ਮਸ਼ਹੂਰ ਕਾਮੇਡੀਅਨ ਅਲੀ ਅਸਗਰ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ

Tuesday, March 12, 2019 10:24 AM
ਮਸ਼ਹੂਰ ਕਾਮੇਡੀਅਨ ਅਲੀ ਅਸਗਰ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ

ਜਲੰਧਰ(ਬਿਊਰੋ)— 'ਕਾਮੇਡੀ ਨਾਈਟਸ ਵਿੱਦ ਕਪਿਲ' 'ਚ ਦਾਦੀ ਦੀ ਭੂਮਿਕਾ 'ਚ ਨਜ਼ਰ ਆ ਚੁੱਕੇ ਕਾਮੇਡੀਅਨ ਅਲੀ ਅਸਗਰ ਸੋਮਵਾਰ ਨੂੰ ਕਾਰ ਦੁਰਘਟਨਾ ਦਾ ਸ਼ਿਕਾਰ ਹੋ ਗਏ । ਚੰਗੀ ਖਬਰ ਇਹ ਹੈ ਕਿ ਉਨ੍ਹਾਂ ਨੂੰ ਇਸ ਦੁਰਘਟਨਾ 'ਚ ਕੋਈ ਵੀ ਨੁਕਸਾਨ ਨਹੀਂ ਹੋਇਆ ਹੈ। ਇਸ ਗੱਲ ਦੀ ਖਬਰ ਬਾਅਦ 'ਚ ਅਲੀ ਨੇ ਟਵੀਟ ਕਰ ਦੱਸੀ। ਟੀ. ਵੀ. ਐਕਟਰ ਅਤੇ ਕਾਮੇਡੀਅਨ ਅਲੀ ਅਸਗਰ ਦੱਖਣੀ ਮੁੰਬਈ 'ਚ ਆਪਣੀ ਕਾਰ ਚਲਾ ਰਹੇ ਸਨ। ਜਦੋਂ ਉਹ ਇਕ ਸਿਗਨਲ 'ਤੇ ਰੁੱਕੇ ਤਾਂ ਕਿਸੇ ਨੇ ਉਨ੍ਹਾਂ ਦੀ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਅਲੀ ਦੀ ਕਾਰ ਅੱਗੇ ਖੜ੍ਹੇ ਇਕ ਟਰੱਕ ਨਾਲ ਟਕਰਾਈ।

ਖਬਰ ਮੁਤਾਬਕ ਅਲੀ ਨੇ ਦੱਸਿਆ ਕਿ ਮੈਂ ਕਾਰ ਚਲਾ ਰਿਹਾ ਸੀ। ਮੈਂ ਸਿਗਨਲ 'ਤੇ ਇੰਤਜ਼ਾਰ ਕਰ ਰਿਹਾ ਸੀ ਉਦੋਂ ਮੈਨੂੰ ਤੇਜ਼ ਆਵਾਜ਼ ਆਈ। ਇਸ ਤੋਂ ਬਾਅਦ ਮੇਰੀ ਗੱਡੀ ਅੱਗੇ ਖੜ੍ਹੇ ਟਰੱਕ ਨਾਲ ਟਕਰਾਈ ਅਤੇ ਪੂਰੀ ਗੱਡੀ ਹਾਦਸਾਗਰਸਤ ਹੋ ਗਈ। ਉਨ੍ਹਾਂ ਨੇ ਕਿਹਾ,''ਭਗਵਾਨ ਦੀ ਕ੍ਰਿਪਾ ਨਾਲ ਕੁਝ ਨਹੀਂ ਹੋਇਆ। ਜੇਕਰ ਗੱਡੀ ਚੱਲ ਰਹੀ ਹੁੰਦੀ ਤਾਂ ਕੀ ਹੁੰਦਾ ਜਾਂ ਫਿਰ ਜੇਕਰ ਆਲੇ-ਦੁਆਲੇ ਲੋਕ ਚੱਲ ਰਹੇ ਹੁੰਦੇ ਤਾਂ ਕੀ ਹੁੰਦਾ। ਲੋਕ ਇਸ ਤਰ੍ਹਾਂ ਗੱਡੀ ਕਿਉਂ ਚਲਾਉਂਦੇ ਹਨ? ਇਸ ਤੋਂ ਬਾਅਦ ਮੈਂ ਹਿੱਲ ਗਿਆ ਹਾਂ।'' ਇਸ ਤੋਂ ਬਾਅਦ ਅਲੀ ਅਸਗਰ ਨੇ ਟਵੀਟ ਕਰ ਪੁਲਸ ਦਾ ਧੰਨਵਾਦ ਦਿੱਤਾ।


Edited By

Manju

Manju is news editor at Jagbani

Read More