ਬਰਥਡੇ ਸੈਲੀਬ੍ਰੇਟ ਕਰਨ ਲਈ ਅੱਧੀ ਰਾਤ ਆਲੀਆ ਦੇ ਘਰ ਪਹੁੰਚੇ ਰਣਬੀਰ

3/15/2019 10:37:33 AM

ਜਲੰਧਰ(ਬਿਊਰੋ)— ਅੱਜ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਦਾ ਜਨਮਦਿਨ ਹੈ ਅਤੇ ਉਹ 26 ਸਾਲ ਦੀ ਹੋ ਗਈ ਹੈ। ਜੇਕਰ ਪੁੱਛਿਆ ਜਾਵੇ ਕਿ ਉਨ੍ਹਾਂ ਦੇ ਜਨਮਦਿਨ 'ਤੇ ਉਨ੍ਹਾਂ ਨੂੰ ਵਿਸ਼ ਕਰਨ ਵਾਲਿਆਂ ਦੀ ਲਿਸਟ 'ਚ ਕਿਸ ਦਾ ਨਾਮ ਸਭ ਤੋਂ 'ਤੇ ਹੈ? ਤਾਂ ਸ਼ਾਇਦ ਉਹ ਨਾਮ ਹੋਵੇਗਾ ਉਨ੍ਹਾਂ ਦੇ ਬੁਆਏਫਰੈਂਡ ਅਤੇ  ਐਕਟਰ ਰਣਬੀਰ ਕਪੂਰ ਦਾ।

PunjabKesari
ਆਲੀਆ ਦਾ ਜਨਮਦਿਨ ਸੈਲੀਬ੍ਰੇਟ ਕਰਨ ਲਈ ਰਣਬੀਰ ਅੱਧੀ ਰਾਤ ਨੂੰ ਉਨ੍ਹਾਂ ਦੇ ਘਰ ਪਹੁੰਚ ਗਏ। ਹਾਲਾਂਕਿ ਇਸ ਦੌਰਾਨ ਆਲੀਆ ਭੱਟ ਆਪਣੇ ਘਰ ਦੇ ਬਾਹਰ ਨਜ਼ਰ ਨਹੀਂ ਆਈ। ਦੋਵਾਂ ਦੇ ਅਫੇਅਰ ਦੀਆਂ ਖਬਰਾਂ ਉਸ ਸਮੇਂ ਸਾਹਮਣੇ ਆਈਆਂ ਸਨ।

PunjabKesari
ਜਦੋਂ ਅਦਾਕਾਰਾ ਸੋਨਮ ਕਪੂਰ ਦੀ ਰਿਸੈਪਸ਼ਨ 'ਚ ਦੋਵਾਂ ਨੇ ਇਕੱਠੇ ਤਸਵੀਰ ਖਿੱਚਵਾਈ ਸੀ। ਇਸ ਤੋਂ ਬਾਅਦ ਆਪਣੀ ਫਿਲਮ 'ਸੰਜੂ' ਦੇ ਪ੍ਰਮੋਸ਼ਨ ਦੌਰਾਨ ਰਣਬੀਰ ਨੇ ਖੁਲਾਸਾ ਕੀਤਾ ਸੀ ਕਿ ਦੋਵੇਂ ਇਕ-ਦੂੱਜੇ ਨੂੰ ਡੇਟ ਕਰ ਰਹੇ ਹਨ। ਇਸ ਤੋਂ ਬਾਅਦ ਦੋਵਾਂ ਨੂੰ ਕਈ ਵਾਰ ਇਕੱਠੇ ਦੇਖਿਆ ਗਿਆ।

PunjabKesari
ਦੱਸ ਦੇਈਏ ਕਿ ਆਲੀਆ ਅਤੇ ਰਣਬੀਰ ਇਨੀਂ ਦਿਨੀਂ ਕਰਨ ਜੌਹਰ ਦੇ ਪ੍ਰੋਡਕਸ਼ਨ ਅਤੇ ਅਯਾਨ ਮੁਖਰਜ਼ੀ ਦੇ ਡਾਇਰੈਕਸ਼ਨ 'ਚ ਬਣ ਰਹੀ ਫਿਲਮ 'ਬ੍ਰਹਮਾਸਤਰ' 'ਚ ਇਕੱਠੇ ਕੰਮ ਕਰ ਰਹੇ ਹਨ। ਫਿਲਮ ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਉਤਸ਼ਾਹ ਹੈ। ਇਹ ਫਿਲਮ ਇਸੇ ਸਾਲ 20 ਦਸੰਬਰ ਨੂੰ ਰਿਲੀਜ਼ ਹੋਵੇਗੀ।

PunjabKesari

 
 
 
 
 
 
 
 
 
 
 
 
 
 

Happy birthday Alia 🎂 #aliabhatt #happybiryhdayalia #love #birthdaygirl

A post shared by Filmy Chutzpah (@filmy_chutzpah) on Mar 14, 2019 at 3:08pm PDT

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News