ਇੰਟਰਵਿਊ ਦੌਰਾਨ ਆਲੀਆ ਆਈ ਚਿੱਲ ਮੂਡ 'ਚ, ਸੜਕ ਵਿਚਕਾਰ ਅਜਿਹਾ ਕੰਮ ਕਰਨ ਦਾ ਕੀਤਾ ਖੁਲਾਸਾ!
7/18/2017 5:12:04 PM
ਮੁੰਬਈ— 'ਉੜਤਾ ਪੰਜਾਬ' ਲਈ ਆਈਫਾ 'ਚ ਬੈਸਟ ਅਦਾਕਾਰਾ ਦੀ ਟਰਾਫੀ ਜਿੱਤਣ ਵਾਲੀ ਆਲੀਆ ਭੱਟ ਨੇ ਹਾਲ ਹੀ 'ਚ ਇਕ ਵੱਡਾ ਖੁਲਾਸਾ ਕੀਤਾ ਹੈ। ਹਾਲਾਂਕਿ ਇਹ 'ਉੜਤਾ ਪੰਜਾਬ' ਲਈ ਨਹੀਂ ਬਲਕਿ ਉਨ੍ਹਾਂ ਦੀ ਦੂਜੀ ਫਿਲਮ 'ਹਾਈਵੇ' ਨੂੰ ਲੈ ਕੇ ਹੈ।
ਆਲੀਆ ਭੱਟ ਨੇ ਇਕ ਇੰਟਰਵਿਊ 'ਚ ਦੱਸਿਆ ਕਿ ਇਮਤਿਆਜ਼ ਅਲੀ ਦੇ ਕਾਰਨ 'ਹਾਈਵੇ' ਫਿਲਮ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਨੂੰ ਪਬਲਿਕ ਪਲੇਸ 'ਚ ਬਾਥਰੂਮ ਜਾਣਾ ਪਿਆ ਸੀ। ਆਲੀਆ ਭੱਟ ਨੇ ਦੱਸਿਆ ਕਿ 'ਹਾਈਵੇ' ਦੀ ਸ਼ੂਟਿੰਗ ਲਈ ਅਸੀਂ ਜਗ੍ਹਾ-ਜਗ੍ਹਾ ਘੁੰਮ ਰਹੇ ਸੀ। ਅਸੀਂ ਇਕ ਟਰੱਕ 'ਚ ਸਫਰ ਕਰ ਰਹੇ ਸੀ ਅਤੇ ਜਿੱਥੇ ਵੀ ਚੰਗੀ ਰੋਸ਼ਨੀ ਦੇ ਨਾਲ ਚੰਗੀ ਲੋਕੇਸ਼ਨ ਮਿਲਦੀ। ਅਸੀਂ ਉੱਥੇ ਸੀਨ ਸ਼ੂਟ ਕਰ ਲੈਂਦੇ ਸੀ। ਇਸੇ ਦੌਰਾਨ ਆਲੀਆ ਭੱਟ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਇਸ ਫਿਲਮ ਦੀ ਸ਼ੂਟਿੰਗ ਲਈ ਕੋਈ ਵੈਨਿਟੀ ਵੈਨ ਨਹੀਂ ਸੀ ਅਤੇ ਫ੍ਰੈਸ਼ ਹੋਣ ਲਈ ਉਨ੍ਹਾਂ ਨੂੰ ਸੜਕ ਦੀ ਸਾਈਡ 'ਤੇ ਜਾ ਕੇ ਬਾਥਰੂਮ ਕਰਨਾ ਪੈਂਦਾ ਸੀ।
ਖਬਰ ਮੁਤਾਬਕ ਉਸ ਸਮੇਂ ਸ਼ੂਟਿੰਗ ਦੌਰਾਨ ਸਾਰੇ ਉਨ੍ਹਾਂ ਨਾਲ ਮਖੌਲ ਵੀ ਕਰਦੇ ਸਨ ਕਿ ਫਿਲਮ 'ਚ ਬਸ ਉਨ੍ਹਾਂ ਦੀ ਬੈਕ ਹੀ ਨਜ਼ਰ ਆਵੇਗੀ। ਉਂਝ ਜੇਕਰ ਆਲੀਆ ਇੰਨੇ ਚਿੱਲ ਮੂਡ ਨਾਲ ਇਸ ਬਾਰੇ 'ਚ ਗੱਲ ਕਰ ਰਹੀ ਹੈ ਤਾਂ ਅਸੀਂ ਸਮਝ ਸਕਦੇ ਹਾਂ ਕਿ ਇਮਤਿਆਜ਼ ਦੀ ਫਿਲਮ ਲਈ ਉਹ ਕਿੰਨੀ ਸਹਿਯੋਗੀ ਰਹੀ ਹੈ। ਉੱਥੇ ਜੇਕਰ ਕੋਈ ਹੋਰ ਐਕਟ੍ਰੈੱਸ ਰਹੀ ਹੁੰਦੀ ਤਾਂ ਸ਼ਾਇਦ ਇਮਤਿਆਜ਼ ਦੇ ਲਈ ਹਾਈਵੇ ਦੀ ਸ਼ੂਟਿੰਗ ਕਰਨਾ ਇੰਨਾ ਸੌਖਾ ਨਹੀਂ ਹੁੰਦਾ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ