ਰਿਚਾ ਚੱਢਾ ਨੂੰ ਡੇਟ ਕਰ ਰਿਹੈ ''3 ਇਡੀਅਟਸ'' ਦਾ ਇਹ ਐਕਟਰ, 1 ਸਾਲ ਤੋਂ ਹਨ ਰਿਲੇਸ਼ਨ ''ਚ
10/15/2017 6:45:12 PM
ਮੁੰਬਈ (ਬਿਊਰੋ)— 'ਫੁਕਰੇ' ਫੇਮ ਐਕਟਰ ਅਲੀ ਫਜ਼ਲ 31 ਸਾਲ ਦੇ ਹੋ ਚੁੱਕੇ ਹਨ। 15 ਅਕਤੂਬਰ 1988 ਨੂੰ ਲਖਨਊ 'ਚ ਜਨਮੇ ਅਲੀ ਡਾਇਰੈਕਟਰ ਰਾਜੂ ਹਿਰਾਨੀ ਦੀ ਫਿਲਮ '3 ਇਡੀਅਟਸ' 'ਚ ਪਹਿਲੀ ਵਾਰ ਗੈਸਟ ਅਪੀਅਰੈਂਸ 'ਚ ਨਜ਼ਰ ਆਏ। ਉਹ ਆਪਣੇ ਇਕ ਦੋਸਤ ਦੇ ਕਹਿਣ 'ਤੇ ਫਿਲਮ ਇੰਡਸਟਰੀ 'ਚ ਆਏ। ਅਸਲ 'ਚ ਦੇਹਰਾਦੂਨ 'ਚ ਸਕੂਲਿੰਗ ਦੌਰਾਨ ਉਨ੍ਹਾਂ ਦੇ ਦੋਸਤ ਨੇ ਕਿਹਾ ਕਿ ਉਹ ਇੰਗਲਿਸ਼ ਚੰਗੀ ਬੋਲਦੇ ਹਨ ਤੇ ਦੇਖਣ 'ਚ ਵੀ ਠੀਕ ਹਨ। ਫਿਰ ਉਨ੍ਹਾਂ ਨੇ ਸ਼ੋਅ 'ਦਿ ਟੈਂਪੇਸਟ' ਕੀਤਾ। ਇਸ ਤੋਂ ਬਾਅਦ ਪਲੇਅ ਕਰਨ ਲੱਗੇ ਤੇ ਇਸੇ ਦੌਰਾਨ ਕਿਸੇ ਨੇ ਅਲੀ ਦੇ ਨਾਂ ਦਾ ਜ਼ਿਕਰ ਰਾਜੂ ਹਿਰਾਨੀ ਨਾਲ ਕੀਤਾ।
ਸੂਤਰਾਂ ਮੁਤਾਬਕ ਅਲੀ ਫਜ਼ਲ ਆਪਣੀ ਕੋ-ਸਟਾਰ ਰਿਚਾ ਚੱਢਾ ਨੂੰ ਡੇਟ ਕਰ ਰਹੇ ਹਨ। ਦੋਵੇਂ ਪਿਛਲੇ ਇਕ ਸਾਲ ਤੋਂ ਰਿਲੇਸ਼ਨਸ਼ਿਪ 'ਚ ਹਨ ਤੇ ਛੇਤੀ ਹੀ ਇਸ ਨੂੰ ਜਨਤਕ ਕਰਨ ਵਾਲੇ ਹਨ। ਇਹੀ ਵਜ੍ਹਾ ਹੈ ਕਿ ਹਾਲ ਹੀ 'ਚ ਦੋਵਾਂ ਨੂੰ ਵੈਨਿਸ ਫਿਲਮ ਫੈਸਟੀਵਲ 'ਚ ਹੱਥਾਂ 'ਚ ਹੱਥ ਪਾਈ ਦੇਖਿਆ ਗਿਆ। ਦੱਸਣਯੋਗ ਹੈ ਕਿ 2013 'ਚ ਆਈ 'ਫੁਕਰੇ' 'ਚ ਰਿਚਾ ਨੇ 'ਭੋਲੀ ਪੰਜਾਬਣ' ਤੇ ਅਲੀ ਨੇ 'ਜ਼ਫਰ ਭਾਈ' ਦਾ ਕਿਰਦਾਰ ਨਿਭਾਇਆ ਸੀ। ਹੁਣ ਛੇਤੀ ਹੀ ਇਹ ਕੱਪਲ 'ਫੁਕਰੇ ਰਿਟਰਨਜ਼' 'ਚ ਸਕ੍ਰੀਨ ਸ਼ੇਅਰ ਕਰੇਗਾ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ