ਆਲੀਆ ਭੱਟ ਨੇ ਕਰਨ ਜੌਹਰ ਨੂੰ ਦਿੱਤੀ ਤਵੱਜੋ, ਭੰਸਾਲੀ ਨੂੰ ਕੀਤਾ ਇਗਨੌਰ

Thursday, September 13, 2018 3:50 PM

ਮੁੰਬਈ (ਬਿਊਰੋ)— ਬਾਲੀਵੁੱਡ ਦੀ ਕਿਸੇ ਅਭਿਨੇਤਰੀ ਨੂੰ ਜੇਕਰ ਇਕੋਂ ਸਮੇਂ ਦੋ ਚੰਗੇ ਨਿਰਦੇਸ਼ਕ ਅਪ੍ਰੋਚ ਕਰਨ ਤਾਂ ਉਸ ਲਈ ਕਿਸੇ ਇਕ ਦੀ ਚੋਣ ਕਰਨੀ ਥੋੜ੍ਹੀ ਔਖੀ ਹੋ ਜਾਂਦੀ ਹੈ। ਬਾਲੀਵੁੱਡ 'ਚ ਅਕਸਰ ਅਜਿਹਾ ਹੁੰਦਾ ਹੀ ਰਹਿੰਦਾ ਹੈ। ਹੁਣ ਹਾਲ ਹੀ 'ਚ ਇਕ ਖਬਰ ਸਾਹਮਣੇ ਆਈ ਹੈ ਕਿ ਆਲੀਆ ਨੂੰ ਹਾਲ ਹੀ 'ਚ ਕਰਨ ਜੌਹਰ ਤੇ ਸੰਜੇ ਲੀਲਾ ਭੰਸਾਲੀ ਦੀ ਫਿਲਮ ਇਕੱਠੀਆਂ ਆਫਰ ਹੋਈਆਂ। ਦਰਅਸਲ ਜਦੋਂ ਆਲੀਆ ਨੂੰ ਕਰਨ ਨੇ ਆਪਣੀ ਫਿਲਮ 'ਕਲੰਕ' ਲਈ ਅਪ੍ਰੋਚ ਕੀਤਾ ਸੀ, ਠੀਕ ਉਸੇ ਸਮੇਂ ਭੰਸਾਲੀ ਨੇ ਵੀ ਆਲੀਆ ਨੂੰ ਆਪਣੇ ਅਗਲੇ ਪ੍ਰੋਜੈਕਟ ਲਈ ਅਪ੍ਰੋਚ ਕੀਤਾ। ਆਲੀਆ ਨੇ ਬਿਨਾਂ ਸੋਚੇ ਹੀ ਭੰਸਾਲੀ ਦੀ ਫਿਲਮ ਨੂੰ ਰਿਜੈਕਟ ਕਰ ਦਿੱਤਾ।

PunjabKesari

ਖਬਰਾਂ ਆਈਆਂ ਸਨ ਕਿ ਭੰਸਾਲੀ ਰਣਵੀਰ ਸਿੰਘ ਨਾਲ ਆਲੀਆ ਨੂੰ ਇਕ ਪ੍ਰੋਜੈਕਟ 'ਚ ਕਾਸਟ ਕਰਨਾ ਚਾਹੁੰਦੇ ਸਨ। ਅਜਿਹਾ ਪਹਿਲੀ ਵਾਰ ਨਹੀਂ ਜਦੋਂ ਆਲੀਆ ਨੇ ਭੰਸਾਲੀ ਦੀ ਕਿਸੇ ਫਿਲਮ ਦੇ ਆਫਰ ਨੂੰ ਇਨਕਾਰ ਕੀਤਾ ਹੋਵੇ। ਇਸ ਤੋਂ ਪਹਿਲਾਂ ਵੀ ਆਲੀਆ ਅਜਿਹਾ ਕਰ ਚੁੱਕੀ ਹੈ। ਭੰਸਾਲੀ ਨੇ ਆਲੀਆ ਨੂੰ 11 ਸਾਲ ਦੀ ਉਮਰ 'ਚ 'ਹਮਾਰੀ ਜਾਨ ਹੋ ਤੁੰਮ' ਦਾ ਆਫਰ ਦਿੱਤਾ ਸੀ। ਇਹ ਬਾਲਿਕਾ ਵਧੂ 'ਤੇ ਆਧਾਰਿਤ ਫਿਲਮ ਸੀ ਪਰ ਇਹ ਪ੍ਰੋਜੈਕਟ ਹੀ ਠੱਪ ਹੋ ਗਿਆ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਆਲੀਆ ਪਹਿਲੀ ਸਟਾਰ ਨਹੀਂ ਜਿਸ ਨੂੰ ਕਾਸਟ ਕਰਨ ਲਈ ਕਰਨ ਤੇ ਭੰਸਾਲੀ ਭਿੜੇ ਹੋਣ ਬਲਕਿ ਇਸ ਤੋਂ ਪਹਿਲਾਂ ਵੀ ਅਜਿਹਾ ਬਹੁਤ ਵਾਰੀ ਹੋ ਚੁੱਕਾ ਹੈ।


Edited By

Chanda Verma

Chanda Verma is news editor at Jagbani

Read More