ਬਾਲੀਵੁੱਡ ''ਤੇ ਫੁੱਟਿਆ ਕੰਗਨਾ ਰਣੌਤ ਦਾ ਗੁੱਸਾ

Saturday, February 9, 2019 9:11 AM

ਮੁੰਬਈ(ਬਿਊਰੋ)— ਕੰਗਨਾ ਰਣੌਤ ਦੀ ਫਿਲਮ 'ਮਣੀਕਰਣਿਕਾ ਦਿ ਕੁਈਨ ਆਫ ਝਾਂਸੀ' ਨੂੰ ਸਭ ਤੋਂ ਕਾਫੀ ਚੰਗਾ ਰਿਸਪਾਂਸ ਮਿਲ ਰਿਹਾ ਹੈ ਪਰ ਇਸ ਤੋਂ ਬਾਅਦ ਵੀ ਕੰਗਨਾ ਕਾਫੀ ਗੁੱਸੇ 'ਚ ਹੈ। ਇਨ੍ਹਾਂ ਹੀ ਨਹੀਂ ਕੰਗਨਾ ਦੇ ਗੁੱਸੇ ਦਾ ਇਸ ਵਾਰ ਸ਼ਿਕਾਰ ਬਣਿਆ ਹੈ ਪੂਰਾ ਬਾਲੀਵੁੱਡ। ਜੀ ਹਾਂ, ਹਾਲ ਹੀ 'ਚ ਕੰਗਨਾ ਨੇ ਕਿਹਾ ਕਿ ਜਦੋਂ ਆਲੀਆ ਦੀ ਫਿਲਮ 'ਰਾਜ਼ੀ' ਰਿਲੀਜ਼ ਹੋਈ ਸੀ ਤਾਂ ਉਸ ਨੇ ਇਹ ਸੋਚੇ ਬਿਨਾ ਕੀ ਉਹ ਕਰਨ ਜੌਹਰ ਅਤੇ ਆਲੀਆ ਦੀ ਫਿਲਮ ਹੈ ਉਸ ਨੇ ਇਸ ਦੀ ਕਾਫੀ ਤਾਰੀਫ ਕੀਤੀ ਸੀ ਪਰ ਜਦੋ ਉਸ ਦੀ ਫਿਲਮ ਨੂੰ ਬਾਲੀਵੁੱਡ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਮਿਲੀ ਤਾਂ ਉਸ ਦਾ ਗੁੱਸਾ ਤਾਂ ਜਾਇਜ਼ ਹੈ।
PunjabKesari
ਹਾਲ ਹੀ 'ਚ ਆਲੀਆ ਵੀ ਆਪਣੀ ਫਿਲਮ 'ਗਲੀ ਬੁਆਏ' ਦੀ ਪ੍ਰਮੋਸ਼ਨ 'ਚ ਬਿਜ਼ੀ ਹੈ ਅਤੇ ਇਕ ਇਵੈਂਟ 'ਤੇ ਉਸ ਨੂੰ ਇਸ ਬਾਰੇ ਸਵਾਲ ਕੀਤਾ ਤਾਂ ਆਲੀਆ ਨੇ ਕਿਹਾ,''ਮੈਂ ਉਮੀਦ ਕਰਦੀ ਹਾਂ ਕਿ ਉਹ ਮੈਨੂੰ ਨਾਪਸੰਦ ਨਾ ਕਰੇ। ਮੈਂ ਕੁਝ ਵੀ ਜਾਣਬੁੱਝ ਕੇ ਨਹੀਂ ਕੀਤਾ।
PunjabKesari
ਜੇਕਰ ਉਹ ਨਾਰਾਜ਼ ਹੈ ਤਾਂ ਮੈਂ ਆਪ ਨਿੱਜੀ ਤੌਰ 'ਤੇ ਉਨ੍ਹਾਂ ਤੋਂ ਮੁਆਫੀ ਮੰਗ ਲਵਾਂਗੀ ਪਰ ਮੈਂ ਇਨਸਾਨ ਅਤੇ ਐਕਟਰ ਦੇ ਤੌਰ 'ਤੇ ਉਨ੍ਹਾਂ ਨੂੰ ਕਾਫੀ ਪਸੰਦ ਕਰਦੀ ਹਾਂ।


About The Author

manju bala

manju bala is content editor at Punjab Kesari