''ਗ੍ਰੇਟ ਵੁਮੈਨ ਐਵਾਰਡ'' ''ਚ ਆਲੀਆ ਭੱਟ ਦਾ ਨਜ਼ਰ ਆਇਆ ਇਹ ਵੱਖਰਾ ਲੁਕ

Friday, April 21, 2017 4:18 PM
''ਗ੍ਰੇਟ ਵੁਮੈਨ ਐਵਾਰਡ'' ''ਚ ਆਲੀਆ ਭੱਟ ਦਾ ਨਜ਼ਰ ਆਇਆ ਇਹ ਵੱਖਰਾ ਲੁਕ

ਮੁੰਬਈ— ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਦੁਬਈ ''ਚ ਆਯੋਜਿਤ ਹੋਏ 7ਵੇਂ ਗ੍ਰੇਟ ਵੁਮੈਨ ਐਵਾਰਡ ''ਚ ਸ਼ਾਮਲ ਹੋਈ ਸੀ। ਇਸ ਐਵਾਰਡ ਸੈਰੇਮਨੀ ਮੌਕੇ ਆਲੀਆ ਦੀ ਵੱਖਰੀ ਲੁਕ ਦੇਖਣ ਨੂੰ ਮਿਲੀ। ਇਸ ਲਾਲ ਰੰਗ ਦੇ ਗਾਉਨ ''ਚ ਆਲੀਆ ਬੇਹਦ ਖੂਬਸੂਰਤ ਲੱਗ ਰਹੀ ਸੀ। ਇੰਨਾ ਹੀ ਨਹੀਂ ਕੈਮਰਾ ਵੀ ਉਨ੍ਹਾਂ ਨੂੰ ਹੀ ਕੈਪਚਰ ਕਰਨ ਲੱਗਾ ਹੋਇਆ ਸੀ। ਇਸ ਐਵਾਰਫ ਸੈਰੇਮਨੀ ''ਚ ਆਲੀਆ ਤੋਂ ਇਲਾਵਾ ਬਾਲੀਵੁੱਡ ਦੇ ਕਈ ਸਿਤਾਰੇ ਵੀ ਨਜ਼ਰ ਆ ਰਹੇ ਸੀ। ਇਸ ਮੌਕੇ ਆਲੀਆ ਤੋਂ ਇਲਾਵਾ ਵਾਨੀ ਕਪੂਰ, ਫਰਾਹ ਖਾਨ, ਯੂਲੀਆ ਵੰੰਤੂਰ ਅਤੇ ਈਸ਼ਾ ਸਟਾਰ ਵੀ ਐਵਾਰਡ ਸੈਰੇਮਨੀ ''ਚ ਸ਼ਾਮਲ ਹੋਏ ਸੀ।

ਹਾਲ ਹੀ ''ਚ ਰਿਲੀਜ਼ ਹੋਈ ਆਲੀਆ ਦੀ ਫਿਲਮ ''ਬਦਰੀਨਾਥ ਕੀ ਦੁਲਹਨੀਆ'' ਨੇ ਬਾਕਸ ਆਫਿਸ ''ਤੇ ਬਹੁਤ ਵਧੀਆ ਕਾਰੋਬਾਰ ਕੀਤਾ ਸੀ। ਇਸ ਫਿਲਮ ''ਚ ਬਾਲੀਵੁੱਡ ਅਭਿਨੇਤਾ ਵਰੁਣ ਧਵਨ ਅਹਿਮ ਭੂਮਿਕਾ ''ਚ ਨਜ਼ਰ ਆਏ ਸੀ। ਇਨ੍ਹਾਂ ਦੋਵਾਂ ਦੀ ਇਸ ਫਿਲਮ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਪਿਆਰ ਮਿਲਿਆ ਹੈ।