ਕ੍ਰਿਕਟ ਵਿਸ਼ਵ ਕੱਪ 2019 ਤੇ ਈਦ ਮੌਕੇ ਰਿਲੀਜ਼ ਹੋਵੇਗੀ ''ਭਾਰਤ''

Tuesday, May 14, 2019 4:04 PM
ਕ੍ਰਿਕਟ ਵਿਸ਼ਵ ਕੱਪ 2019 ਤੇ ਈਦ ਮੌਕੇ ਰਿਲੀਜ਼ ਹੋਵੇਗੀ ''ਭਾਰਤ''

ਮੁੰਬਈ(ਬਿਊਰੋ)— ਸਲਮਾਨ ਦੇ ਪ੍ਰਸ਼ੰਸਕਾਂ ਲਈ 5 ਜੂਨ 2019 ਯਕੀਨਨ ਇਕ ਬੇਹੱਦ ਖਾਸ ਦਿਨ ਹੋਵੇਗਾ ਕਿਉਂਕਿ ਇਸ ਦਿਨ ਸਾਲ ਦੀ ਬਹੁਤ ਉਡੀਕੀ ਜਾਣ ਵਾਲੀ ਫਿਲਮ 'ਭਾਰਤ' ਈਦ ਦੇ ਤਿਉਹਾਰ ਅਤੇ ਵਿਸ਼ਵ ਕੱਪ 'ਚ ਟੀਮ ਇੰਡੀਆ ਦਾ ਪਹਿਲਾ ਮੈਚ ਵੀ ਉਸੇ ਦਿਨ ਖੇਡਿਆ ਜਾਵੇਗਾ। ਇਹ ਈਦ ਸਾਰਿਆਂ ਲਈ ਸਪੈਸ਼ਲ ਹੋਵੇਗੀ ਕਿਉਂਕਿ 'ਭਾਰਤ' ਨਾਲ ਦਿਨ ਦੀ ਸ਼ੁਰੂਆਤ ਸ਼ਾਨਦਾਰ ਹੋਵੇਗੀ ਅਤੇ ਇਸੇ ਹੀ ਦਿਨ ਦਰਸ਼ਕਾਂ ਨੂੰ ਸ਼ਾਨਦਾਰ ਕ੍ਰਿਕਟ ਮੈਚ ਨਾਲ ਮਨੋਰੰਜਨ ਦਾ ਡਬਲ ਡੋਜ਼ ਮਿਲੇਗਾ।
ਨਿਰਦੇਸ਼ਕ ਅਲੀ ਅੱਬਾਸ ਜ਼ਫਰ ਨੇ ਇਸ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਦਿਨ ਭਾਰਤ ਦੀ ਟੀਮ ਖੇਡੇਗੀ ਅਤੇ ਪਹਿਲਾ ਮੈਚ ਜੀਤੇਗੀ ਅਤੇ ਸਾਡੀ ਫਿਲਮ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਜੂਨ 'ਚ ਮਨੋਰੰਜਨ ਲਈ ਇਹ ਬਿਲਕੁੱਲ ਠੀਕ ਸਮਾਂ ਹੈ। ਅਲੀ ਦੱਸਦੇ ਹਨ ਕਿ ਉਨ੍ਹਾਂ ਦੀ ਫਿਲਮ ਨੂੰ ਹਮੇਸ਼ਾ ਤੋਂ ਈਦ 'ਤੇ ਰਿਲੀਜ਼ ਕਰਨ ਦੀ ਯੋਜਨਾ ਬਣਾਈ ਗਈ ਸੀ। ਜਦੋਂ ਅਸੀਂ ਫਿਲਮ ਦੀ ਘੋਸ਼ਣਾ ਕੀਤੀ ਸੀ, ਉਦੋਂ ਤੱਕ ਵਿਸ਼ਵ ਕੱਪ ਦਾ ਸ਼ੈਡੀਊਲ ਘੋਸ਼ਿਤ ਨਹੀਂ ਹੋਇਆ ਸੀ। ਇਹ ਇਕ ਸੰਯੋਗ ਹੈ ਕਿ ਭਾਰਤ ਦਾ ਪਹਿਲਾ ਮੈਚ ਅਤੇ ਈਦ ਇਕ ਹੀ ਦਿਨ ਹੈ। ਫਿਲਮ 'ਚ ਸਲਮਾਨ ਅਤੇ ਕੈਟਰੀਨਾ ਦੇ ਨਾਲ-ਨਾਲ ਤੱਬੂ, ਜੈਕੀ ਸ਼ਰਾਫ, ਦਿਸ਼ਾ ਪਟਾਨੀ, ਨੋਰਾ ਫਤੇਹੀ ਅਤੇ ਸੁਨੀਲ ਗਰੋਵਰ ਵਰਗੇ ਕਲਾਕਾਰ ਸ਼ਾਮਿਲ ਹਨ।


Edited By

Manju

Manju is news editor at Jagbani

Read More