੇ ਹੀ ਉਨ੍ਹਾਂ ਨੇ ਦੂਜੀ ਕਾਮੇਡੀ ਫਿਲਮ 'ਹਾਉਸਫੁੱਲ 4' ਦੀ ਸ਼ੂਟਿੰਗ ਵੀ ਸ਼ੁਰੂ ਕਰ ਲਈ।

 

ਦੱਸ ਦੇਈਏ ਕਿ ਅਕਸ਼ੇ ਦੀ ਜਲਦ ਹੀ ਫਿਲਮ '2.0' ਵੀ ਰਿਲੀਜ਼ ਹੋਣ ਵਾਲੀ ਹੈ। ਹੁਣ ਖਬਰ ਆਈ ਹੈ ਕਿ ਅਕਸ਼ੇ ਆਪਣੀ ਅਗਲੀ ਫਿਲਮ 'ਮਿਸ਼ਨ ਮੰਗਲ' ਦੀ ਸ਼ੂਟਿੰਗ ਵੀ ਜਲਦ ਹੀ ਸ਼ੁਰੂ ਕਰਨ ਵਾਲੇ ਹਨ। ਅੱਕੀ ਨੇ ਫਾਸਕ ਸਟਾਰ ਸਟੂਡੀਓ ਤੇ ਕੇਪ ਆਫ ਗੁੱਡ ਫਿਲਮਜ਼ ਨਾਲ ਤਿੰਨ ਫਿਲਮਾਂ ਦਾ ਕਾਨਟ੍ਰੈਕਟ ਵੀ ਸਾਈਨ ਕਰ ਲਿਆ ਹੈ। ਅੱਕੀ ਦੀ ਇਸ ਮੰਗਲ ਯਾਤਰਾ 'ਚ ਉਨ੍ਹਾਂ ਨਾਲ ਵਿਦਿਆ ਬਾਲਨ, ਤਾਪਸੀ ਪਨੂੰ, ਸੋਨਾਕਸ਼ੀ ਸਿਨਹਾ, ਸ਼ਰਮਨ ਜੋਸ਼ੀ ਤੇ ਨਿਥਿਆ ਮੇਨਨ ਨਜ਼ਰ ਆਉਣ ਵਾਲੇ ਹਨ। ਫਿਲਮ ਦੀ ਕਹਾਣੀ ਮਾਰਸ ਮਿਸ਼ਨ ਦੀ ਹੈ, ਜਿਸ ਦੀ ਪਹਿਲੀ ਤਸਵੀਰ ਨੂੰ ਮੇਕਰਸ ਨੇ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤਾ ਹੈ ਅਤੇ ਇਸ ਨੂੰ ਅਕਸ਼ੇ ਕੁਮਾਰ ਨੇ ਵੀ ਅੱਗੇ ਸ਼ੇਅਰ ਕੀਤਾ ਹੈ। ਫਿਲਮ ਨੂੰ ਜਗਨ ਸ਼ਕਤੀ ਡਾਇਰੈਕਟ ਕਰਨਗੇ।

 


About The Author

sunita

sunita is content editor at Punjab Kesari