18ਵੀਂ ਵਰ੍ਹੇਗੰਢ ''ਤੇ ਅਕਸ਼ੈ-ਟਵਿੰਕਲ ਨੇ ਬੌਬੀ ਦਿਓਲ ਨਾਲ ਕੀਤੀ ਗ੍ਰੈਂਡ ਪਾਰਟੀ

1/17/2019 2:52:55 PM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਸਟਾਰ ਕਪੱਲ ਅਕਸ਼ੈ ਕੁਮਾਰ ਤੇ ਟਵਿੰਕਲ ਖੰਨਾ ਦੇ ਵਿਆਹ ਨੂੰ 18 ਸਾਲ ਹੋ ਗਏ ਹਨ। ਬੁੱਧਵਾਰ ਰਾਤ ਦੋਵਾਂ ਨੇ ਆਪਣੇ ਕਰੀਬੀ ਦੋਸਤਾਂ ਨਾਲ ਮੁੰਬਈ ਦੇ ਇਕ ਰੈਸਟੋਰੈਂਟ 'ਚ ਪਾਰਟੀ ਕੀਤੀ, ਜਿਥੇ ਬੌਬੀ ਦਿਓਲ ਤੇ ਅਨੂ ਧਵਨ ਵੀ ਮੌਜ਼ੂਦ ਸਨ। ਵ੍ਹਾਈਟ ਸ਼ਰਟ ਤੇ ਬ੍ਰਾਈਟ ਗੋਲਡਨ ਟਵਿੰਕਲ ਖੰਨਾ ਕਾਫੀ ਖੂਬਸੂਰਤ ਲੱਗ ਰਹੀ ਸੀ।

PunjabKesari

ਹਾਲਾਂਕਿ ਇਸ ਦੌਰਾਨ ਅਕਸ਼ੈ ਕੁਮਾਰ ਨੇ ਕੈਜ਼ੂਅਲ ਡਰੈੱਸ 'ਚ ਨਜ਼ਰ ਆਏ ਸਨ। ਉਨ੍ਹਾਂ ਨੇ ਬਲੈਕ ਟੀ-ਸ਼ਰਟ ਤੇ ਕਾਰਗੋ ਪ੍ਰਿੰਟਿਡ ਪੈਂਟ ਪਹਿਨੀ ਸੀ। ਬੌਬੀ ਦਿਓਲ ਵੀ ਪ੍ਰਿੰਟਿਡ ਬਲੈਕ ਟੀ-ਸ਼ਰਟ ਤੇ ਪੈਂਟ 'ਚ ਨਜ਼ਰ ਆਏ।

PunjabKesari

ਅਕਸ਼ੈ-ਟਵਿੰਕਲ ਦੀ ਪ੍ਰੇਮ ਕਹਾਣੀ ਫਿਲਮ ਇੰਟਰਨੈਸ਼ਨਲ ਖਿਲਾੜੀ ਦੇ ਸੈੱਟ 'ਤੇ ਸ਼ੁਰੂ ਹੋਈ ਸੀ। 17 ਜਨਵਰੀ 2001 ਨੂੰ ਉਨ੍ਹਾਂ ਨੇ ਵਿਆਹ ਕਰਵਾਇਆ ਸੀ। ਵਿਆਹ ਤੋਂ ਬਾਅਦ ਟਵਿੰਕਲ ਖੰਨਾ ਨੇ ਐਕਟਿੰਗ ਛੱਡ ਦਿੱਤੀ।

PunjabKesari

ਉਨ੍ਹਾਂ ਨੂੰ ਲਿਖਣਾ ਪਸੰਦ ਹੈ ਅਤੇ ਹੁਣ ਤੱਕ ਉਨ੍ਹਾਂ ਦੀਆਂ 3 ਕਿਤਾਬਾਂ ਆ ਚੁੱਕੀਆਂ ਹਨ। ਉਥੇ ਅਕਸ਼ੈ ਕੁਮਾਰ ਫਿਲਮਾਂ 'ਚ ਸਰਗਰਮ ਹਨ। ਉਨ੍ਹਾਂ ਦੀ ਆਉਣ ਵਾਲੀ ਫਿਲਮ 'ਕੇਸਰੀ' ਹੈ, ਜਿਸ ਦੀ ਸ਼ੂਟਿੰਗ 'ਚ ਹਾਲੇ ਉਹ ਰੁੱਝੇ ਹੋਏ ਹਨ।

PunjabKesari

ਇਸ ਤੋਂ ਇਲਾਵਾ ਉਨ੍ਹਾਂ ਕੋਲ 'ਗੁੱਡ ਨਿਊਜ਼', 'ਹਾਊਸਫੁੱਲ', 'ਮਿਸ਼ਨ ਮੰਗਲ' ਅਤੇ 'ਸੂਰਯਵੰਸ਼ੀ' ਹੈ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News