ਪ੍ਰੇਮਿਕਾ ਨਾਲ ਮੰਗਣੀ ਕਰ ਅਕਸ਼ੇ ਜਿੱਤਦਾ ਸੀ ਉਨ੍ਹਾਂ ਦਾ ਵਿਸ਼ਵਾਸ, ਫਿਰ ਲਿਜਾਂਦਾ ਸੀ ਸਿੱਧੀਵਿਨਾਇਕ ਮੰਦਰ...

9/9/2017 4:45:44 PM

ਮੁੰਬਈ— ਬਾਲੀਵੁੱਡ ਦੇ ਖਿਡਾਰੀ ਅਕਸ਼ੇ ਕੁਮਾਰ ਬੇਹੱਦ ਹੀ ਰੋਮਾਂਟਿਕ ਅੰਦਾਜ਼ ਦੇ ਦੱਸੇ ਜਾਂਦੇ ਹਨ। ਹਰ ਐਕਟਰ ਵਾਂਗ ਅਕਸ਼ੇ ਦੇ ਵੀ ਕਈ ਅਭਿਨੇਤਰੀਆਂ ਨਾਲ ਅਫੇਅਰ ਰਹੇ। ਅੱਜ ਅਸੀਂ ਜਨਮਦਿਨ ਦੇ ਮੌਕੇ ਤੁਹਾਨੂੰ ਉਨ੍ਹਾਂ ਦੇ ਅਫੇਅਰਜ਼ ਦੇ ਬਾਰੇ 'ਚ ਫਿਰ ਤੋਂ ਯਾਦ ਦਿਵਾ ਦਿੰਦੇ ਹਾਂ। ਇਕ ਇੰਟਰਵਿਊ 'ਚ ਰਵੀਨਾ ਟੰਡਨ ਨੇ ਕਿਹਾ ਸੀ ਕਿ ਅਕਸ਼ੇ ਆਪਣੀ ਗਰਲਫ੍ਰੈਂਡ ਨੂੰ ਭਰੋਸਾ ਦਿਵਾਉਣ ਲਈ ਉਸ ਨਾਲ ਤੁਰੰਤ ਮੰਗਣੀ ਕਰ ਲੈਂਦੇ ਸਨ।

PunjabKesari

ਅਕਸ਼ੇ ਅਤੇ ਪੂਜਾ ਬਤਰਾ ਵਿਚਕਾਰ ਉਦੋਂ ਤੋਂ ਅਫੇਅਰ ਸੀ ਜਦੋਂ ਤੋਂ ਉਨ੍ਹਾਂ ਨੇ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਵੀ ਨਹੀਂ ਕੀਤਾ ਸੀ। ਪੂਜਾ ਇਕ ਮਸ਼ਹੂਰ ਮਾਡਲ ਸੀ ਅਤੇ ਅਕਸ਼ੇ ਨੂੰ ਪੂਜਾ ਦੀ ਮਦਦ ਨਾਲ ਵੱਡੀਆਂ -ਵੱਡੀਆਂ ਪਾਰਟੀਆਂ 'ਚ ਜਾਣ ਦਾ ਮੌਕਾ ਮਿਲਦਾ ਸੀ। ਪੂਜਾ ਅਕਸ਼ੇ ਦੇ ਨਾਲ ਰਿਲੇਸ਼ਨ ਨੂੰ ਲੈ ਕੇ ਕਾਫੀ ਸੀਰੀਅਸ ਸੀ। ਉੱਥੇ ਕੁਝ ਲੋਕਾਂ ਦਾ ਕਹਿਣਾ ਸੀ ਕਿ ਅਕਸ਼ੇ ਨੇ ਅੱਗੇ ਵੱਧਣ ਲਈ ਉਨ੍ਹਾਂ ਦਾ ਇਸਤੇਮਾਲ ਕੀਤਾ ਸੀ। ਪੂਜਾ ਤੋਂ ਬਾਅਦ ਆਇਸ਼ਾ ਜੁਲਕਾ, ਸ਼ਿਲਪਾ ਸ਼ੈਟੀ, ਰਵੀਨਾ ਟੰਡਨ ਨਾਲ ਵੀ ਅਕਸ਼ੇ ਦਾ ਅਫੇਅਰ ਰਹਿ ਚੁੱਕੇ ਹਨ।

PunjabKesari

ਜ਼ਿਕਰਯੋਗ ਹੈ ਕਿ ਅਕਸ਼ੇ ਆਪਣੀ ਹਰ ਪ੍ਰੇਮਿਕਾ ਨੂੰ ਸਿੱਧੀਵਿਨਾਇਕ ਮੰਦਰ ਜ਼ਰੂਰ ਲੈ ਜਾਂਦੇ ਸਨ। ਅਕਸ਼ੇ ਕਾਫੀ ਫਲਰਟੀ ਨੇਚਰ ਦੇ ਸਨ। ਇਸ ਲਈ ਉਨ੍ਹਾਂ ਦਾ ਅਫੇਅਰ ਆਪਣੀ ਉਮਰ ਦੀ ਅਭਿਨੇਤਰੀ ਦੇ ਨਾਲ ਰੇਖਾ ਨਾਲ ਵੀ ਚੱਲਿਆ। ਇਹ ਅਫੇਅਰ ਬਾਲੀਵੁੱਡ ਦੇ ਸਭ ਤੋਂ ਹੈਰਾਨ ਕਰਨ ਵਾਲੇ ਅਫੇਅਰਜ਼ 'ਚੋਂ ਇਕ ਮੰਨਿਆ ਜਾਂਦਾ ਹੈ।

PunjabKesari 
ਫਿਲਮ 'ਖਿਲਾੜੀਓਂ ਦਾ ਖਿਲਾੜੀ' ਦੀ ਸ਼ੂਟਿੰਗ ਦੇ ਕੌਰਾਨ ਦੋਹਾਂ ਵਿਚਕਾਰ ਕਰੀਬੀਆਂ ਵਧੀਆਂ ਅਤੇ ਇਕ-ਦੂਜੇ ਨੂੰ ਡੇਟ ਕਰਨ ਲੱਗੇ। ਇਸ ਤੋਂ ਬਾਅਦ ਉਹ ਅਦਾਕਾਰ ਟਵਿੰਕਲ ਖੰਨਾ ਦੇ ਕਰੀਬ ਆਏ। ਕਿਹਾ ਜਾਂਦਾ ਹੈ ਕਿ ਅਕਸ਼ੇ ਟਵਿੰਕਲ ਨਾਲ ਵਿਆਹ ਕਰਨ ਦੇ ਮੂਡ 'ਚ ਨਹੀ ਸਨ ਪਰ ਟਵਿੰਕਲ ਦੀ ਮਾਂ ਡਿੰਪਲ ਕਪਾੜੀਆ ਨੇ ਅਕਸ਼ੇ 'ਤੇ ਵਿਆਹ ਕਰਨ ਦਾ ਦਬਾਅ ਬਣਾਇਆ ਅਤੇ ਉਨ੍ਹਾਂ ਨੂੰ ਵਿਆਹ ਕਰਨਾ ਪਿਆ। ਹੁਣ ਦੋਹਾਂ ਦੇ ਦੋ ਬੱਚੇ ਹਨ।

PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News