ਸੋਨਾਕਸ਼ੀ ਲਈ ਮੇਅਕੱਪ ਆਰਟਿਸਟ ਬਣੇ ਅਕਸ਼ੈ, ਵੀਡੀਓ ਵਾਇਰਲ

Wednesday, August 14, 2019 4:22 PM
ਸੋਨਾਕਸ਼ੀ ਲਈ ਮੇਅਕੱਪ ਆਰਟਿਸਟ ਬਣੇ ਅਕਸ਼ੈ, ਵੀਡੀਓ ਵਾਇਰਲ

ਮੁੰਬਈ(ਬਿਊਰੋ)— ਅਕਸ਼ੈ ਕੁਮਾਰ 'ਮਿਸ਼ਨ ਮੰਗਲ' ਦੀ ਆਪਣੀ ਪੂਰੀ ਟੀਮ ਨਾਲ ਫਿਲਮ ਦੇ ਪ੍ਰਮੋਸ਼ਨ 'ਚ ਬਿਜ਼ੀ ਹੈ। 'ਮਿਸ਼ਨ ਮੰਗਲ' ਦੀ ਟੀਮ ਨੂੰ ਅਕਸਰ ਫਿਲਮ ਦੇ ਪ੍ਰਚਾਰ ਦੌਰਾਨ ਮਸਤੀ ਕਰਦੇ ਹੋਏ ਦੇਖਿਆ ਗਿਆ ਹੈ। ਹੁਣ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ 'ਚ ਅਕਸ਼ੈ ਕੁਮਾਰ ਸੋਨਾਕਸ਼ੀ ਸਿਨਹਾ ਦੇ ਚਿਹਰੇ 'ਤੇ ਮੇਕਅੱਪ ਕਰ ਰਹੇ ਹਨ। ਅਕਸ਼ੈ ਜਦੋਂ ਸੋਨਾਕਸ਼ੀ ਸਿਨਹਾ ਦੇ ਚਿਹਰੇ 'ਤੇ ਮੇਕਅੱਪ ਕਰਦੇ ਹਨ ਤਾਂ ਉਹ ਮਸਤੀ 'ਚ ਸੋਨਾਕਸ਼ੀ ਦੇ ਨੱਕ 'ਤੇ ਮੇਕਅੱਪ ਕਰਨ ਵਾਲਾ ਬਰੱਸ਼ ਚੋਭ ਦਿੰਦੇ ਹਨ। ਸੋਨਾਕਸ਼ੀ ਇਸ ਤੋਂ ਬਾਅਦ ਅਕਸ਼ੈ ਕੁਮਾਰ ਨੂੰ ਮਸਤੀ 'ਚ ਮਾਰ ਦਿੰਦੀ ਹੈ ਅਤੇ ਦੋਵੇਂ ਹੱਸਣ ਲੱਗਦੇ ਹਨ।

 
 
 
 
 
 
 
 
 
 
 
 
 
 

.@akshaykumar turns makeup artist for @aslisona , but with these two, there is always a twist😉 #MissionMangal #SonakshiSinha #akshaykumar

A post shared by Mangesh Kamble (@mangesh_b.kamble) on Aug 13, 2019 at 5:23am PDT


ਇੰਨਾ ਹੀ ਨਹੀਂ ਹਾਲ ਹੀ 'ਚ ਅਕਸ਼ੈ ਕੁਮਾਰ ਆਪਣੀ ਫਿਲਮ ਦੇ ਪ੍ਰਚਾਰ ਲਈ ਪੂਰੀ ਟੀਮ ਨਾਲ ਦਿੱਲੀ ਆਏ ਸਨ। ਮੀਡੀਆ ਨਾਲ ਗੱਲਬਾਤ ਦੌਰਾਨ ਇਸ ਸਮੇਂ ਇਕ ਪੱਤਰਕਾਰ ਦਾ ਫੋਨ ਵੱਜਣ ਲੱਗਾ। ਅਕਸ਼ੈ ਕੁਮਾਰ ਨੇ ਉਹ ਫੋਨ ਚੁੱਕਿਆ ਅਤੇ ਕਿਹਾ,''ਅਸੀਂ ਇਕ ਪ੍ਰੈੱਸ ਕਾਂਫਰੈਂਸ 'ਚ ਹਾਂ, ਮੈਂ ਅਕਸ਼ੈ ਕੁਮਾਰ ਬੋਲ ਰਿਹਾ ਹਾਂ, ਥੋੜ੍ਹੀ ਦੇਰ ਵਿੱਚ ਫੋਨ ਕਰਦੇ ਹਾਂ।'' ਇਸ ਤੋਂ ਬਾਅਦ ਇਹ ਵੀਡੀਓ ਵੀ ਵਾਇਰਲ ਹੋ ਗਿਆ। ਜੇਕਰ ਫਿਲਮ ਦੀ ਗੱਲ ਕਰੀਏ ਤਾਂ 'ਮਿਸ਼ਨ ਮੰਗਲ' 15 ਅਗਸਤ ਨੂੰ ਰਿਲੀਜ਼ ਹੋ ਰਹੀ ਹੈ।


About The Author

manju bala

manju bala is content editor at Punjab Kesari