''ਬ੍ਰਹਮਾਸਤਰ'' ਦੇ ਸੈੱਟ ''ਤੇ ਪ੍ਰੇਸ਼ਾਨ ਨਜ਼ਰ ਆਈ ਆਲੀਆ

11/17/2018 5:22:12 PM

ਮੁੰਬਈ (ਬਿਊਰੋ)— ਆਲੀਆ ਭੱਟ ਤੇ ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੇ ਰਿਸ਼ਤੇ ਨੂੰ ਲੈ ਕੇ ਲਗਾਤਾਰ ਚਰਚਾ 'ਚ ਹਨ। ਦੋਵੇਂ ਪਹਿਲੀ ਵਾਰ ਆਯਾਨ ਮੁਖਰਜੀ ਦੀ ਫਿਲਮ 'ਬ੍ਰਹਮਾਸਤਰ' 'ਚ ਇਕੱਠੇ ਨਜ਼ਰ ਆਉਣਗੇ ਅਤੇ ਇਹ ਹੀ ਉਹ ਫਿਲਮ ਹੈ ਜਿਸ ਸ਼ੂਟਿੰਗ ਦੌਰਾਨ ਦੋਹਾਂ ਵਿਚਕਾਰ ਨਜ਼ਦੀਕੀਆਂ ਵਧੀਆਂ ਸਨ। ਫਿਲਮ ਦੇ ਕਈ ਸ਼ੈਡਿਊਲ ਪੂਰੇ ਹੋ ਚੁੱਕੇ ਹਨ ਅਤੇ ਹਾਲ ਹੀ 'ਚ ਇਕ ਲੰਬੀ ਬ੍ਰੇਕ ਤੋਂ ਬਾਅਦ ਆਲੀਆ ਤੇ ਰਣਬੀਰ ਨੇ ਫਿਰ ਤੋਂ ਫਿਲਮ ਦੇ ਨਵੇਂ ਸ਼ੈਡਿਊਲ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।

ਉੱਥੇ ਹੀ ਸੋਸ਼ਲ ਮੀਡੀਆ 'ਤੇ ਫਿਲਮ ਸੈੱਟ ਤੋਂ ਇਕ ਤਸਵੀਰ ਵਾਇਰਲ ਹੋ ਰਹੀ ਹੈ। ਸਾਹਮਣੇ ਆਈ ਤਸਵੀਰ 'ਚ ਰਣਬੀਰ ਤੇ ਆਲੀਆ ਇਕੱਠੇ ਨਜ਼ਰ ਆ ਰਹੇ ਹਨ। ਜਿੱਥੇ ਰਣਬੀਰ ਫੋਨ 'ਚ ਬਿਜ਼ੀ ਦਿਸੇ, ਉੱਥੇ ਹੀ ਆਲੀਆ ਕਾਫੀ ਪ੍ਰੇਸ਼ਾਨ ਨਜ਼ਰ ਆਈ। ਤਸਵੀਰ ਦੇਖਣ ਤੋਂ ਬਾਅਦ ਤੁਹਾਡੇ ਮਨ 'ਚ ਇਹ ਗੱਲ ਜ਼ਰੂਰ ਆਵੇਗੀ ਕਿ ਆਲੀਆ ਰਣਬੀਰ ਦੀ ਵਜ੍ਹਾ ਪ੍ਰੇਸ਼ਾਨ ਹੈ ਜਾਂ ਫਿਰ ਆਲੀਆ ਦੇ ਇਸ ਦੁੱਖੀ ਚਿਹਰੇ ਦੇ ਪਿੱਛੇ ਦੀ ਵਜ੍ਹਾ ਕੁਝ ਹੋਰ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News