ਫੈਨਜ਼ ਦੇ ਦਿਲਾਂ ''ਚ ਖਿੱਚ ਪਾਉਂਦਾ ਹੈ ਆਲੀਆ ਦਾ ਚੁਲਬੁਲਾ ਅੰਦਾਜ਼

12/14/2018 12:58:58 PM

ਮੁੰਬਈ (ਬਿਊਰੋ) : ਮੁੰਬਈ 'ਚ ਬੀਤੀ ਸ਼ਾਮ 'ਨਿੱਕ ਕਿੱਡਜ਼ ਚੋਈਸ ਐਵਾਰਡ 2018' ਜਾ ਆਯੋਜਨ ਕੀਤਾ ਗਿਆ ਸੀ। ਦੱਸ ਦੇਈਏ ਕਿ ਇਹ ਭਾਰਤ ਦਾ ਚੌਥਾ 'ਨਿੱਕ ਕਿੱਡਜ਼ ਚੋਈਸ ਐਵਾਰਡ' ਸਮਾਰੋਹ ਹੈ। ਇਸ ਸਮਾਰੋਹ 'ਚ ਬਾਲੀਵੁੱਡ ਦੀਆਂ ਕਈ ਮਹਾਨ ਹਸਤੀਆਂ ਨੇ ਸ਼ਿਰਕਤ ਕੀਤੀ।

PunjabKesari

ਦੱਸ ਦੇਈਏ ਕਿ ਇਸ ਐਵਾਰਡ ਸ਼ੋਅ 'ਚ ਆਲੀਆ ਭੱਟ ਨੇ ਪਿੰਕ ਰੰਗ ਦਾ ਗਾਊਨ ਪਾਇਆ ਸੀ, ਜਿਸ 'ਚ ਉਹ ਬੇਹੱਦ ਸ਼ਾਨਦਾਰ ਲੱਗ ਰਹੀ ਸੀ। 'ਨਿੱਕ ਕਿੱਡਜ਼ ਚੋਈਸ ਐਵਾਰਡ 2018' ਦੌਰਾਨ ਆਲੀਆ ਭੱਟ ਨੇ ਰੈੱਡ ਕਾਰਪੇਟ 'ਤੇ ਖੂਬ ਮਸਤੀ ਕੀਤੀ।

PunjabKesari

ਇਸ ਦੌਰਾਨ ਦੀਆਂ ਕੁਝ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ। 'ਪਿੰਕ' ਗਾਊਨ 'ਚ ਉਸ ਦਾ ਖੂਬਸੂਰਤ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

PunjabKesari
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਆਲੀਆ ਭੱਟ ਮੁਕੇਸ਼ ਅੰਬਾਨੀ ਦੀ ਧੀ ਦੇ ਵਿਆਹ ਲਈ ਜੋਧਪੁਰ ਪਹੁੰਚੀ ਸੀ। ਇਸ ਦੌਰਾਨ ਉਸ ਨੇ ਆਪਣੇ ਗਲੈਮਰਸ ਲੁੱਕ ਨਾਲ ਖੂਬ ਲਾਈਮਲਾਈਟ ਲੁੱਟੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News