ਆਲਮਗੀਰ ਖਾਨ ਦਾ ਨਵਾਂ ਗੀਤ ‘ਟਿੱਕ ਟਾਕ’ ਹੋਇਆ ਰਿਲੀਜ਼ (ਵੀਡੀਓ)

Sunday, September 15, 2019 3:28 PM
ਆਲਮਗੀਰ ਖਾਨ ਦਾ ਨਵਾਂ ਗੀਤ ‘ਟਿੱਕ ਟਾਕ’ ਹੋਇਆ ਰਿਲੀਜ਼ (ਵੀਡੀਓ)

ਜਲੰਧਰ (ਬਿਊਰੋ) — ਸੰਗੀਤ ਜਗਤ ਦਾ ਦਾਇਰਾ ਦਿਨੋਂ-ਦਿਨ ਵੱਡਾ ਹੋ ਰਿਹਾ ਅਤੇ ਆਏ ਦਿਨ ਨਵੇਂ-ਨਵੇਂ ਕਲਾਕਾਰ ਇਸ ਖੇਤਰ 'ਚ ਆ ਰਹੇ ਹਨ। ਅਜਿਹਾ ਹੀ ਇਕ ਗਾਇਕ ਹੈ ਆਲਮਗੀਰ ਖਾਨ। ਜੀ ਹਾਂ, ਹਾਲ ਹੀ ’ਚ ਆਲਮਗੀਰ ਖਾਨ ਦਾ ਨਵਾਂ ਗੀਤ 'ਟਿੱਕ ਟਾਕ' ਰਿਲੀਜ਼ ਹੋਇਆ ਹੈ। ਦੱਸ ਦਈਏ ਕਿ ਆਲਮਗੀਰ ਖਾਨ ਨੇ ਆਪਣੇ ਗੀਤ 'ਟਿੱਕ ਟਾਕ' ਨਾਲ ਸੰਗੀਤ ਜਗਤ 'ਚ ਡੈਬਿਊ ਕੀਤਾ ਹੈ। ਆਲਮਗੀਰ ਦੇ ਇਸ ਗੀਤ ਦੇ ਬੋਲ ਗੁਰਪ੍ਰੀਤ ਸੇਖੋਂ ਵਲੋਂ ਸ਼ਿੰਗਾਰੇ ਗਏ ਹਨ, ਜਿਸ ਨੂੰ ਮਿਊਜ਼ਿਕ ਗੋਲਡੀ ਸ਼ਰਮਾ ਨੇ ਦਿੱਤਾ ਹੈ। ਆਲਮਗੀਰ ਦੇ ਗੀਤ 'ਟਿੱਕ ਟਾਕ' ਦੇ ਪ੍ਰੋਡਿਊਸਰ ਤਲਜਿੰਦਰ ਸਿੰਘ ਨਾਗਰਾ ਹੈ ਅਤੇ ਗੀਤ ਦੀ ਵੀਡੀਓ ਨੂੰ ਟੈਲੀਟਿਊਨ ਵਲੋਂ ਬਣਾਇਆ ਗਿਆ ਹੈ। ਇਸ ਗੀਤ ਨੂੰ ਵਿਟਲ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਆਲਮਗੀਰ ਖਾਨ ਦੇ ਗੀਤ ‘ਟਿੱਕ ਟਾਕ’ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਗੀਤ ਨੂੰ ਆਉਣ ਵਾਲੇ ਦਿਨਾਂ ’ਚ ਹੋਰ ਜ਼ਿਆਦਾ ਪਿਆਰ ਮਿਲੇਗਾ।


About The Author

manju bala

manju bala is content editor at Punjab Kesari