Pics : ਡਾਂਸ ਕਲਾਸ ਦੇ ਬਾਹਰ ਪ੍ਰੇਸ਼ਾਨ ਨਜ਼ਰ ਆਈ ਆਲੀਆ

11/9/2018 11:50:50 AM

ਮੁੰਬਈ (ਬਿਊਰੋ)— ਰਣਬੀਰ ਕਪੂਰ ਤੇ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਬ੍ਰਹਮਾਸਤਰ' ਦੀ ਸ਼ੂਟਿੰਗ 'ਚ ਬਿਜ਼ੀ ਹਨ। ਹਾਲ ਹੀ 'ਚ ਦੋਹਾਂ ਨੂੰ ਮੁੰਬਈ ਦੇ ਖਾਰ 'ਚ ਇਕੱਠੇ ਦੇਖਿਆ ਗਿਆ। ਦਰਸਅਲ, ਰਣਬੀਰ ਤੇ ਆਲੀਆ ਫਿਲਮ ਨੂੰ ਲੈ ਕੇ ਡਾਂਸ ਦੀ ਰਿਹਰਸਲ ਲਈ ਪਹੁੰਚੇ ਸਨ। ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ, ਜਦੋਂ ਉਹ ਗੱਡੀ 'ਚੋਂ ਨਿਕਲ ਡਾਂਸ ਕਲਾਸ ਲਈ ਜਾ ਰਹੇ ਸੀ।

PunjabKesari
ਇਸ ਦੌਰਾਨ ਆਲੀਆ ਥੋੜ੍ਹੀ ਪ੍ਰੇਸ਼ਾਨ ਨਜ਼ਰ ਆਈ। ਆਖਿਰ ਆਲੀਆ ਕਿਉਂ ਪਰੇਸ਼ਾਨ ਸੀ, ਇਸ ਬਾਰੇ ਅਜੇ ਕੁਝ ਕਹਿਣਾ ਮੁਸ਼ਕਲ ਹੈ। ਹਾਲ ਹੀ 'ਚ ਵੋਗ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ 'ਚ ਆਲੀਆ ਨੇ ਰਣਬੀਰ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਖੁੱਲ੍ਹ ਕੇ ਗੱਲਬਾਤ ਕੀਤੀ।

PunjabKesari
ਇੰਟਰਵਿਊ ਦੌਰਾਨ ਜਦੋਂ ਆਲੀਆ ਨੂੰ ਪੁੱਛਿਆ ਗਿਆ ਕਿ ਉਸ ਦੀ ਜ਼ਿੰਦਗੀ 'ਚ ਕੋਈ ਅਜਿਹਾ ਹੈ ਜੋ ਸਿਰਫ ਉਸ ਦਾ ਹੈ ਤੇ ਉਸ ਦੇ ਲਈ ਹੀ ਪਰਫੈਕਟ ਹੈ? ਤਾਂ ਇਸ ਦੇ ਜਵਾਬ 'ਚ ਆਲੀਆ ਨੇ ਕਿਹਾ, ''ਹਾਂ ਮੈਨੂੰ ਲਗਦਾ ਹੈ ਕਿ ਮੇਰੇ ਕੋਲ ਉਹ ਖਾਸ ਸ਼ਖਸ ਹੈ, ਉਹ ਪਿਆਰ ਕਰਦਾ ਹੈ, ਇਕ ਚੰਗਾ ਇਨਸਾਨ ਹੈ ਅਤੇ ਮੈ ਇਸ ਨੂੰ ਬੇਹੱਦ ਸਿੰਪਲ ਰੱਖਣਾ ਚਾਹੁੰਦੀ ਹਾਂ''।

PunjabKesari
ਦੱਸਣਯੋਗ ਹੈ ਕਿ ਰਣਬੀਰ ਤੇ ਆਲੀਆ ਦੇ ਅਫੇਅਰ ਦੀ ਚਰਚਾ ਇਨ੍ਹੀਂ ਦਿਨੀਂ ਆਮ ਹੈ ਅਤੇ ਇਹ ਸਟਾਰ ਕਪਲ ਅਕਸਰ ਇਕ ਦੂਜੇ ਨਾਲ ਇਕੱਠੇ ਸਮਾਂ ਬਤੀਤ ਕਰਦਾ ਨਜ਼ਰ ਆਉਂਦਾ ਹੈ। ਇੰਨਾ ਹੀ ਨਹੀਂ, ਦੋਹਾਂ ਦੇ ਪਰਿਵਾਰਕ ਮੈਬਰ ਵੀ ਇਕ ਦੂਜੇ ਦੇ ਕਾਫੀ ਕਰੀਬ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News